ਉਸਤਾਦ ਪੂਰਨ ਸ਼ਾਹਕੋਟੀ ਦੇ ਦਿਹਾਂਤ ''ਤੇ ਭਾਵੁਕ ਹੋਏ ਹੰਸ ਰਾਜ ਹੰਸ
Tuesday, Dec 23, 2025 - 01:32 PM (IST)
ਜਲੰਧਰ: ਪੰਜਾਬੀ ਸੰਗੀਤ ਜਗਤ ਦੀ ਮਹਾਨ ਸ਼ਖਸੀਅਤ ਉਸਤਾਦ ਪੂਰਨ ਸ਼ਾਹਕੋਟੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਪੂਰੇ ਕਲਾ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਸ਼ਹੂਰ ਗਾਇਕ ਹੰਸ ਰਾਜ ਹੰਸ ਨੇ ਆਪਣੇ ਮੁਰਸ਼ਦ ਅਤੇ ਉਸਤਾਦ ਨੂੰ ਯਾਦ ਕਰਦਿਆਂ ਬੇਹੱਦ ਭਾਵੁਕ ਸੰਦੇਸ਼ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪੂਰੀ ਦੁਨੀਆ ਉਸਤਾਦ ਜੀ ਦੇ ਨਾਲ ਹੀ ਵੱਸਦੀ ਸੀ।
ਇਹ ਵੀ ਪੜ੍ਹੋ: ਤੀਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ ! ਬੱਚਿਆਂ ਦੀ ਨੈਨੀ ਨੂੰ ਗੋਦੀ ਚੁੱਕ ਕੇ ਨੱਚਿਆ YouTuber ਅਰਮਾਨ ਮਲਿਕ
"ਉਨ੍ਹਾਂ ਨੇ ਗੁੰਗਿਆਂ ਨੂੰ ਬੋਲਣਾ ਸਿਖਾਇਆ"
ਹੰਸ ਰਾਜ ਹੰਸ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦੀ ਆਪਣੀ ਹੋਂਦ ਉਸਤਾਦ ਪੂਰਨ ਸ਼ਾਹਕੋਟੀ ਕਰਕੇ ਹੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਇੱਕ ਬਾਇਓਲੋਜੀਕਲ ਮਾਂ-ਬਾਪ ਨੇ ਉਨ੍ਹਾਂ ਨੂੰ ਜਨਮ ਦਿੱਤਾ, ਉੱਥੇ ਹੀ ਉਸਤਾਦ ਜੀ ਨੇ ਉਨ੍ਹਾਂ ਦੀ ਤਰਬੀਅਤ ਕੀਤੀ ਅਤੇ ਉਨ੍ਹਾਂ ਵਰਗੇ "ਗੁੰਗਿਆਂ ਨੂੰ ਬੋਲਣਾ ਸਿਖਾਇਆ"। ਹੰਸ ਰਾਜ ਹੰਸ ਨੇ ਉਨ੍ਹਾਂ ਨੂੰ ਆਪਣਾ "ਮਾਈ-ਬਾਪ" ਦੱਸਦਿਆਂ ਕਿਹਾ ਕਿ ਅੱਜ ਉਨ੍ਹਾਂ ਨੇ ਜੋ ਕੁਝ ਵੀ ਜੀਵਨ ਵਿੱਚ ਹਾਸਲ ਕੀਤਾ ਹੈ, ਉਹ ਸਭ ਉਸਤਾਦ ਜੀ ਦੀ ਹੀ ਬਖਸ਼ਿਸ਼ ਹੈ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਨੇ ਸਲੀਮ, ਸ਼ਹਿਜ਼ਾਦਾ ਸਾਹਿਬ ਅਤੇ ਪਰਵੇਜ਼ ਸ਼ਾਹਕੋਟੀ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ: 16 ਸਾਲਾਂ ਬਾਅਦ ਆਈ ਰਿਸ਼ਤੇ 'ਚ ਦਰਾੜ ! ਪਤੀ ਤੋਂ ਵੱਖ ਹੋਈ ਮਸ਼ਹੂਰ ਅਦਾਕਾਰਾ
ਭਾਵੁਕ ਅਪੀਲ ਅਤੇ ਧੰਨਵਾਦ
ਹੰਸ ਰਾਜ ਹੰਸ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੇ ਅਹਿਸਾਸ ਅਤੇ ਜਜ਼ਬਾਤ ਇੰਨੇ ਗਹਿਰੇ ਹਨ ਕਿ ਲਫਜ਼ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ। ਉਨ੍ਹਾਂ ਨੇ ਸਾਰੇ ਸ਼ਾਗਿਰਦਾਂ ਅਤੇ ਫੈਨਜ਼ ਨੂੰ ਪਹੁੰਚਣ ਦੀ ਬੇਨਤੀ ਕੀਤੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਨ੍ਹਾਂ ਦੇ ਉਸਤਾਦ ਨੂੰ "ਜੰਨਤ-ਏ-ਫਿਰਦੌਸ" ਨਸੀਬ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਤੋਂ ਪਹੁੰਚ ਰਹੇ ਫਨਕਾਰਾਂ ਅਤੇ ਮੀਡੀਆ ਦਾ ਵੀ ਸ਼ੁਕਰੀਆ ਅਦਾ ਕੀਤਾ।
