ਪੁੰਛ ''ਚ ਐੱਲ. ਓ. ਸੀ. ਨੇੜੇ ਜੰਗਲ ਨੂੰ ਲੱਗੀ ਅੱਗ

Wednesday, Dec 06, 2017 - 10:07 AM (IST)

ਜੰਮ— ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਕੰਟਰੋਲ ਲਾਈਨ ਨਾਲ ਲੱਗਦੇ ਜੰਗਲ 'ਚ ਬੀਤੇ ਦਿਨ ਲੱਗੀ ਭਿਆਨਕ ਅੱਗ ਕਾਰਨ ਬਾਰੂਦੀ ਸੁਰੰਗਾਂ 'ਚ ਧਮਾਕੇ ਹੋਏ ਪਰ ਅੱਗ ਜਾਂ ਧਮਾਕਿਆਂ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਇਕ ਪੁਲਸ ਅਧਿਕਾਰੀ ਅਨੁਸਾਰ ਪੁੰਛ ਦੇ ਬਲਨੋਈ ਅਤੇ ਬਾਲਾਕੋਟ ਸੈਕਟਰ ਦੇ ਜੰਗਲਾਂ 'ਚ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਫੌਜ, ਫਾਇਰ ਬ੍ਰਿਗੇਡ ਵਿਭਾਗ ਅਤੇ ਵਣ ਵਿਭਾਗ ਦੇ ਕਰਮਚਾਰੀਆਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਅੱਗ 'ਤੇ ਕਾਬੂ ਪਾਇਆ।


Related News