ਸ਼ਿਵਨੇਰੀ ਕਿਲ੍ਹੇ ''ਚ ਮਚੀ ਹਾਹਾਕਾਰ! ਭਾਰੀ ਭੀੜ ਦੌਰਾਨ ਜ਼ਬਰਦਸਤ ਧੱਕਾ-ਮੁੱਕੀ, 3 ਲੋਕ ਜ਼ਖ਼ਮੀ

Thursday, Feb 19, 2026 - 10:49 AM (IST)

ਸ਼ਿਵਨੇਰੀ ਕਿਲ੍ਹੇ ''ਚ ਮਚੀ ਹਾਹਾਕਾਰ! ਭਾਰੀ ਭੀੜ ਦੌਰਾਨ ਜ਼ਬਰਦਸਤ ਧੱਕਾ-ਮੁੱਕੀ, 3 ਲੋਕ ਜ਼ਖ਼ਮੀ

ਪੁਣੇ : ਪੁਣੇ ਦੇ ਸ਼ਿਵਨੇਰੀ ਕਿਲ੍ਹੇ 'ਤੇ ਵੀਰਵਾਰ ਸਵੇਰੇ ਵੱਡੀ ਗਿਣਤੀ ਵਿਚ ਇਕੱਠੀ ਹੋਈ ਭੀੜ ਵਿਚਕਾਰ ਧੱਕਾ-ਮੁੱਕੀ ਹੋਣ ਕਾਰਨ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਜ਼ਾਰਾਂ ਲੋਕ ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਮਨਾਉਣ ਲਈ ਸ਼ਿਵਨੇਰੀ ਕਿਲ੍ਹੇ 'ਤੇ ਇਕੱਠੇ ਹੋਏ ਸਨ। ਇਸ ਦੌਰਾਨ ਭਾਰੀ ਇਕੱਠ ਹੋਣ ਕਾਰਨ ਲੋਕਾਂ ਵਿਚ ਧੱਕਾ-ਮੁੱਕੀ ਦੀ ਘਟਨਾ ਵਾਪਰ ਗਈ।

ਇਹ ਵੀ ਪੜ੍ਹੋ : 'ਆਪ' ਸਰਪੰਚ ਕਤਲ ਮਾਮਲੇ 'ਚ ਵੱਡੀ ਕਾਰਵਾਈ: DSP ਪੱਟੀ ਤੇ SHO ਸਰਹਾਲੀ ਸਸਪੈਂਡ

ਪੁਲਸ ਨੇ ਦੱਸਿਆ ਕਿ ਇਹ ਘਟਨਾ ਤੜਕੇ 3:30 ਵਜੇ ਦੇ ਕਰੀਬ ਵਾਪਰੀ, ਜਦੋਂ ਜੁੰਨਾਰ ਤਹਿਸੀਲ ਦੇ ਮੀਨਾ ਦਰਵਾਜ਼ਾ ਨੇੜੇ ਮਸ਼ਾਲਾਂ ਲੈ ਕੇ ਇੱਕ ਸਮੂਹ ਕਿਲ੍ਹੇ ਤੋਂ ਹੇਠਾਂ ਉਤਰ ਰਿਹਾ ਸੀ। ਪੁਣੇ ਪੇਂਡੂ ਪੁਲਸ ਸੁਪਰਡੈਂਟ (ਐਸਪੀ) ਸੰਦੀਪ ਸਿੰਘ ਗਿੱਲ ਨੇ ਕਿਹਾ, "ਭਾਰੀ ਭੀੜ ਦੇ ਵਿਚਕਾਰ ਮਸ਼ਾਲਾਂ ਲੈ ਕੇ ਇੱਕ ਸਮੂਹ ਤੇਜ਼ੀ ਨਾਲ ਕਿਲ੍ਹੇ ਤੋਂ ਹੇਠਾਂ ਆ ਰਿਹਾ ਸੀ। ਉੱਥੇ ਮੌਜੂਦ ਸਾਡੀ ਪੁਲਸ ਟੀਮ ਨੇ ਉਨ੍ਹਾਂ ਨੂੰ ਹੌਲੀ ਹੋਣ ਦੀ ਸਲਾਹ ਦਿੱਤੀ।" ਉਨ੍ਹਾਂ ਕਿਹਾ, "ਇਸ ਦੌਰਾਨ ਉੱਪਰੋਂ ਕਿਸੇ ਨੇ ਇੱਕ ਵਿਅਕਤੀ ਨੂੰ ਧੱਕਾ ਦੇ ਦਿੱਤਾ, ਜਿਸ ਤੋਂ ਬਾਅਦ ਸਮੂਹ ਵਿੱਚ ਚਾਰ-ਪੰਜ ਲੋਕ ਡਿੱਗ ਪਏ। ਤਿੰਨ ਲੋਕਾਂ ਦੇ ਪੈਰਾਂ ਵਿੱਚ ਸੱਟਾਂ ਲੱਗੀਆਂ।"

ਇਹ ਵੀ ਪੜ੍ਹੋ : ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ ਸਕਦੀ ਹੈ ਜ਼ਬਤ

ਅਧਿਕਾਰੀ ਨੇ ਕਿਹਾ ਕਿ ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਅਤੇ ਲੋਕਾਂ ਦੀ ਸੁਚਾਰੂ ਆਵਾਜਾਈ ਲਈ ਪ੍ਰਬੰਧ ਕੀਤੇ। ਉਨ੍ਹਾਂ ਕਿਹਾ, "ਅਸੀਂ ਵਾਧੂ ਪੁਲਿਸ ਬਲ ਤਾਇਨਾਤ ਕਰ ਦਿੱਤੇ ਹਨ ਅਤੇ ਹੁਣ ਲੋਕਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ।" ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਦੇਣ ਲਈ ਕਿਲ੍ਹੇ ਦਾ ਦੌਰਾ ਕਰਨਗੇ। ਮਹਾਨ ਮਰਾਠਾ ਯੋਧਾ ਸ਼ਿਵਾਜੀ ਦਾ ਜਨਮ 19 ਫਰਵਰੀ, 1630 ਨੂੰ ਪੁਣੇ ਜ਼ਿਲ੍ਹੇ ਦੇ ਸ਼ਿਵਨੇਰੀ ਕਿਲ੍ਹੇ ਵਿੱਚ ਹੋਇਆ ਸੀ।

ਇਹ ਵੀ ਪੜ੍ਹੋ : ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ ਸਕਦਾ ਹੈ 'ਅਸ਼ੁੱਭ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News