ਈ. ਵੀ. ਐੱਮ. ਨੂੰ ਲੈ ਕੇ ਭਾਜਪਾ ’ਤੇ ਵਰ੍ਹੀ ਪਿ੍ਰਯੰਕਾ
Friday, Apr 02, 2021 - 01:40 PM (IST)
ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਕਿਹਾ ਕਿ ਰਾਸ਼ਟਰੀ ਪਾਰਟੀਆਂ ਈ. ਵੀ. ਐੱਮ. ਸਬੰਧੀ ਗੰਭੀਰ ਮੁੜ-ਮੁਲਾਂਕਣ ਕਰਨ। ਉਨ੍ਹਾਂ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ, ਜਦੋਂ ਸੋਸ਼ਲ ਮੀਡੀਆ ’ਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਇਕ ਨਿੱਜੀ ਵਾਹਨ ’ਚ ਈ. ਵੀ. ਐੱਮ. ਰੱਖੇ ਹੋਣ ਅਤੇ ਇਹ ਵਾਹਨ ਭਾਜਪਾ ਦੇ ਇਕ ਨੇਤਾ ਦਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪਿ੍ਰਯੰਕਾ ਨੇ ਇਹ ਵੀਡੀਓ ਸਾਂਝਾ ਕਰਦਿਆਂ ਟਵੀਟ ਕੀਤਾ ਕਿ ਜਦੋਂ ਵੀ ਨਿੱਜੀ ਵਾਹਨ ’ਚ ਈ. ਵੀ. ਐੱਮ. ਲਿਜਾਣ ਦੇ ਵੀਡੀਓ ਸਾਹਮਣੇ ਆਉਂਦੇ ਹਨ ਤਾਂ ਇਹ ਚੀਜ਼ਾਂ ਆਮ ਹੁੰਦੀਆਂ ਹਨ ਕਿ ਵਾਹਨ ਆਮ ਤੌਰ ’ਤੇ ਭਾਜਪਾ ਉਮੀਦਵਾਰਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਦਾ ਹੁੰਦਾ ਹੈ। ਇਸ ਨੂੰ ਇਕਲੌਤੀ ਘਟਨਾ ਦੇ ਤੌਰ ’ਤੇ ਲਿਆ ਜਾਂਦਾ ਹੈ ਅਤੇ ਖਾਰਿਜ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਦਿੱਲੀ ਦੇ ਚਿੜੀਆਘਰ ’ਚ ਪਿਛਲੇ ਸਾਲ 125 ਪਸ਼ੂ ਮਰੇ, ਮੌਤ ਦਰ ਘਟੀ
ਭਾਜਪਾ ਆਪਣੀ ਮੀਡੀਆ ਮਸ਼ੀਨਰੀ ਦੀ ਵਰਤੋਂ ਕਰ ਕੇ ਉਨ੍ਹਾਂ ਲੋਕਾਂ ਨੂੰ ਦੋਸ਼ੀ ਦੱਸਦੀ ਹੈ, ਜਿਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੁੰਦਾ ਹੈ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਦੀ ਸੂਚਨਾ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਬਾਰੇ ’ਚ ਕੁਝ ਵੀ ਨਹੀਂ ਕੀਤਾ ਜਾ ਰਿਹਾ। ਚੋਣ ਕਮਿਸ਼ਨ ਨੂੰ ਇਨ੍ਹਾਂ ਸ਼ਿਕਾਇਤਾਂ ’ਤੇ ਸਖਤ ਕਾਰਵਾਈ ਕਰਨ ਅਤੇ ਸਾਰੀਆਂ ਰਾਸ਼ਟਰੀ ਪਾਰਟੀਆਂ ਵਲੋਂ ਈ. ਵੀ. ਐੱਮ. ’ਤੇ ਗੰਭੀਰ ਮੁੜ-ਮੁਲਾਂਕਣ ਕਰਨ ਦੀ ਲੋੜ ਹੈ।