ਦਿੱਲੀ ਤੋਂ ਲਾਪਤਾ ਹੋਈਆਂ ਤਿੰਨ ਵਿਦਿਆਰਥਣਾਂ ਨੂੰ ਪੁਲਸ ਨੇ ਕੀਤਾ ਬਰਾਮਦ
Saturday, Feb 03, 2018 - 10:34 PM (IST)

ਨਵੀਂ ਦਿੱਲੀ— ਦਿੱਲੀ ਤੋਂ ਲਾਪਤਾ ਹੋਈਆਂ ਸੱਤਵੀ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨੂੰ ਮੁਰਥਲ ਪੁਲਸ ਨੇ ਭਿਗਾਨ ਟੋਲ ਪਲਾਜ਼ਾ ਤੋਂ ਬਰਾਮਦ ਕਰ ਲਿਆ ਹੈ। ਇਨ੍ਹ੍ਹਾਂ ਤਿੰਨਾਂ ਵਿਦਿਆਰਥਣਾਂ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਸੋਨੀਪਤ ਮੁਰਥਲ ਸਥਿਤ ਟੋਲ ਪਲਾਜ਼ੇ 'ਤੇ ਨਾਕੇਬੰਦੀ ਕਰ ਪੰਜਾਬ ਰੋਡਵੇਜਡ ਦੀ ਬੱਸ ਚੋਂ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਇਹ ਵਿਦਿਆਰਥਣਾਂ ਦਿੱਲੀ ਦੇ ਕਾਲਕਾ ਐਕਸਟੈਂਸਨ ਦੀਆਂ ਰਹਿਣ ਵਾਲੀਆਂ ਹਨ। ਦਿੱਲੀ ਅਲੀਪੁਰ ਥਾਣਾ ਪੁਲਸ ਫਿਲਹਾਲ ਇਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਲਈ ਰਵਾਨਾ ਹੋ ਗਈ ਹੈ।