7 ਸਾਲਾਂ 'ਚ 7 ਵਾਰ ਹੋਈ ਗਰਭਵਤੀ, ਬੇਟੀ ਹੋਣ 'ਤੇ ਹਰ ਵਾਰ ਕਰਵਾ ਦਿੱਤਾ ਗਿਆ ਗਰਭਪਾਤ

07/16/2019 12:15:51 PM

ਹੈਦਰਾਬਾਦ— ਹੈਦਰਾਬਾਦ ਦੀ ਸੁਮਤੀ ਨਾਂ ਦੀ ਔਰਤ ਦੇ ਵਿਆਹ ਨੂੰ 10 ਸਾਲ ਹੋ ਚੁਕੇ ਹਨ। ਇਨ੍ਹਾਂ 10 ਸਾਲਾਂ 'ਚੋਂ ਉਹ 7 ਵਾਰ ਗਰਭਵਤੀ ਹੋਈ ਤਾਂ 7 ਵਾਰ ਹੀ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ। ਹਰ ਵਾਰ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਜਬਰਨ ਲਿੰਗ ਜਾਂਚ ਕਰਵਾਉਣ ਲਈ ਲੈ ਜਾਂਦੇ ਅਤੇ ਬੇਟੀ ਪਤਾ ਲੱਗਣ 'ਤੇ ਉਸ ਦਾ ਜ਼ਬਰਨ ਗਰਭਪਾਤ ਕਰਵਾ ਦਿੰਦੇ। ਉਹ 8ਵੀਂ ਵਾਰ ਗਰਭਵਤੀ ਹੋਈ। ਇਸ ਵਾਰ ਇਕ ਵਾਰ ਫਿਰ ਉਸ ਦੇ ਗਰਭ ਦਾ ਲਿੰਗ ਪ੍ਰੀਖਣ ਕਰਵਾਇਆ ਗਿਆ। ਗਰਭ 'ਚ ਬੇਟਾ ਹੋਣ ਦੀ ਗੱਲ ਪਤਾ ਲੱਗਣ 'ਤੇ ਹੁਣ ਉਸ ਦੇ ਗਰਭਪਾਤ ਦੀ ਲੜੀ ਖਤਮ ਹੋਈ। ਸੁਮਤੀ ਦੇ ਇਕ ਤੋਂ ਬਾਅਦ ਇਕ ਗਰਭਪਾਤ ਦੀ ਲੜੀ ਭਾਵੇਂ ਹੀ ਖਤਮ ਹੋ ਗਈ ਹੋਵੇ ਪਰ ਇਨ੍ਹਾਂ ਘਟਨਾਵਾਂ ਨਾਲ ਉਸ ਨੂੰ ਮਾਨਸਿਕ ਪੀੜਾ ਪਹੁੰਚੀ ਹੈ। ਉਸ ਦੀ ਮਾਨਸਿਕ ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਉਸ ਨੂੰ ਮਾਨਸਿਕ ਰੋਗ ਮਾਹਰ ਕੋਲ ਲਿਜਾਉਣਾ ਪਿਆ।

ਸੁਮਤੀ ਨੂੰ ਗਰਭਪਾਤ ਤੋਂ ਉਭਰਨ ਦਾ ਸਮਾਂ ਨਹੀਂ ਮਿਲਿਆ
ਭਰੋਸਾ ਅਤੇ ਸ਼ੀ ਟੀਮ ਨਾਲ ਕੰਮ ਕਰਨ ਵਾਲੀ ਮਨੋਵਿਗਿਆਨੀ ਵਾਸੂਪ੍ਰਸਦਾ ਕਾਰਤਿਕ ਨੇ ਦੱਸਿਆ ਕਿ ਸੁਮਤੀ ਟੁੱਟ ਗਈ ਹੈ। ਉਸ ਦੇ ਦਿਮਾਗ 'ਚ ਕਈ ਸਾਰੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ। ਲੰਬੇ ਸਮੇਂ ਤੋਂ ਗਰਭਪਾਤ ਦਾ ਦਰਦ ਝੱਲ ਰਹੀ ਸੁਮਤੀ ਗੰਭੀਰ ਪਰੇਸ਼ਾਨੀ 'ਚੋਂ ਲੰਘ ਹੀ ਹੈ। ਨਤੀਜਾ ਇਹ ਹੈ ਕਿ ਉਸ ਦੇ ਦਿਮਾਗ 'ਚ ਚਿੰਤਾ ਹਮੇਸ਼ਾ ਬੁਰੇ ਸੁਪਨੇ ਨਾਲ ਬਾਹਰ ਆਉਂਦੀ ਹੈ। ਮਾਨਸਿਕ ਜਾਂ ਸਰੀਰਕ ਰੂਪ ਨਾਲ ਟਰਾਮਾ 'ਚ ਭਰਤੀ ਸੁਮਤੀ ਨੂੰ ਇਸ ਤੋਂ ਉਭਰਨ 'ਚ ਸਮਾਂ ਹੀ ਨਹੀਂ ਮਿਲਿਆ। ਇਕ ਗਰਭਪਾਤ ਤੋਂ ਉਹ ਉਭਰ ਨਹੀਂ ਪਾਉਂਦੀ ਅਤੇ ਦੂਜਾ ਗਰਭਪਾਤ ਕਰਵਾ ਦਿੱਤਾ ਜਾਂਦਾ।

ਬੇਟੀ ਹੁੰਦੀ ਤਾਂ ਉਸ ਨੂੰ ਇਸ ਦਰਦ 'ਚੋਂ ਲੰਘਣਾ ਪੈਂਦਾ
ਸੁਮਤੀ ਨੇ ਕਿਹਾ ਕਿ ਚੰਗਾ ਸੀ ਕਿ ਉਸ ਨੇ ਬੇਟੀ ਨੂੰ ਜਨਮ ਨਹੀਂ ਦਿੱਤਾ। ਉਹ ਕਹਿੰਦੀ ਹੈ ਕਿ ਉਸ ਨੇ ਜੇਕਰ ਇਕ ਬੇਟੀ ਨੂੰ ਜਨਮ ਦਿੱਤਾ ਹੁੰਦਾ ਤਾਂ ਸ਼ਾਇਦ ਉਸ ਨੂੰ ਵੀ ਇਸੇ ਦਰਦ 'ਚੋਂ ਲੰਘਣਾ ਪੈਂਦਾ। ਉਹ ਕਹਿੰਦੀ ਹੈ ਕਿ ਉਸ ਨੂੰ ਵੀ ਆਪਣੀ ਬੇਟੀ ਨੂੰ ਇਸੇ ਤਰ੍ਹਾਂ ਕਿਸਮਤ 'ਤੇ ਛੱਡ ਦੇਣਾ ਪੈਂਦਾ ਜਿਵੇਂ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਛੱਡ ਦਿੱਤਾ। ਵਾਸੂਪ੍ਰਦਾ ਨੇ ਕਿਹਾ ਕਿ ਹਰ ਵਾਰ ਗਰਭਪਾਤ ਤੋਂ ਬਾਅਦ ਸੁਮਤੀ ਚਾਹੁੰਦੀ ਸੀ ਕਿ ਅਗਲੀ ਵਾਰ ਉਸ ਨੂੰ ਬੇਟੀ ਨਾ ਹੋਵੇ। ਇਸ ਤਰ੍ਹਾਂ ਇਸ ਕਲੀਨਿਕ 'ਚ ਇਕ ਹੋਰ ਔਰਤ ਦਾ ਇਲਾਜ ਚੱਲ ਰਿਹਾ ਹੈ, ਉਸ ਦੇ ਜ਼ਬਰਨ 5 ਗਰਭਪਾਤ ਕਰਵਾਏ ਗਏ ਹਨ। ਸੂਤਰਾਂ ਅਨੁਸਾਰ ਉਹ ਗਰਭਵਤੀ ਹੋਣ ਦਾ ਪਤਾ ਲੱਗਦੇ ਹੀ ਖੁਸ਼ੀ ਜ਼ਾਹਰ ਕਰਨ ਦੀ ਜਗ੍ਹਾ ਹਮੇਸ਼ਾ ਭੁੱਲ ਜਾਂਦੀ ਸੀ ਕਿ ਉਹ ਗਰਭਵਤੀ ਸੀ ਅਤੇ ਇਹ ਸੋਚ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ ਕਿ ਹੁਣ ਉਸ ਨੂੰ ਆਪਣਾ ਅਗਲਾ ਬੱਚਾ ਗਵਾਉਣਾ ਪਵੇਗਾ।


DIsha

Content Editor

Related News