ਛਾਪਾ ਮਾਰਨ ਗਈ ਪੁਲਸ ਨੂੰ ਪਏ ਕੁੱਤੇ, ਕੁੱਤਿਆਂ ਨੂੰ ਖਾਕੀ ਵਰਦੀ ਵਾਲਿਆਂ ਨੂੰ ਵੱਢਣ ਦੀ ਦਿੱਤੀ ਗਈ ਸੀ ਟਰੇਨਿੰਗ
Monday, Sep 25, 2023 - 06:29 PM (IST)
ਕੋਟਾਯਮ (ਭਾਸ਼ਾ)- ਕੋਟਾਯਮ ਪੁਲਸ ਦੇ ਡਰੱਗਜ਼ ਵਿਰੋਧੀ ਦਸਤੇ ਨੇ ਸਮੱਗਲਰ ਹੋਣ ਦੇ ਸ਼ੱਕ ’ਚ ਇਕ ਵਿਅਕਤੀ ਦੇ ਘਰ ’ਤੇ ਅਚਾਨਕ ਛਾਪਾ ਮਾਰਿਆ। ਹਾਲਾਂਕਿ ਇਸ ਦੌਰਾਨ ‘ਖਾਕੀ’ ਵਰਦੀ ਪਹਿਨੇ ਕਿਸੇ ਵੀ ਵਿਅਕਤੀ ਨੂੰ ਵੱਢਣ ਲਈ ਟ੍ਰੇਂਡ ਕਈ ਹਿੰਸਕ ਕੁੱਤਿਆਂ ਦੀ ਮੌਜੂਦਗੀ ਕਾਰਨ ਪੁਲਸ ਮੁਲਾਜ਼ਮਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੁੱਤਿਆਂ ਦੀ ਮੌਜੂਦਗੀ ਕਾਰਨ ਐਤਵਾਰ ਰਾਤ ਤਲਾਸ਼ੀ ਮੁਹਿੰਮ ’ਚ ਰੁਕਾਵਟ ਪਈ ਅਤੇ ਦੋਸ਼ੀ ਕੁੱਤਿਆਂ ਦੇ ਹਮਲੇ ਤੋਂ ਬਚਣ ਦੀ ਕੋਸ਼ਿਸ਼ ’ਚ ਲੱਗੇ ਪੁਲਸ ਮੁਲਾਜ਼ਮਾਂ ਦੀ ਨਜ਼ਰ ਤੋਂ ਬਚ ਕੇ ਭੱਜ ਗਿਆ।
ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ
ਪੁਲਸ ਨੇ ਕਿਹਾ ਕਿ ਕੁੱਤਿਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਘਰ ’ਚੋਂ 17 ਕਿਲੋਗ੍ਰਾਮ ਤੋਂ ਵੱਧ ਗਾਂਜਾ ਜ਼ਬਤ ਕੀਤਾ ਗਿਆ। ਕੋਟਾਯਮ ਦੇ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸਾਨੂੰ ਉਮੀਦ ਨਹੀਂ ਸੀ ਕਿ ਉੱਥੇ ਇੰਨੇ ਸਾਰੇ ਕੁੱਤੇ ਹੋਣਗੇ ਅਤੇ ਉਹ ਹਿੰਸਕ ਹੋਣਗੇ। ਖੁਸ਼ਕਿਸਮਤੀ ਨਾਲ ਕੋਈ ਵੀ ਅਧਿਕਾਰੀ ਜ਼ਖਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਕੁੱਤਿਆਂ ਨੂੰ ਖਾਕੀ ਵਰਦੀ ਵਾਲਿਆਂ ਨੂੰ ਦੇਖਦੇ ਹੀ ਵੱਢਣ ਦੀ ਟਰੇਨਿੰਗ ਦਿੱਤੀ ਸੀ। ਦੋਸ਼ੀ ਡੌਗ ਟਰੇਨਰ ਹੋਣ ਦੀ ਆੜ ’ਚ ਡਰੱਗਜ਼ ਵੇਚ ਰਿਹਾ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8