ਕੋਰੋਨਾ ਨਾਲ ਠੀਕ ਹੋਣ ਤੋਂ ਬਾਅਦ ਪਲਾਜ਼ਮਾ ਦਾਨ ਕਰਨ ਵਾਲੇ ਡਾਕਟਰ ਨੂੰ ਪ੍ਰਿਯੰਕਾ ਗਾਂਧੀ ਨੇ ਦਿੱਤੀ ਵਧਾਈ

05/01/2020 4:14:41 PM

ਲਖਨਊ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕੋਰੋਨਾ ਨਾਲ ਠੀਕ ਹੋਣ ਤੋਂ ਬਾਅਦ ਪਲਾਜ਼ਮਾ ਦਾਨ ਕਰਨ ਵਾਲੇ ਰਾਜਧਾਨੀ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਰੈਜੀਡੈਂਟ ਡਾਕਟਰ ਤੌਸੀਫ ਖਾਨ ਨੂੰ ਚਿੱਠੀ ਲਿਖ ਕੇ ਵਧਾਈ ਦਿੱਤੀ ਹੈ। ਡਾ. ਤੌਸੀਫ ਕੋਰੋਨਾ ਰੋਗੀਆਂ ਦਾ ਇਲਾਜ ਕਰਦੇ ਹੋਏ ਇਸ ਰੋਗ ਨਾਲ ਇਨਫੈਕਟਡ ਹੋ ਗਏ ਸ਼ਨ। ਠੀਕ ਹੋਣ ਤੋਂ ਬਾਅਦ ਉਹ ਪਹਿਲੇ ਅਜਿਹੇ ਵਿਅਕਤੀ ਬਣੇ, ਜਿਸ ਨੇ ਗੰਭੀਰ ਰੋਗੀਆਂ ਦੇ ਇਲਾਜ ਲਈ ਆਪਣਾ ਪਲਾਜ਼ਮਾ ਕੇ.ਜੀ.ਐੱਮ.ਯੂ. ਨੂੰ ਦਾਨ ਕੀਤਾ। ਪ੍ਰਿਯੰਕਾ ਗਾਂਧੀ ਦਾ ਇਕ ਪੱਤਰ ਪ੍ਰਦੇਸ਼ ਦੇ ਕਾਂਗਰਸ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਤੌਸੀਫ ਨੂੰ ਸੌਂਪਿਆ, ਜਦੋਂ ਕਿ ਈਮੇਲ ਨਾਲ ਇਹ ਪੱਤਰ ਵੀਰਵਾਰ ਸ਼ਾਮ ਨੂੰ ਹੀ ਉਨਾਂ ਨੂੰ ਮਿਲ ਗਿਆ ਸੀ।

ਤੌਸੀਫ ਨੂੰ ਭੇਜੇ ਗਏ ਪੱਤਰ 'ਚ ਪ੍ਰਿਯੰਕਾ ਨੇ ਲਿਖਿਆ ਹੈ,''ਪ੍ਰਿਯ ਡਾ. ਤੌਸੀਫ ਜੀ, ਕੋਰੋਨਾ ਇਨਫੈਕਟਡ ਮਰੀਜ਼ਾਂ ਨੂੰ ਇਲਾਜ ਲਈ ਤੁਹਾਡੇ ਵਲੋਂ ਦਾਨ ਕੀਤੇ ਗਏ ਪਲਾਜ਼ਮਾ ਤੋਂ ਇਸ ਮਹਾਮਾਰੀ ਨਾਲ ਇਨਫੈਕਟਡ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ 'ਚ ਕਾਫ਼ੀ ਮਦਦ ਮਿਲੇਗੀ। ਤੁਹਾਡੇ ਪ੍ਰਤੀ ਮੇਰੇ ਮਨ 'ਚ ਸਨਮਾਨ ਉਦੋਂ ਹੋਰ ਜ਼ਿਆਦਾ ਵਧ ਗਿਆ, ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਕੋਰੋਨਾ ਇਨਫੈਕਟਡ ਮਰੀਜ਼ਾਂ ਦਾ ਇਲਾਜ ਕਰਨ ਦੌਰਾਨ ਇਨਫੈਕਟਡ ਹੋਏ ਸੀ।''

ਪ੍ਰਿਯੰਕਾ ਨੇ ਪੱਤਰ 'ਚ ਲਿਖਿਆ,''ਤੁਹਾਡੀ ਇਸ ਪਹਿਲ ਨਾਲ ਕੋਰੋਨਾ ਨਾਲ ਠੀਕ ਹੋਏ ਹੋਰ ਮਰੀਜ਼ ਵੀ ਆਪਣਾ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਹੋਣਗੇ। ਤੁਹਾਡੀ ਭਾਵਨਾ ਨੂੰ ਸਲਾਮ।'' ਤੌਸੀਫ ਨੇ ਸ਼ੁੱਕਰਵਾਰ ਨੂੰ ਕਿਹਾ,''ਪ੍ਰਿਯੰਕਾ ਗਾਂਧੀ ਜੀ ਦੇ ਇਸ ਪੱਤਰ ਨਾਲ ਮੇਰਾ ਕਾਫ਼ੀ ਉਤਸ਼ਾਹ ਵਧਿਆ ਹੈ। ਜੇਕਰ ਜ਼ਰੂਰੀ ਹੋਈ ਤਾਂ ਮੈਂ ਫਿਰ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਂਗਾ।'' ਖਾਨ ਨੇ ਰਮਜ਼ਾਨ ਦੇ ਪਹਿਲੇ ਦਿਨ 25 ਅਪ੍ਰੈਲ ਦੀ ਸ਼ਾਮ ਕਰੀਬ 8 ਵਜੇ ਰੋਜ਼ਾ ਖੋਲਣ ਤੋਂ ਬਾਅਦ ਪਲਾਜ਼ਮਾ ਕੇ.ਜੀ.ਐੱਮ.ਯੂ. 'ਚ ਦਾਨ ਕੀਤਾ ਸੀ। ਖਾਨ 17 ਮਾਰਚ ਨੂੰ ਇਕ ਕੋਰੋਨਾ ਮਰੀਜ਼ ਦੇ ਸੰਪਰਕ 'ਚ ਆ ਕੇ ਇਨਫੈਕਟਡ ਹੋਏ ਸਨ। ਉਹ 7 ਅਪ੍ਰੈਲ ਨੂੰ ਕੇ.ਜੀ.ਐੱਮ.ਯੂ. ਤੋਂ ਠੀਕ ਹੋ ਕੇ ਡਿਸਚਾਰਜ ਹੋ ਕੇ ਆਪਣੇ ਘਰ 'ਚ 14 ਦਿਨ ਲਈ ਕੁਆਰੰਟੀਨ ਹੋ ਗਏ ਸਨ।


DIsha

Content Editor

Related News