ਹਲਕਾ ਉੱਤਰੀ ’ਚ ਬੁੱਢੇ ਨਾਲੇ ਨਾਲ ਲਗਦੇ ਇਲਾਕੇ ’ਚ ਹੱਲ ਹੋਵੇਗੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ

Monday, Jul 01, 2024 - 01:39 PM (IST)

ਹਲਕਾ ਉੱਤਰੀ ’ਚ ਬੁੱਢੇ ਨਾਲੇ ਨਾਲ ਲਗਦੇ ਇਲਾਕੇ ’ਚ ਹੱਲ ਹੋਵੇਗੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ

ਲੁਧਿਆਣਾ (ਹਿਤੇਸ਼)– ਹਲਕਾ ਉੱਤਰੀ ’ਚ ਬੁੱਢੇ ਨਾਲੇ ਦੇ ਨਾਲ ਲਗਦੇ ਇਲਾਕੇ ’ਚ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦੇ ਹੱਲ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਦੇ ਤਹਿਤ ਵਿਧਾਇਕ ਮਦਨ ਲਾਲ ਬੱਗਾ ਵੱਲੋਂ 4 ਨਵੀਆਂ ਡਿਸਪੋਜ਼ਲ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਵਲੋਂ ਐਤਵਾਰ ਨੂੰ ਨਗਰ ਨਿਗਮ ਅਧਿਕਾਰੀਆਂ ਨਾਲ ਸਾਈਟ ਵਿਜ਼ਿਟ ਕੀਤੀ ਗਈ। ਬੱਗਾ ਨੇ ਦੱਸਿਆ ਕਿ ਬੁੱਢੇ ਨਾਲੇ ਦਾ ਪਾਣੀ ਬਾਰਿਸ਼ ਦੇ ਮੌਸਮ ’ਚ ਓਵਰਫਲੋ ਹੋ ਕੇ ਨਾਲ ਲੱਗਦੇ ਇਲਾਕਿਆਂ ’ਚ ਵੜਨ ਦੀ ਵਜ੍ਹਾ ਨਾਲ ਆਉਣ ਵਾਲੀ ਸਮੱਸਿਆ ਨੂੰ ਦੂਰ ਕਰਨ ਲਈ ਬੁੱਢੇ ਨਾਲੇ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਦੀਵਾਰ ਬਣਾਈ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ: 14 ਸਾਲ ਦੀ ਕੁੜੀ ਨੇ ਦਿੱਤਾ ਮਰੇ ਹੋਏ ਬੱਚੇ ਨੂੰ ਜਨਮ

ਇਸ ਤੋਂ ਇਲਾਵਾ ਬੁੱਢੇ ਨਾਲੇ ਦੇ ਨਾਲ ਲੱਗਦੇ ਏਰੀਆ ਜਾਂ ਸੜਕਾਂ ’ਤੇ ਬਾਰਿਸ਼ ਦੇ ਕਾਫੀ ਦੇਰ ਬਾਅਦ ਤੱਕ ਪਾਣੀ ਜਮ੍ਹਾ ਰਹਿਣ ਦੀ ਸਮੱਸਿਆ ਆ ਰਹੀ ਹੈ, ਉਸ ਦਾ ਹਲ ਕਰਨ ਲਈ 4 ਨਵੀਆਂ ਡਿਸਪੋਜ਼ਲ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਨ੍ਹਾਂ ’ਚ ਬਾਜਵਾ ਨਗਰ, ਸੁੰਦਰ ਨਗਰ, ਨਿਊ ਕੁੁੰਦਨ ਪੁਰੀ, ਨਿਊ ਦੀਪ ਨਗਰ ਦੇ ਪੁਆਇੰਟ ਸ਼ਾਮਲ ਹਨ, ਜਿਥੇ ਸਟ੍ਰਾਮ ਸੀਵਰੇਜ ਦੀ ਲਾਈਨ ਪਾਉਣ ਦੇ ਨਾਲ ਰੋਡ ਜਾਲੀਆਂ ਦਾ ਨਿਰਮਾਣ ਕੀਤਾ ਗਿਆ ਹੈ, ਜਿਨਾਂ ਦੇ Çਲਿੰਕ ਡਿਸਪੋਜ਼ਲ ਦੇ ਨਾਲ ਕੀਤਾ ਗਿਆ ਹੈ ਅਤੇ ਪੰਪਿੰਗ ਜ਼ਰੀਏ ਪਾਣੀ ਨੂੰ ਬੁੱਢੇ ਨਾਲੇ ’ਚ ਡਿਸਪੋਜ਼ਲ ਕੀਤਾ ਜਾਵੇਗਾ, ਜਿਸ ਨਾਲ ਬਾਰਿਸ਼ ਤੋਂ ਬਾਅਦ ਬੁੱਢੇ ਦੇ ਨਾਲੇ ਲਗਦੇ ਏਰੀਆ ’ਚ ਪਾਣੀ ਜਮ੍ਹਾ ਹੋਣ ਦੀ ਵਜ੍ਹਾ ਨਾਲ ਲੋਕਾਂ ਦੀ ਆਵਾਜਾਈ ਨੂੰ ਲੈ ਕੇ ਹੋਣ ਵਾਲੀ ਸਮੱਸਿਆ ਦੂਰ ਹੋ ਜਾਵੇਗੀ।

ਡੀ. ਸੀ. ਨੇ ਅੱਜ ਫਿਰ ਬੁਲਾਈ ਮੀਟਿੰਗ

ਸੰਦੀਪ ਰਿਸ਼ੀ ਦੀ ਛੁੱਟੀ ਦੌਰਾਨ ਡੀ. ਸੀ. ਸਾਕਸ਼ੀ ਸਾਹਨੀ ਨੂੰ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਵੀ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਮੁੱਖ ਰੂਪ ’ਚ ਬਾਰਿਸ਼ ਤੋਂ ਬਾਅਦ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਹੋਣਾ ਯਕੀਨੀ ਬਣਾਉਣ ’ਤੇ ਫੋਕਸ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਬਦਲ ਜਾਣਗੇ ਪੁਲਸ ਦੇ ਕੰਮ ਕਰਨ ਦੇ ਤਰੀਕੇ, ਅਫ਼ਸਰਾਂ ਲਈ ਲਾਜ਼ਮੀ ਹੋਵੇਗਾ ਇਹ ਕੰਮ

ਜਿਸ ਦੇ ਤਹਿਤ ਸਭ ਤੋਂ ਪਹਿਲਾਂ ਡੀ. ਸੀ. ਵੱਲੋਂ ਸ਼ਨੀਵਾਰ ਨੂੰ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਜ਼ਮੀਨੀ ਹਕੀਕਤ ਜਾਨਣ ਲਈ ਬੁੱਢੇ ਨਾਲੇ ’ਤੇ ਵਿਜ਼ਿਟ ਕੀਤੀ ਗਈ ਅਤੇ ਹੁਣ ਸੋਮਵਾਰ ਨੂੰ ਫਿਰ ਇਸੇ ਮੁੱਦੇ ’ਤੇ ਚਰਚਾ ਕਰਨ ਲਈ ਮੀਟਿੰਗ ਬੁਲਾਈ ਗਈ ਹੈ। ਜਾਣਕਾਰੀ ਮੁਤਾਬਕ ਇਸ ਮੀਟਿੰਗ ਦੌਰਾਨ ਡੀ. ਸੀ. ਵੱਲੋਂ ਨਾਲੇ, ਸੀਵਰੇਜ, ਰੋਡ ਜਾਲੀਆਂ ਦੀ ਸਫਾਈ ਨੂੰ ਲੈ ਕੇ ਪ੍ਰੋਗ੍ਰੈਸ ਰੀਵਿਊ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News