''ਕਹਾਣੀ'' ਰਾਹੀਂ ਪ੍ਰਿਯੰਕਾ ਗਾਂਧੀ ਨੇ PM ਮੋਦੀ ''ਤੇ ਕੱਸਿਆ ਤੰਜ

Sunday, May 23, 2021 - 01:36 PM (IST)

ਲਖਨਊ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਏ ਬਿਨਾਂ ਫੇਸਬੁੱਕ 'ਤੇ ਇਕ ਕਹਾਣੀ ਰਾਹੀਂ ਤੰਜ ਕੱਸਿਆ ਹੈ। ਉਨ੍ਹਾਂ ਨੇ ਲਿਖਿਆ,''ਕਿਸੇ ਨੇ ਮੈਨੂੰ ਇਕ ਕਹਾਣੀ ਲਿਖ ਕੇ ਭੇਜੀ- ਸੋਚਿਆ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਲਵਾਂ। ਇਕ ਜਹਾਜ਼ ਤੂਫਾਨ 'ਚ ਫਸਿਆ ਹੋਇਆ ਸੀ। ਕਈ ਲੋਕ ਸਾਰਿਆਂ ਦੀਆਂ ਅੱਖਾਂ ਸਾਹਮਣੇ ਤੂਫਾਨ 'ਚ ਡੁੱਬ ਗਏ। ਕਈ ਲੋਕਾਂ ਦੇ ਡੁੱਬਣ ਦਾ ਖ਼ਤਰਾ ਸੀ। ਜਹਾਜ਼ 'ਚ ਬੈਠੇ ਲੋਕ, ਜਹਾਜ਼ ਦੇ ਛੋਟੇ-ਛੋਟੇ ਕਾਮੇ ਸਾਰੇ ਜਹਾਜ਼ ਨੂੰ ਡੁੱਬਣ ਤੋਂ ਬਚਾਉਣ 'ਚ ਲੱਗੇ ਸਨ। ਬਹੁਤ ਹੀ ਭਿਆਨਕ ਸਥਿਤੀ ਸੀ, ਫਿਰ ਵੀ ਲੋਕ ਸਾਥ ਦੇ ਕੇ ਇਕ-ਦੂਜੀ ਦੀ ਹਿੰਮਤ ਵਧਾਉਂਦੇ ਰਹੇ। ਸਾਰਿਆਂ ਨੂੰ ਇਹ ਭਰੋਸਾ ਸੀ ਕਿ ਜਹਾਜ਼ ਦਾ ਕੈਪਟਨ ਵੀ ਜਹਾਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੋਵੇਗਾ। ਜਦੋਂ ਸਥਿਤੀ ਵਿਗੜਨ ਲੱਗੀ ਤਾਂ ਲੋਕਾਂ ਨੇ ਜਹਾਜ਼ ਦੇ ਕੈਪਟਨ ਨੂੰ ਅਪੀਲ ਕੀਤੀ ਪਰ ਲੋਕ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਹਾਜ਼ ਦਾ ਕੈਪਟਨ ਤਾਂ ਗਾਇਬ ਹੈ। ਕਈ ਚੀਕ-ਪੁਕਾਰ, ਅਪੀਲ ਨੂੰ ਅਣਸੁਣਾ ਕਰਦੇ ਹੋਏ ਜ਼ਿੰਮੇਵਾਰੀ ਦੀ ਕੁਰਸੀ ਤੋਂ ਉੱਠ ਕੇ ਕਿਤੇ ਚੱਲਾ ਗਿਆ ਸੀ।'' 

PunjabKesari

ਪਰ ਲੋਕ, ਛੋਟੇ-ਛੋਟੇ ਕਾਮਿਆਂ ਨੇ ਆਸ ਨਹੀਂ ਛੱਡੀ। ਉਹ ਬਚਾਅ ਕੰਮ 'ਚ ਲੱਗੇ ਰਹੇ। ਕਈ ਲੋਕਾਂ ਨੇ ਆਪਣੀ ਸਾਥੀ ਗੁਆ ਦਿੱਤੇ, ਕਈ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਆਪਣੇ ਡੁੱਬ ਗਏ। ਬਹੁਤ ਹੀ ਦਰਦਨਾਕ ਦ੍ਰਿਸ਼ ਸੀ। ਪਤਾ ਕਰਨ 'ਤੇ ਪਤਾ ਲੱਗਾ ਕਿ ਜਹਾਜ਼ ਦੇ ਕੈਪਟਨ ਨੂੰ ਪਹਿਲਾਂ ਤੋਂ ਜਾਣਕਾਰੀ ਸੀ ਕਿ ਮੌਸਮ ਖ਼ਰਾਬ ਹੋਵੇਗਾ, ਜਹਾਜ਼ ਡੁੱਬ ਵੀ ਸਕਦਾ ਹੈ ਪਰ ਜਹਾਜ਼ ਦੇ ਕੈਪਟਨ ਨੇ ਨਾ ਤਾਂ ਲੋਕਾਂ ਨੂੰ ਸਮੇਂ 'ਤੇ ਚੌਕਸ ਕੀਤਾ, ਨਾ ਹੀ ਲੋਕਾਂ ਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ ਅਤੇ ਨਾ ਹੀ ਜਹਾਜ਼ ਦਾ ਸੁਰੱਖਿਆ ਕਵਚ ਵਧਾਇਆ ਅਤੇ ਜਹਾਜ਼ ਦੇ ਕੈਪਟਨ ਨੇ ਲੋਕਾਂ ਦੀ ਸੁਰੱਖਿਆ ਨਾਲ ਜੁੜੀਆਂ ਕਈ ਜ਼ਰੂਰੀ ਚੀਜ਼ਾਂ ਦੂਜੇ ਜਹਾਜ਼ਾਂ ਨੂੰ ਦੇ ਦਿੱਤੀਆਂ। ਲੰਬੇ ਸਮੇਂ ਤੱਕ ਇਹ ਦਰਦਨਾਕ ਦ੍ਰਿਸ਼ ਚੱਲਦਾ ਰਿਹਾ। ਲੋਕਾਂ ਅਤੇ ਕਾਮਿਆਂ ਦੀ ਮਿਹਨਤ ਤੋਂ ਬਾਅਦ ਸਥਿਤੀ ਕੁਝ ਕੰਟਰੋਲ 'ਚ ਆਈ। ਸਥਿਤੀ ਕੰਟਰੋਲ ਆਉਣ ਦੇ ਥੋੜ੍ਹੀ ਦੇਰ ਬਾਅਦ ਅਚਾਨਕ ਕੈਪਟਨ ਦੀ ਆਵਾਜ਼ ਜਹਾਜ਼ ਭਰ 'ਚ ਗੂੰਜ ਪਈ, ਇਕ ਤੋਂ ਬਾਅਦ ਇਕ ਲਾਊਡ ਸਪੀਕਰ 'ਤੇ ਉਸ ਦੇ ਐਲਾਨ ਆਉਣ ਲੱਗੇ। ਇਕ ਦਿਨ ਤਾਂ ਉਸ ਦੀ ਆਵਾਜ਼ ਅਟਕੀ ਅਤੇ ਉਹ ਰੋਣ ਵੀ ਲੱਗਾ। ਜਹਾਜ਼ 'ਤੇ ਫਸੇ ਹੋਏ ਲੋਕ ਹਾਲੇ ਵੀ ਪੀੜਤ ਸਨ, ਕੈਪਟਨ ਦੀ ਆਵਾਜ਼ ਸੁਣਾਈ ਦੇ ਰਹੀ ਸੀ ਪਰ ਕੁਝ ਦੂਰ, ਕੁਝ ਵੱਖਰਾ ਜਿਹਾ ਲੱਗਣ ਲੱਗਾ ਸੀ। ਇਕ-ਦੂਜੇ ਦੀ ਮਦਦ 'ਚ ਸਾਰੇ ਰੁਝੇ ਸਨ, ਜਾਨਾਂ ਹਾਲੇ ਵੀ ਬਚਾਉਣੀਆਂ ਸਨ। ਸਾਰਿਆਂ ਦਾ ਧਿਆਨ ਇਨ੍ਹਾਂ ਕੰਮਾਂ 'ਚ ਲੱਗਾ ਹੋਇਆ ਸੀ, ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕੈਪਟਨ ਚੁੱਪਚਾਪ ਨਾਲ ਬਾਹਰ ਆ ਕੇ ਫਿਰ ਤੋਂ ਆਪਣੀ ਸੀਟ 'ਤੇ ਬੈਠ ਗਿਆ ਸੀ।

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਕੋਰੋਨਾ ਪ੍ਰਬੰਧਨ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਸੂਬੇ ਦੀ ਯੋਗੀ ਆਦਿੱਤਿਯਨਾਥ ਸਰਕਾਰ 'ਤੇ ਬਰਾਬਰ ਹਮਲੇ ਕਰਦੀ ਰਹੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਸਮੇਤ ਪੂਰੇ ਦੇਸ਼ 'ਚ ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਜ਼ਿਕਰਯੋਗ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੋਦੀ ਨੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਨੂੰ ਦੁਖ਼ਦ ਦੱਸਦੇ ਹੋਏ ਪੀੜਤ ਪਰਿਵਾਰਾਂ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਬੇਹੱਦ ਭਾਵੁਕ ਹੋ ਗਏ ਸਨ।


DIsha

Content Editor

Related News