ਤੇਲੰਗਾਨਾ ’ਚ ਮੰਤਰੀ ਦੇ ਕਾਫਲੇ ’ਤੇ ਪਥਰਾਅ, ਪੁਲਸ ਮੁਲਾਜ਼ਮ ਜ਼ਖ਼ਮੀ

Wednesday, Feb 18, 2026 - 02:36 PM (IST)

ਤੇਲੰਗਾਨਾ ’ਚ ਮੰਤਰੀ ਦੇ ਕਾਫਲੇ ’ਤੇ ਪਥਰਾਅ, ਪੁਲਸ ਮੁਲਾਜ਼ਮ ਜ਼ਖ਼ਮੀ

ਹੈਦਰਾਬਾਦ (ਭਾਸ਼ਾ) - ਮੰਗਲਵਾਰ ਮਨਚੇਰੀਅਲ ਜ਼ਿਲ੍ਹੇ ’ਚ ਕਾਂਗਰਸ ਦੇ ਨੇਤਾ ਅਤੇ ਤੇਲੰਗਾਨਾ ਦੇ ਕਿਰਤ ਮੰਤਰੀ ਜੀ. ਵਿਵੇਕ ਵੈਂਕਟਸਵਾਮੀ ਦੇ ਕਾਫਲੇ ’ਤੇ ਕਥਿਤ ਤੌਰ ’ਤੇ ਪਥਰਾਅ ਕੀਤਾ ਗਿਆ। ਇਸ ਘਟਨਾ ’ਚ ਇਕ ਪੁਲਸ ਕਾਂਸਟੇਬਲ ਜ਼ਖ਼ਮੀ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੰਤਰੀ ਤੇ ਹੋਰ ਕਾਂਗਰਸੀ ਆਗੂ ਕਯਾਥਨਪੱਲੀ ਨਗਰਪਾਲਿਕਾ ਦੇ ਪ੍ਰਧਾਨ ਦੀ ਚੋਣ ’ਚ ਹਿੱਸਾ ਲੈਣ ਲਈ ਜਾ ਰਹੇ ਸਨ। ਪੁਲਸ ਨੇ ਬੀ. ਆਰ. ਐੱਸ. ਵਰਕਰਾਂ ਨੂੰ ਖਿੰਡਾਉਣ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ। ਉਨ੍ਹਾਂ ਕਥਿਤ ਤੌਰ ’ਤੇ ਮੰਤਰੀ ਦੇ ਕਾਫਲੇ ਨੂੰ ਰੋਕਿਆ ਸੀ।

ਇਹ ਵੀ ਪੜ੍ਹੋ : ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ ਸਕਦੀ ਹੈ ਜ਼ਬਤ

ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਵਿਵੇਕ ਨੇ ਦੋਸ਼ ਲਗਾਇਆ ਕਿ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੇ ਸਾਬਕਾ ਵਿਧਾਇਕ ਬਾਲਕਾ ਸੁਮਨ ਤੇ ਪਾਰਟੀ ਵਰਕਰਾਂ ਨੇ ਨਗਰਪਾਲਿਕਾ ਦੇ ਪ੍ਰਧਾਨ ਦੀ ਚੋਣ ਦੌਰਾਨ ਉਨ੍ਹਾਂ ਦੀ ਮੋਟਰ-ਗੱਡੀ 'ਤੇ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News