ਰਾਸ਼ਟਰਪਤੀ ਕੋਵਿੰਦ ਅਫਰੀਕੀ ਯਾਤਰਾ ''ਤੇ ਪਹੁੰਚੇ ਬੇਨਿਨਸ, 2-ਪੱਖੀ ਮੁੱਦਿਆਂ ''ਤੇ ਕਰਨਗੇ ਗੱਲਬਾਤ
Monday, Jul 29, 2019 - 01:44 AM (IST)

ਕੋਟੋਨੋਓ - 3 ਦੇਸ਼ਾਂ ਦੀ ਯਾਤਰਾ 'ਤੇ ਰਵਾਨਾ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਐਤਵਾਰ ਨੂੰ ਪੱਛਮੀ ਅਫਰੀਕੀ ਬੇਨਿਨ ਪਹੁੰਚੇ। ਇਥੇ ਆਉਣ ਵਾਲੇ ਉਹ ਪਹਿਲੇ ਰਾਸ਼ਟਰਪਤੀ ਹਨ। ਸੋਮਵਾਰ ਨੂੰ ਕੋਵਿੰਦ ਬੇਨਿਨ ਦੇ ਰਾਸ਼ਟਰਪਤੀ ਪੈਟ੍ਰਿਸ ਟੈਲੋਨ ਨਾਲ 2-ਪੱਖੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਇਥੋਂ ਰਾਸ਼ਟਰਪਤੀ ਕੋਵਿੰਦ ਪੋਰਟੋ ਨੋਵੋ ਜਾਣਗੇ, ਜਿੱਥੇ ਬੇਨਿਨ ਦੀ ਸੰਸਦ ਹੈ। ਉਥੇ ਕੋਵਿੰਦ ਰਾਸ਼ਟਰਪਤੀ ਸੰਸਦ ਨੂੰ ਸੰਬੋਧਿਤ ਕਰਨਗੇ। ਕਾਰਡੀਨਲ ਬਰਨਾਡੀਨ ਡੀ ਕੋਟੋਨੋਓ ਹਵਾਈ ਅੱਡੇ 'ਤੇ ਰਾਸ਼ਟਰਪਤੀ ਕੋਵਿੰਦ ਦਾ ਸਵਾਗਤ ਬੇਨਿਨ ਦੇ ਵਿਦੇਸ਼ ਮੰਤਰੀ ਆਰੇਲਿਨ ਅਗਬੇਨੋਂਸੀ ਨੇ ਕੀਤਾ।
ਦੱਸ ਦਈਏ ਕਿ ਤਿੰਨਾਂ ਹੀ ਦੇਸ਼ਾਂ 'ਚ ਜਾਣ ਵਾਲੇ ਰਾਮਨਾਥ ਕੋਵਿੰਦ ਪਹਿਲੇ ਰਾਸ਼ਟਰਪਤੀ ਹੋਣਗੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਜੇ ਠਾਕੁਰ ਸਿੰਘ ਮੁਤਾਬਕ 28 ਜੁਲਾਈ ਤੋਂ 3 ਅਗਸਤ ਤੱਕ ਹੋਣ ਵਾਲੇ ਰਾਸ਼ਟਰਪਤੀ ਦੌਰੇ ਨਾਲ ਇਨਾਂ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਹੋਣਗੇ ਅਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਮਿਲੇਗੀ। ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਅਸ਼ੋਕ ਮਲਿਕ ਮੁਤਾਬਕ ਰਾਸ਼ਟਰਪਤੀ ਕੋਵਿੰਦ ਇਸ ਦੌਰੇ ਤੋਂ ਪਹਿਲਾਂ ਕੁਲ 20 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਮੰਗਲਵਾਰ ਨੂੰ ਇਥੋਂ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਜਾਂਬੀਆ ਤੋਂ ਬਾਅਦ ਰਾਸ਼ਟਰਪਤੀ ਕੋਵਿੰਦ ਦਾ ਗੁਆਨਾ ਜਾਣ ਦਾ ਪ੍ਰੋਗਰਾਮ ਹੈ।