ਪੁਲਸ ਨੇ ‘ਸਿਮ ਬਾਕਸ'' ਗੈਂਗ ਦਾ ਕੀਤਾ ਪਰਦਾਫਾਸ਼, ਇਕ ਮੈਂਬਰ ਗ੍ਰਿਫਤਾਰ

Sunday, Aug 18, 2024 - 01:26 PM (IST)

ਭੁਵਨੇਸ਼ਵਰ – ਓਡੀਸ਼ਾ ਪੁਲਸ ਨੇ ਬੰਗਲਾਦੇਸ਼ ਦੇ ਇਕ ਨਾਗਰਿਕ ਵੱਲੋਂ ਭੁਵਨੇਸ਼ਵਰ ਤੋਂ ਚਲਾਏ ਜਾ ਰਹੇ ‘ਸਿਮ ਬਾਕਸ' ਗੈਂਗ ਦਾ ਭੰਡਾਫੋੜ ਕਰਨ ਦਾ ਦਾਅਵਾ ਕੀਤਾ ਹੈ, ਜੋ ਕੌਮਾਂਤਰੀ ਕਾਲਾਂ ਨੂੰ ਪਾਕਿਸਤਾਨ, ਚੀਨ ਅਤੇ ਪੱਛਮੀ ਏਸ਼ੀਆ ਵੱਲ ਮੋੜਦਾ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭੁਵਨੇਸ਼ਵਰ ’ਚ ਇਕ ਘਰ ਤੋਂ ਪੱਛਮੀ ਬੰਗਾਲ ਦੇ ਰਹਿਣ ਵਾਲੇ ਰਾਜੂ ਮੰਡਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਕੋਲੋਂ ਇਕ ਹਜ਼ਾਰ ਤੋਂ ਵੱਧ ਸਿਮ ਕਾਰਡ, ਰਾਊਟਰ ਅਤੇ ਹੋਰ ਸਾਜੋ-ਸਮਾਨ ਜ਼ਬਤ ਕੀਤਾ ਗਿਆ ਹੈ। ਭੁਵਨੇਸ਼ਵਰ= ਕਟਕ ਕਮਿਸ਼ਨਰੇਟ ਦੇ ਪੁਲਸ ਕਮਿਸ਼ਨਰ ਸੰਜੀਵ ਪਾਂਡਾ ਨੇ ਕਿਹਾ, ‘‘ਮੰਡਲ ਭੁਵਨੇਸ਼ਵਰ ’ਚ ਕਿਰਾਏ ਦੇ ਲਏ ਗਏ ਘਰ ਤੋਂ ਬੰਗਲਾਦੇਸ਼ੀ ਨਾਗਰਿਕ ਅਸਦਉਰ ਜਮਾਨ ਦੇ ਇਸ਼ਾਰੇ 'ਤੇ ਗੈਂਗ ਚਲਾਉਂਦਾ ਸੀ।

ਉਸਦਾ ਕੰਮ ਯੂ.ਪੀ.ਐੱਸ., ਇੰਟਰਨੈਟ ਅਤੇ ਹੋਰ ਸੇਵਾਵਾਂ ਦਾ ਬੇਨਾਕਾਬ ਸੰਚਾਲਨ ਯਕੀਨੀ ਬਣਾਉਣਾ ਸੀ।'' ਪਾਂਡਾ ਨੇ ਦੱਸਿਆ, ‘‘ਮੰਡਲ ਤੋਂ ਸ਼ੁਰੂਆਤੀ ਪੁੱਛਤਾਛ ’ਚ ਪਤਾ ਚੱਲਿਆ ਹੈ ਕਿ ‘ਸਿਮ ਬਾਕਸ' ਦੀ ਵਰਤੋਂ ਕੌਮਾਂਤਰੀ ਅੰਤਰਰਾਸ਼ਟਰੀ ਕਾਲਾਂ ਨੂੰ ਪਾਕਿਸਤਾਨ, ਚੀਨ ਅਤੇ ਪੱਛਮੀ ਏਸ਼ੀਆ ਵੱਲ ਮੋੜਨ ਲਈ ਕੀਤਾ ਜਾਂਦਾ ਸੀ। ਮੰਡਲ ਪੱਛਮੀ ਬੰਗਾਲ ’ਚ ਰਹਿੰਦਾ ਸੀ ਪਰ ਉਹ ‘ਸਿਮ ਬਾਕਸ' ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਅਤੇ ਮੁਰੰਮਤ ਅਤੇ ਰੱਖ-ਰਖਾਅ ਸਬੰਧੀ ਕੰਮਾਂ ਲਈ ਅਕਸਰ ਭੁਵਨੇਸ਼ਵਰ ਸਥਿਤ ਕਿਰਾਏ ਦੇ ਘਰ ’ਚ ਆਉਂਦਾ ਸੀ।''
ਪਾਂਡਾ ਅਨੁਸਾਰ, ‘ਸਿਮ ਬਾਕਸ' ਜੀ ਵਰਤੋ ਮੂਲ ਫੋਨ ਨੰਬਰ ਨੂੰ ਛਪਾਉਣ ਲਈ ਕੀਤੀ ਜਾਂਦੀ ਹੈ ਅਤੇ ਸਾਈਬਰ ਅਪਰਾਧ, ਅੱਤਵਾਦੀ ਕਾਰਿਆਂ, ਜ਼ਬਰਦਸਤ ਵਸੂਲੀ ਅਤੇ ਹੋਰ ਗੈਰ-ਕਾਨੂੰਨੀ ਸਰਗਰਮੀਆਂ ਲਈ ਅਕਸਰ ਇਸ ਦਾ ਸਹਾਰਾ ਲਿਆ ਜਾਂਦਾ ਹੈ।

ਉਨ੍ਹਾਂ ਨੇ ਕਿਹਾ, ‘‘ਬੰਗਲਾਦੇਸ਼ੀ ਨਾਗਰਿਕ ਅਸਦਉਰ ਜਮਾਨ ਅਕਤੂਬਰ 2023 ’ਚ ਅਗਰਤਲਾ ਦੇ ਰਾਸਤੇ ਭਾਰਤ ’ਚ ਦਾਖਲ ਹੋਇਆ ਸੀ ਤੇ ਭੁਵਨੇਸ਼ਵਰ ਆਇਆ ਸੀ। ਉਹ ਉਸੇ ਸਾਲ ਦਸੰਬਰ ’ਚ ਬੰਗਲਾਦੇਸ਼ ਵਾਪਸ ਚਲਾ ਗਿਆ ਸੀ। ਭੁਵਨੇਸ਼ਵਰ ’ਚ ਰਹਿਣ ਦੇ ਦੌਰਾਨ ਉਸ ਨੇ ਮੰਡਲ ਨੂੰ ਭੁਗਤਾਨ ਕੀਤਾ ਅਤੇ ਮੰਨਿਆ ਜਾਂਦਾ ਹੈ ਕਿ ਉਸ ਨੇ ਦੋ ਹੋਰ ‘ਸਿਮ ਬਾਕਸ' ਲਗਾਏ, ਜਿਨ੍ਹਾਂ ਨੂੰ ਜਲਦੀ ਹੀ ਨਸ਼ਟ ਕਰ ਦਿੱਤਾ ਜਾਵੇਗਾ।'' ਪਾਂਡਾ ਨੇ ਦੱਸਿਆ ਕਿ ਪੁਲਸ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਅਤੇ ਇੰਟਰਪੋਲ ਤੋਂ ਵੀ ਸਹਾਇਤਾ ਲੈਣ ਬਾਰੇ ਵਿਚਾਰ ਕਰ ਰਹੀ ਹੈ ਕਿਉਂਕਿ ਮਾਮਲੇ ਦਾ ਮੁੱਖ ਦੋਸ਼ੀ ਇਕ ਬੰਗਲਾਦੇਸ਼ੀ ਨਾਗਰਿਕ ਹੈ।


 


Sunaina

Content Editor

Related News