ਨਵੇਂ ਕਾਨੂੰਨ ਤਹਿਤ ਉੱਤਰ ਪ੍ਰਦੇਸ਼ ਦੀ ਪਹਿਲੀ FIR ਅਮਰੋਹਾ ''ਚ ਦਰਜ, ਜਾਣੋ ਪੂਰਾ ਮਾਮਲਾ

Monday, Jul 01, 2024 - 02:08 PM (IST)

ਲਖਨਊ (ਭਾਸ਼ਾ) - ਸੋਮਵਾਰ ਤੋਂ ਲਾਗੂ ਹੋਈ ਨਵੀਂ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਤਹਿਤ ਉੱਤਰ ਪ੍ਰਦੇਸ਼ ਦੀ ਪਹਿਲੀ ਐੱਫਆਈਆਰ ਅਮਰੋਹਾ ਜ਼ਿਲ੍ਹੇ ਦੇ ਰੇਹਰਾ ਪੁਲਸ ਸਟੇਸ਼ਨ ਵਿੱਚ ਦਰਜ ਕੀਤੀ ਗਈ। ਉੱਤਰ ਪ੍ਰਦੇਸ਼ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ, "ਇਤਿਹਾਸ ਰਚਿਆ ਜਾ ਰਿਹਾ ਹੈ। ਅਮਰੋਹਾ ਜ਼ਿਲ੍ਹੇ ਦਾ ਰੇਹਰਾ ਥਾਣਾ ਉੱਤਰ ਪ੍ਰਦੇਸ਼ ਦਾ ਪਹਿਲਾ ਪੁਲਸ ਸਟੇਸ਼ਨ ਬਣ ਗਿਆ ਹੈ, ਜਿਸ ਨੇ ਨਵੇਂ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਐੱਫਆਈਆਰ ਦਰਜ ਕੀਤੀ ਹੈ।

ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ

ਬੀਐੱਨਐੱਸ ਤਹਿਤ ਰਾਜਵੀਰ ਉਰਫ ਰਾਜੂ ਅਤੇ ਭੂਪ ਸਿੰਘ ਉਰਫ਼ ਭੋਲੂ ਖ਼ਿਲਾਫ਼ ਧਾਰਾ 106 (ਲਾਪਰਵਾਹੀ ਨਾਲ ਮੌਤ) ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਸੂਬਾ ਪੁਲਸ ਮੁਤਾਬਕ ਅਮਰੋਹਾ ਦੇ ਰੇਹਰਾ ਥਾਣਾ ਖੇਤਰ 'ਚ ਸਥਿਤ ਪਿੰਡ ਢਕੀਆ ਨਿਵਾਸੀ ਸੰਜੇ ਸਿੰਘ ਨੇ ਦਰਜ ਕਰਵਾਏ ਮਾਮਲੇ 'ਚ ਦੋਸ਼ ਲਗਾਇਆ ਹੈ ਕਿ ਦੋਸ਼ੀਆਂ ਨੇ ਉਸ ਦੇ ਖੇਤ 'ਚ ਬਿਜਲੀ ਦੀਆਂ ਤਾਰਾਂ ਵਿਛਾ ਦਿੱਤੀਆਂ ਸਨ। ਇਸ ਵਿਚ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਜਦੋਂ ਕਰੀਬ 6.30 ਵਜੇ ਉਸ ਦੇ ਪਿਤਾ ਜਗਪਾਲ ਆਪਣੇ ਖੇਤ ਗਏ ਤਾਂ ਉਹਨਾਂ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News