ਪਿੰਡ ਮੁਸਾਹਿਬਪੁਰ ਨੇੜੇ ਵਾਪਰਿਆ ਹਾਦਸਾ, ਦੋ ਸਕੇ ਭਰਾਵਾਂ ਦੀ ਹੋਈ ਮੌਤ

Wednesday, Sep 25, 2024 - 09:20 PM (IST)

ਪਿੰਡ ਮੁਸਾਹਿਬਪੁਰ ਨੇੜੇ ਵਾਪਰਿਆ ਹਾਦਸਾ, ਦੋ ਸਕੇ ਭਰਾਵਾਂ ਦੀ ਹੋਈ ਮੌਤ

ਹੁਸ਼ਿਆਰਪੁਰ (ਵਰਿੰਦਰ ਪੰਡਿਤ) : ਜਲੰਧਰ-ਪਠਾਨਕੋਟ ਮੁੱਖ ਮਾਰਗ 'ਤੇ ਪਿੰਡ ਮੁਸਾਹਿਬਪੁਰ ਦੇ ਸਾਹਮਣੇ ਬੀਤੀ ਰਾਤ ਸੜਕ ਹਾਦਸੇ ਦੌਰਾਨ ਕਾਰ ਦੀ ਲਪੇਟ 'ਚ ਆਉਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ : ਸਕੂਲ ਬੰਕ ਕਰ ਕੇ ਤਾਲਾਬ 'ਤੇ ਨਹਾਉਣ ਪਹੁੰਚਿਆ ਵਿਦਿਆਰਥੀ, ਡੁੱਬਣ ਕਾਰਨ ਹੋਈ ਮੌਤ

ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਏ.ਐੱਸ.ਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਰਵਿਦਾਸ (50) ਅਤੇ ਗੁਰਮੀਤ ਲਾਲ ਪੁੱਤਰ ਤਰਲੋਕ ਚੰਦ ਵਾਸੀ ਬਾਧੂਪੁਰ ਥਾਣਾ ਮੁਕੇਰੀਆਂ ਦੋਵੇਂ ਪਿਛਲੇ ਕਾਫੀ ਸਮੇਂ ਤੋਂ ਭੰਗਾਲਾ ਦੇ ਮੰਜਪੁਰ ਰੋਡ 'ਤੇ ਇਕ ਵੈਲਡਿੰਗ ਦੀ ਦੁਕਾਨ ਚਲਾਉਂਦੇ ਸਨ। ਬੀਤੀ ਰਾਤ ਕਰੀਬ 6:30 ਵਜੇ ਦੋਵੇਂ ਭਰਾ ਭੰਗਾਲਾ ਤੋਂ ਦੁਕਾਨ ਬੰਦ ਕਰਕੇ ਆਪਣੇ ਘਰ ਪਰਤ ਰਹੇ ਸਨ ਕਿ ਜਦੋਂ ਉਹ ਪਿੰਡ ਮੁਸਾਹਿਬਪੁਰ ਮੁੱਖ ਮਾਰਗ 'ਤੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਮੁਕੇਰੀਆਂ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਮੌਸਮੀ ਬੁਖਾਰ ਨਾਲ ਵੀ ਆ ਸਕਦੈ Heart Attack, ਸਿਹਤ ਮਾਹਰਾਂ ਦੀ ਵਧੀ ਚਿੰਤਾ

ਇਸ ਹਾਦਸੇ 'ਚ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੁਕੇਰੀਆਂ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪੁਲਿਸ ਨੇ ਕਾਰ ਚਾਲਕ ਮੁਹੰਮਦ ਰਫੀਕ ਪੁੱਤਰ ਫਕਰਦੀਨ ਪੁੱਤਰ ਸੁਕਰਦੀਨ ਵਾਸੀ ਕੋਲਪੁਰ ਥਾਣਾ ਦਸੂਹਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljit Singh

Content Editor

Related News