ਮਣੀਪੁਰ ’ਚ ਭੀੜ ਨੇ ਕੀਤਾ ਪੁਲਸ ਕਾਫਲੇ ’ਤੇ ਹਮਲਾ

Friday, Oct 03, 2025 - 02:37 AM (IST)

ਮਣੀਪੁਰ ’ਚ ਭੀੜ ਨੇ ਕੀਤਾ ਪੁਲਸ ਕਾਫਲੇ ’ਤੇ ਹਮਲਾ

ਇੰਫਾਲ (ਭਾਸ਼ਾ) - ਮਣੀਪੁਰ ’ਚ ਚੰਦੇਲ ਜ਼ਿਲੇ ਦੇ ਲੋਂਗਜਾ ਪਿੰਡ ’ਚ ਪੁਲਸ ਦੇ ਇਕ  ਕਾਫਲੇ ’ਤੇ ਭੀੜ ਨੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਮਲੇ ’ਚ ਪੁਲਸ ਦੇ ਕੁਝ ਵਾਹਨਾਂ ਦੇ ਸ਼ੀਸ਼ੇ ਨੁਕਸਾਨੇ ਗਏ। ਇਨ੍ਹਾਂ ’ਚੋਂ ਇਕ ਵਾਹਨ ਚੰਦੇਲ ਜ਼ਿਲੇ ਦੇ ਐਡੀਸ਼ਨਲ ਪੁਲਸ ਸੁਪਰਡੈਂਟ ਦਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਕੁਕੀ ਭਾਈਚਾਰੇ ਦੀਆਂ ਔਰਤਾਂ ਕਾਫਲੇ ਦੇ ਸਾਹਮਣੇ ਖੜ੍ਹੀਆਂ ਹੋ  ਗਈਆਂ ਅਤੇ ਉਨ੍ਹਾਂ ਨੇ ਵਾਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਕਈ ਕੁਕੀ ਸੰਗਠਨਾਂ  ਨੂੰ ਸ਼ੱਕ ਹੈ ਕਿ ਪੁਲਸ ਮੈਤੇਈ ਭਾਈਚਾਰੇ ਦਾ ਸਮਰਥਨ ਕਰਦੀ ਹੈ। ਮਈ 2023 ਤੋਂ ਮੈਤੇਈ  ਅਤੇ ਕੁਕੀ ਭਾਈਚਾਰਿਆਂ ਵਿਚਾਲੇ ਹੋਈਆਂ ਝੜਪਾਂ ’ਚ ਘੱਟ ਤੋਂ ਘੱਟ 260 ਲੋਕ ਮਾਰੇ ਗਏ ਹਨ  ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। 

ਓਧਰ, ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ  ਚੁਰਾਚਾਂਦਪੁਰ ਅਤੇ ਇੰਫਾਲ ਪੱਛਮੀ ਜ਼ਿਲਿਆਂ ’ਚ ਤਲਾਸ਼ੀ ਮੁਹਿੰਮਾਂ ਦੌਰਾਨ ਘੱਟ ਤੋਂ ਘੱਟ 10 ਹਥਿਆਰ, ਗੋਲਾ-ਬਾਰੂਦ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ।
 


author

Inder Prajapati

Content Editor

Related News