''ਟਾਇਲਟ'' ਸੰਬੰਧੀ ਟਿੱਪਣੀ ''ਤੇ ਨੱਢਾ ਨੇ ਪ੍ਰਗਿਆ ਠਾਕੁਰ ਨੂੰ ਕੀਤਾ ਤਲਬ

Monday, Jul 22, 2019 - 06:03 PM (IST)

''ਟਾਇਲਟ'' ਸੰਬੰਧੀ ਟਿੱਪਣੀ ''ਤੇ ਨੱਢਾ ਨੇ ਪ੍ਰਗਿਆ ਠਾਕੁਰ ਨੂੰ ਕੀਤਾ ਤਲਬ

ਨਵੀਂ ਦਿੱਲੀ (ਭਾਸ਼ਾ)— ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਨੇ ਸੋਮਵਾਰ ਨੂੰ ਭੋਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਦੀ ਉਸ ਟਿੱਪਣੀ ਲਈ ਖਿਚਾਈ ਕੀਤੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਟਾਇਲਟ ਸਾਫ ਕਰਨ ਲਈ ਸੰਸਦ ਮੈਂਬਰ ਨਹੀਂ ਬਣੀ ਹੈ। ਇਸ ਬਿਆਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਸਵੱਛ ਭਾਰਤ' ਮੁਹਿੰਮ ਦਾ ਮਜ਼ਾਕ ਦੇ ਤੌਰ 'ਤੇ ਦੇਖਿਆ ਗਿਆ। ਪਾਰਟੀ ਸੂਤਰਾਂ ਨੇ ਕਿਹਾ ਕਿ ਪ੍ਰਗਿਆ ਸਿੰਘ ਠਾਕੁਰ ਨੂੰ ਭਾਜਪਾ ਹੈੱਡਕੁਆਰਟਰ ਤਲਬ ਕੀਤਾ ਗਿਆ ਸੀ, ਜਿੱਥੇ ਨੱਢਾ ਨੇ ਉਨ੍ਹਾਂ ਨੂੰ ਦੱਸਿਆ ਕਿ ਪਾਰਟੀ ਮੱਧ ਪ੍ਰਦੇਸ਼ ਦੇ ਸਿਰੋਹ 'ਚ ਐਤਵਾਰ ਨੂੰ ਉਨ੍ਹਾਂ ਵਲੋਂ ਦਿੱਤੇ ਬਿਆਨ ਤੋਂ ਖੁਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਠਾਕੁਰ ਦੀ ਖਿਚਾਈ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਪ੍ਰੋਗਰਾਮਾਂ ਅਤੇ ਵਿਚਾਰਾਂ ਵਿਰੁੱਧ ਬਿਆਨ ਦੇਣ ਤੋਂ ਬਚਣ ਲਈ ਕਿਹਾ ਗਿਆ ਹੈ।

ਪਾਰਟੀ ਦਫਤਰ ਤੋਂ ਨਿਕਲਦੇ ਸਮੇਂ ਭਾਜਪਾ ਸੰਸਦ ਮੈਂਬਰ ਨੇ ਉੱਥੇ ਮੌਜੂਦ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ। ਇੱਥੇ ਦੱਸ ਦੇਈਏ ਕਿ ਠਾਕੁਰ ਨੇ ਕਿਹਾ ਸੀ ਕਿ ਇਕ ਸੰਸਦ ਮੈਂਬਰ ਦਾ ਕੰਮ ਵਿਧਾਇਕਾਂ, ਕੌਂਸਲਰਾਂ ਅਤੇ ਜਨ ਪ੍ਰਤੀਨਿਧੀਆਂ ਨਾਲ ਮਿਲ ਕੇ ਕੰਮ ਕਰਦੇ ਹੋਏ ਵਿਕਾਸ ਯਕੀਨੀ ਕਰਨਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਇਸ ਲਈ ਇਸ ਨੂੰ ਧਿਆਨ 'ਚ ਰੱਖੋ...ਅਸੀਂ ਇੱਥੇ ਨਾਲੀਆਂ ਦੀ ਸਫਾਈ ਲਈ ਨਹੀਂ ਹਾਂ। ਅਸੀਂ ਇੱਥੇ ਟਾਇਲਟ ਸਾਫ ਕਰਨ ਲਈ ਨਹੀਂ ਹਾਂ। ਸਾਨੂੰ ਜੋ ਕੰਮ ਕਰਨਾ ਹੈ ਅਤੇ ਜਿਸ ਲਈ ਸਾਨੂੰ ਚੁਣਿਆ ਗਿਆ ਹੈ, ਅਸੀਂ ਉਸ ਨੂੰ ਈਮਾਨਦਾਰੀ ਨਾਲ ਕਰਾਂਗੇ।


author

Tanu

Content Editor

Related News