ਜਿੰਮ ''ਚ ਪੈ ਗਿਆ ਭੜਥੂ, ਮਹਿਲਾ ਪਾਰਟਨਰ ''ਤੇ ਜਾਨਲੇਵਾ ਹਮਲਾ, ਕੱਪੜੇ ਉਤਾਰ ਕੇ...
Thursday, Dec 25, 2025 - 12:43 PM (IST)
ਅੰਮ੍ਰਿਤਸਰ(ਸੰਜੀਵ)- ਜਿੰਮ ਵਿਚ ਆਪਣੀ ਮਹਿਲਾ ਪਾਰਟਨਰ ’ਤੇ ਜਾਨਲੇਵਾ ਹਮਲਾ ਕਰਨ ਅਤੇ ਉਸ ਦੇ ਕੱਪੜੇ ਉਤਾਰ ਕੇ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਮਨਦੀਪ ਸਿੰਘ ਖਿਲਾਫ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮਨਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਉਹ ਗ੍ਰੀਨ ਐਵੇਨਿਊ ਸਥਿਤ ਆਪਣੇ ਜਿੰਮ ਵਿਚ ਬੈਠੀ ਸੀ, ਜਿੱਥੇ ਅਮਨਦੀਪ ਸਿੰਘ ਜੋ ਉਸ ਦੇ ਜਿੰਮ ਦੇ ਕੰਮਕਾਜ ਵਿਚ 30 ਫ਼ੀਸਦੀ ਦਾ ਹਿੱਸੇਦਾਰ ਹੈ, ਆਇਆ ਅਤੇ ਉਸ ਦੇ ਦਫਤਰ ਦਾ ਦਰਵਾਜ਼ਾ ਬੰਦ ਵੇਖ ਉਸ ਨੂੰ ਖੋਲ੍ਹਣ ਲਈ ਜ਼ੋਰ-ਜ਼ੋਰ ਨਾਲ ਪੈਰ ਮਾਰਨ ਲੱਗਾ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
ਉਸ ਨੇ ਘਬਰਾ ਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਝਗੜੇ ਦੀ ਨੀਅਤ ਨਾਲ ਆਏ ਅਮਨਦੀਪ ਸਿੰਘ ਨੇ ਉਸ ਨਾਲ ਅਸ਼ਲੀਲ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਆਪਣੇ ਮੋਬਾਇਲ ’ਤੇ ਵੀਡੀਓ ਬਣਾਉਣ ਲੱਗੀ ਤਾਂ ਗੁੱਸੇ ਵਿਚ ਆਏ ਅਮਨਦੀਪ ਸਿੰਘ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਨੇ ਉਸ ਦੇ ਵਾਲਾਂ ਤੋਂ ਫੜ ਉਸ ਨੂੰ ਜ਼ਮੀਨ ’ਤੇ ਸੁੱਟਿਆ ਅਤੇ ਜਿੰਮ ਵਿਚ ਉਸ ਦੇ ਕੱਪੜੇ ਉਤਾਰ ਉਸ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਖ਼ਬਰ, ਨਰਸਰੀ 'ਚ ਪੜ੍ਹਦੇ ਜਵਾਕ ਦੀ ਇਸ ਹਾਲਤ 'ਚ ਮਿਲੀ ਲਾਸ਼
ਪਿਛਲੇ ਕੁਝ ਸਮੇਂ ਤੋਂ ਅਮਨਦੀਪ ਲਗਾਤਾਰ ਉਸ ਨਾਲ ਝਗੜ ਰਿਹਾ ਹੈ ਤਾਂ ਕਿ ਉਹ ਉਸ ਨੂੰ ਦਫਤਰੋਂ ਕੱਢ ਜਿੰਮ ’ਤੇ ਕਾਬਜ਼ ਹੋ ਸਕੇ। ਉਸ ਦੇ ਕਰਮਚਾਰੀਆਂ ਨੇ ਉਸ ਨੂੰ ਕਿਸੇ ਤਰ੍ਹਾਂ ਅਮਨਦੀਪ ਦੇ ਚੰਗੁਲ ਤੋਂ ਬਚਾਇਆ। ਝਗੜੇ ਦੀ ਇਹ ਪੂਰੀ ਘਟਨਾ ਜਿੰਮ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਦੇ ਇੰਚਾਰਜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਪੰਜਾਬ: ਮਹਿੰਗੀ ਹੋ ਗਈ ਜ਼ਮੀਨ, ਅਸਮਾਨੀ ਚੜੇ ਰੇਟ
