ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਕੀਤੀ ਮੁਲਾਕਾਤ, ਵਿਦੇਸ਼ਾਂ ''ਚ ਫਸੇ ਨੌਜਵਾਨਾਂ ਦੇ ਮਸਲੇ ਚੁੱਕੇ

Monday, Jul 01, 2024 - 06:58 PM (IST)

ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਕੀਤੀ ਮੁਲਾਕਾਤ, ਵਿਦੇਸ਼ਾਂ ''ਚ ਫਸੇ ਨੌਜਵਾਨਾਂ ਦੇ ਮਸਲੇ ਚੁੱਕੇ

ਸੁਲਤਾਨਪੁਰ ਲੋਧੀ (ਸੋਢੀ )- ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ। ਪਾਰਲੀਮੈਂਟ ਦੇ ਚੱਲ ਰਹੇ ਸੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਵੱਖ-ਵੱਖ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਬਾਰੇ ਪੱਤਰ ਸੌਂਪੇ। ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਬਹੁਤ ਹੀ ਧਿਆਨ ਨਾਲ ਉਨ੍ਹਾਂ ਵੱਲੋਂ ਚੁੱਕੇ ਮੁੱਦਿਆਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਵਿਦੇਸ਼ ਮੰਤਰਾਲਾ ਇੰਨ੍ਹਾਂ ਭਾਰਤੀਆਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਯਤਨਸ਼ੀਲ ਹੈ ਅਤੇ ਯੋਗ ਕਾਰਵਾਈ ਕਰ ਰਿਹਾ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਕਈ ਨੌਜਵਾਨ ਵਿਦੇਸ਼ਾਂ ਵਿੱਚ ਫਸੇ ਹੋਏ ਹਨ।ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਨੂੰ ਜਿਹੜੇ ਪੱਤਰ ਦਿੱਤੇ ਉਨ੍ਹਾਂ ਵਿੱਚ ਆਰਮੀਨੀਆ ਵਿੱਚ ਦੀ ਜੇਲ੍ਹ ਵਿੱਚ ਫਸੇ 12 ਭਾਰਤੀਆਂ ਬਾਰੇ ਸੀ ਜਿਸ ਵਿੱਚ ਬਹੁਤੇ ਪੰਜਾਬੀ ਮੁੰਡੇ ਹਨ।ਇਸੇ ਤਰ੍ਹਾਂ ਰੂਸ ਦੀ ਫ਼ੌਜ ਵਿੱਚ ਜਬਰੀ ਭਰਤੀ ਕੀਤੇ ਨੌਜਵਾਨਾਂ ਬਾਰੇ ਵੀ ਦੱਸਿਆ। ਇੰਨ੍ਹਾਂ ਨੌਜਵਾਨਾਂ ਵਿੱਚੋਂ ਦੋ ਜਣਿਆਂ ਦੇ ਮਾਪਿਆ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਸੀ।

ਇਹ ਵੀ ਪੜ੍ਹੋ- ਬਿਆਸ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਦੋ ਕਾਰਾਂ ਦੀ ਟੱਕਰ 'ਚ ਉੱਡੇ ਪਰਖੱਚੇ, ਇਕ ਦੀ ਦਰਦਨਾਕ ਮੌਤ

ਕੁਵੈਤ ਵਿੱਚ ਜਰਮਨਜੀਤ ਸਿੰਘ ਨਾਂਅ ਦਾ ਨੌਜਵਾਨ ਦਾ ਮਾਮਲਾ ਵੀ ਵਿਦੇਸ਼ ਮੰਤਰੀ ਕੋਲ ਉਠਾਇਆ ਜਿਹੜਾ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ ਜਦਕਿ ਉਸ ਦੀ ਬੱਲਡ ਮਨੀ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ। ਦੁਬਈ ਦੀ ਜੇਲ੍ਹ ਵਿੱਚ ਫਸੇ 17 ਪੰਜਾਬੀ ਮੁੰਡਿਆਂ ਦਾ ਮਾਮਲਾ ਵੀ ਬੜਾ ਗੰਭੀਰ ਹੈ। ਪਿਛਲੇ ਡੇਢ ਸਾਲ ਤੋਂ ਇੰਨ੍ਹਾਂ ਨੌਜਵਾਨਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਜੇਲ੍ਹ ਵਿੱਚੋਂ ਕੱਢਵਾਉਣ ਦੀ ਚਾਰਾਜ਼ੋਈ ਕਰ ਰਹੇ ਹਨ। ਇੰਨ੍ਹਾਂ ਮਾਪਿਆਂ ਨੇ ਦਾਅਵਾ ਕੀਤਾ ਸੀ ਕਿ ਉਥੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਕਤਲ ਹੋ ਗਿਆ ਸੀ । ਉਸ ਕੇਸ ਵਿੱਚ ਸ਼ੱਕ ਦੀ ਬਿਨ੍ਹਾ `ਤੇ ਇੰਨ੍ਹਾਂ ਨੌਜਵਾਨਾਂ ਨੂੰ ਫੜਿਆ ਹੋਇਆ ਹੈ। ਸੰਤ ਸੀਚੇਵਾਲ ਨੇ ਇੱਕ ਵਾਰ ਫਿਰ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਵਲ ਏਜੰਟਾਂ ਦੇ ਬਹਿਕਾਵੇ ਵਿੱਚ ਆ ਕੇ ਆਪਣੀ ਜਾਨ ਜੋਖ਼ਮ ਵਿੱਚ ਨਾ ਪਾਉਣ।

ਇਹ ਵੀ ਪੜ੍ਹੋ- ਦੋਸਤਾਂ ਨਾਲ ਕਾਲੀ ਵੇਈਂ 'ਚ ਨਹਾਉਣ ਗਿਆ ਮੁੰਡਾ ਪਾਣੀ 'ਚ ਰੁੜਿਆ, ਨਹੀਂ ਸੁਣ ਹੁੰਦੀਆਂ ਮਾਂ ਦੀਆਂ ਚੀਕਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News