ਰਾਸ਼ਟਰਪਤੀ ਸਿਰਫ ਇਕ ਰਬੜ ਸਟੈਂਪ : ਰਾਜ ਠਾਕਰੇ

Monday, Jun 26, 2017 - 03:31 AM (IST)

ਰਾਸ਼ਟਰਪਤੀ ਸਿਰਫ ਇਕ ਰਬੜ ਸਟੈਂਪ : ਰਾਜ ਠਾਕਰੇ

ਮੁੰਬਈ— ਮਹਾਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਸ਼ਨੀਵਾਰ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਦੇਸ਼ ਦਾ ਰਾਸ਼ਟਰਪਤੀ ਸਿਰਫ ਇਕ ਰਬੜ ਸਟੈਂਪ ਹੁੰਦਾ ਹੈ। ਠਾਕਰੇ ਨੇ ਇਥੇ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਦੇਸ਼ ਦਾ ਰਾਸ਼ਟਰਪਤੀ ਰਬੜ ਸਟੈਂਪ ਦੇ ਇਲਾਵਾ ਕੁਝ ਨਹੀਂ ਹੁੰਦਾ। ਉਸ ਨਾਲ ਦੇਸ਼ ਦਾ ਕੋਈ ਫਾਇਦਾ ਨਹੀਂ ਹੁੰਦਾ। ਦੇਸ਼ ਦਾ ਕੋਈ ਨਾਗਰਿਕ ਰਾਸ਼ਟਰਪਤੀ ਨੂੰ ਚਿੱਠੀ ਲਿਖਦਾ ਹੈ ਤਾਂ ਉਸ ਨੂੰ ਕਦੇ ਜਵਾਬ ਨਹੀਂ ਮਿਲਦਾ। ਕੋਵਿੰਦ ਹੋਵੇ ਜਾਂ ਗੋਪਾਲ, ਇਸ ਨਾਲ ਕੀ ਫਰਕ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਈ ਸਮੱਸਿਆਵਾਂ ਹਨ। ਤਾਨਾਸ਼ਾਹੀ ਦਾ ਆਲਮ ਹੈ। ਅਜਿਹੇ ਵਿਚ ਰਾਸ਼ਟਰਪਤੀ ਕੀ ਭੂਮਿਕਾ ਨਿਭਾ ਰਹੇ ਹਨ। ਭਾਵੇਂ ਉਹ ਕਿਸਾਨਾਂ ਦੇ ਕਰਜ਼ੇ ਦਾ ਮਸਲਾ ਹੋਵੇ ਜਾਂ ਕੁਝ ਹੋਰ, ਰਾਸ਼ਟਰਪਤੀ ਨੇ ਕੀ ਕੀਤਾ ਹੈ।


Related News