ਸੰਸਦ ਮੈਂਬਰਾਂ ਦੇ ਦੋਸ਼ਾਂ ਮਗਰੋਂ ਓਮ ਬਿਰਲਾ ਬੋਲੇ- ਆਸਨ ਕੋਲ ਮਾਈਕ ਦਾ ਕੰਟਰੋਲ ਨਹੀਂ ਹੁੰਦਾ
Monday, Jul 01, 2024 - 03:58 PM (IST)
ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ ਕਿਹਾ ਕਿ ਕਈ ਮੈਂਬਰ ਸਦਨ ਤੋਂ ਬਾਹਰ ਜਾ ਕੇ ਦੋਸ਼ ਲਾਉਂਦੇ ਹਨ ਕਿ ਸਪੀਕਰ ਜਾਂ ਆਸਨ 'ਤੇ ਬੈਠੇ ਸਭਾਪਤੀ ਉਨ੍ਹਾਂ ਦਾ ਮਾਈਕ ਬੰਦ ਕਰ ਦਿੰਦੇ ਹਨ ਜਦਕਿ ਆਸਨ ਕੋਲ ਮਾਈਕ ਦਾ ਕੰਟਰੋਲ ਨਹੀਂ ਹੁੰਦਾ ਅਤੇ ਸਾਰੇ ਸਭਾਪਤੀ ਇਸ ਤਰ੍ਹਾਂ ਸਦਨ ਚਲਾਉਂਦੇ ਹਨ। ਕਾਂਗਰਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜਦੋਂ ਨੀਟ ਮੁੱਦੇ 'ਤੇ ਆਪਣੀ ਗੱਲ ਰੱਖਣਾ ਚਾਹੁੰਦੇ ਸਨ ਤਾਂ ਵਿਚ ਹੀ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ। ਬਿਰਲਾ ਨੇ ਕਿਹਾ ਕਿ ਇੱਥੇ ਕਈ ਮੈਂਬਰ ਮੇਰੇ ਤੋਂ ਸੀਨੀਅਰ ਹਨ। ਸਾਰੇ ਜਾਣਦੇ ਹਨ ਕਿ ਇਹ ਵਿਵਸਥਾ ਹੈ ਕਿ ਆਸਨ ਤੋਂ ਜਿਸ ਦਾ ਨਾਂ ਪੁਕਾਰਿਆਂ ਜਾਂਦਾ ਹੈ, ਉਹ ਬੋਲਦਾ ਹੈ। ਆਸਨ ਕੋਲ ਕੋਈ ਰਿਮੋਟ ਕੰਟਰੋਲ ਨਹੀਂ ਹੁੰਦਾ। ਇਹ ਹੀ ਪਰੰਪਰਾ ਰਹੀ ਹੈ। ਮੈਂ ਆਸ ਹੈ ਕਿ ਮੈਂਬਰ ਹੁਣ ਇਸ ਤਰ੍ਹਾਂ ਦੀ ਉਮੀਦ ਨਹੀਂ ਲਾਉਣਗੇ।
ਇਹ ਵੀ ਪੜ੍ਹੋ- CM ਕੇਜਰੀਵਾਲ ਮੁੜ ਪਹੁੰਚੇ ਹਾਈ ਕੋਰਟ, CBI ਦੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ
ਰਾਹੁਲ ਗਾਂਧੀ ਨੇ ਸੋਮਵਾਰ ਨੂੰ ਵੀ ਸਦਨ ਵਿਚ ਨੀਟ ਪ੍ਰੀਖਿਆ ਵਿਚ ਬੇਨਿਯਮੀਆਂ ਦੇ ਵਿਸ਼ੇ 'ਤੇ ਚਰਚਾ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨੀਟ 'ਤੇ ਇਕ ਦਿਨ ਦੀ ਚਰਚਾ ਹੋਵੇ। ਪਿਛਲੇ 7 ਸਾਲ ਤੋਂ 70 ਵਾਰ ਪ੍ਰਸ਼ਨ ਪੱਤਰ ਲੀਕ ਹੋਏ ਹਨ। ਲੋਕ ਸਭਾ ਸਪੀਕਰ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਇਸ ਮੁੱਦੇ 'ਤੇ ਆਪਣੀ ਗੱਲ ਰੱਖੋ। ਆਸਨ ਤੋਂ ਪਹਿਲਾਂ ਹੀ ਵਿਵਸਥਾ ਦਿੱਤੀ ਜਾ ਚੁੱਕੀ ਹੈ ਕਿ ਧੰਨਵਾਦ ਪ੍ਰਸਤਾਵ 'ਤੇ ਚਰਚਾ ਦੌਰਾਨ ਕੋਈ ਮੁਲਤਵੀ ਮੋਸ਼ਨ ਜਾਂ ਜ਼ੀਰੋ ਆਵਰ ਦਾ ਕੋਈ ਨੋਟਿਸ ਨਹੀਂ ਲਿਆ ਜਾਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਤੋਂ ਦੇਸ਼ ਨੂੰ ਸੰਦੇਸ਼ ਜਾਂਦਾ ਹੈ। ਅਸੀਂ ਵਿਦਿਆਰਥੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਨੀਟ ਦਾ ਮੁੱਦਾ ਸੰਸਦ ਲਈ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ- ਉਹੀ ਤਾਰੀਖ਼, ਦਿੱਲੀ ਦੇ ਬੁਰਾੜੀ ਵਾਂਗ ਘਰ 'ਚ ਫਾਹੇ ਨਾਲ ਲਟਕੇ ਮਿਲੇ ਇਕ ਹੀ ਪਰਿਵਾਰ ਦੇ 5 ਜੀਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e