ਪ੍ਰਾਜੈਕਟ ਪੂਰਾ ਹੋਣ ਤਕ ਪ੍ਰਧਾਨ ਮੰਤਰੀ ਮੋਦੀ ਨਹੀਂ ਦਿੰਦੇ ਸੌਣ : ਫੜਨਵੀਸ

03/31/2018 11:50:55 PM

ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਕਿਸੇ ਪ੍ਰਾਜੈਕਟ ਦੇ ਮਨਜ਼ੂਰ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਨੂੰ ਪੂਰਾ ਹੋਣ ਤਕ ਸੰਬੰਧਿਤ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਸੌਣ ਨਹੀਂ ਦਿੰਦੇ ਹਨ।
ਫੜਨਵੀਸ ਲਾਤੂਰ ਨੇ ਇਕ ਰੇਲ ਕੋਚ ਕਾਰਖਾਨੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਹ ਵਿਚਾਰ ਸਾਂਝੇ ਕੀਤੇ। ਇਸ ਮੌਕੇ 'ਤੇ ਕੇਂਦਰੀ ਰੇਲ ਅਤੇ ਕੋਇਲਾ ਮੰਤਰੀ ਪੀਯੂਸ਼ ਗੋਇਲ ਵੀ ਮੌਜੂਦ ਸਨ।
ਫੜਨਵੀਸ ਨੇ ਕਿਹਾ ਕਿ ਜੇਕਰ ਕੋਈ ਪ੍ਰਾਜੈਕਟ ਸਮੇਂ 'ਤੇ ਪੂਰਾ ਨਹੀਂ ਹੁੰਦਾ ਤਾਂ ਮੋਦੀ ਜੀ ਸੰੰਬੰਧਿਤ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਕੰਮ ਪੂਰਾ ਹੋਣ ਤਕ ਸੌਣ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਅਸੀਂ ਮਹਾਰਾਸ਼ਟਰ 'ਚ ਮੈਟਰੋ ਦੀਆਂ ਵਿਆਪਕ ਲਾਈਨਾਂ ਵਿਛਾ ਰਹੇ ਹਾਂ ਪਰ ਸਾਨੂੰ ਕੋਚ ਤੋਂ ਬਾਹਰ ਅਯਾਤ ਕਰਨਾ ਪਿਆ ਹੈ, ਜਦਕਿ ਅਸੀਂ ਇਸ ਲਈ ਰੇਲਵੇ ਨੂੰ ਭੁਗਤਾਨ ਕਰਨ ਲਈ ਤਿਆਰ ਰਹਿੰਦੇ ਹਾਂ। ਇਹ ਰੇਲਵੇ ਦੇ ਇਤਿਹਾਸ 'ਚ ਪਹਿਲਾ ਪ੍ਰਾਜੈਕਟ ਹੈ, ਜਿਸ ਦਾ ਭੂਮੀ ਪੂਜਣ ਮਨਜ਼ੂਰੀ ਮਿਲਣ ਦੇ 2 ਮਹੀਨੇ ਬਾਅਦ ਹੀ ਕਰ ਦਿੱਤਾ ਗਿਆ। 


Related News