ਕਿੱਲਤ ਵਿਚਾਲੇ ਦਿੱਲੀ ''ਚ LPG ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼ ! 62 ਸਿਲੰਡਰਾਂ ਸਣੇ ਮੁਲਜ਼ਮ ਕਾਬੂ

Tuesday, Mar 17, 2026 - 03:04 PM (IST)

ਕਿੱਲਤ ਵਿਚਾਲੇ ਦਿੱਲੀ ''ਚ LPG ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼ ! 62 ਸਿਲੰਡਰਾਂ ਸਣੇ ਮੁਲਜ਼ਮ ਕਾਬੂ

ਨਵੀਂ ਦਿੱਲੀ- ਦੱਖਣੀ-ਪੂਰਬੀ ਦਿੱਲੀ ਦੀ ਜਾਮੀਆ ਨਗਰ ਪੁਲਸ ਨੇ ਐੱਲਪੀਜੀ ਗੈਸ ਦੀ ਨਾਜਾਇਜ਼ ਵਿਕਰੀ ਕਰਨ ਵਾਲੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਕਬਜ਼ੇ 'ਚੋਂ 62 ਗੈਸ ਸਿਲੰਡਰ ਅਤੇ ਸਿਲੰਡਰਾਂ ਦੀ ਢੋਆ-ਢੁਆਈ ਲਈ ਵਰਤਿਆ ਜਾਣ ਵਾਲਾ ਇਕ ਟਾਟਾ ਐੱਸ ਵਾਹਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, 16 ਮਾਰਚ 2026 ਨੂੰ ਬੀਟ ਪੈਟਰੋਲਿੰਗ ਦੌਰਾਨ ਪੁਲਸ ਟੀਮ ਨੂੰ ਗਲੀ ਨੰਬਰ 39, ਯਮੁਨਾ ਪੁਸਤਾ ਇਲਾਕੇ 'ਚ ਇਕ ਵਿਅਕਤੀ ਸ਼ੱਕੀ ਹਾਲਤ 'ਚ ਟਾਟਾ ਐੱਸ ਵਾਹਨ ਕੋਲ ਖੜ੍ਹਾ ਮਿਲਿਆ। ਜਦੋਂ ਪੁਲਸ ਨੇ ਵਾਹਨ ਦੀ ਜਾਂਚ ਕੀਤੀ ਤਾਂ ਉਸ 'ਚ ਭਾਰੀ ਮਾਤਰਾ 'ਚ ਐੱਲਪੀਜੀ ਸਿਲੰਡਰ ਲੱਦੇ ਹੋਏ ਸਨ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਸਿਲੰਡਰਾਂ ਦੀ ਵਿਕਰੀ ਜਾਂ ਢੋਆ-ਢੁਆਈ ਸਬੰਧੀ ਕੋਈ ਵੀ ਵੈਧ ਦਸਤਾਵੇਜ਼ ਜਾਂ ਲਾਇਸੈਂਸ ਪੇਸ਼ ਨਹੀਂ ਕਰ ਸਕਿਆ।

ਸਿਲੰਡਰ ਜਾਂਚ ਦੌਰਾਨ ਵਾਹਨ 'ਚੋਂ 48 ਭਰੇ ਹੋਏ ਅਤੇ 14 ਖਾਲੀ ਸਿਲੰਡਰ ਬਰਾਮਦ ਹੋਏ। ਗ੍ਰਿਫਤਾਰ ਮੁਲਜ਼ਮ ਦੀ ਪਛਾਣ 28 ਸਾਲਾ ਸ਼ਾਹਨਵਾਜ਼ ਵਜੋਂ ਹੋਈ ਹੈ, ਜੋ ਮੂਲ ਰੂਪ ਨਾਸ ਮੇਰਠ ਦਾ ਰਹਿਣ ਵਾਲਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਇਹ ਸਿਲੰਡਰ ਮੇਰਠ ਦੇ ਲਲਿਆਣੀ ਪਿੰਡ ਤੋਂ ਇਕੱਠੇ ਕੀਤੇ ਜਾਂਦੇ ਸਨ ਅਤੇ ਸੁੰਨਸਾਨ ਥਾਵਾਂ 'ਤੇ ਇਕ ਵਾਹਨ ਤੋਂ ਦੂਜੇ ਵਾਹਨ 'ਚ ਸ਼ਿਫਟ ਕਰਕੇ ਦਿੱਲੀ ਲਿਆਂਦੇ ਜਾਂਦੇ ਸਨ। ਇਸ ਤੋਂ ਬਾਅਦ ਇਨ੍ਹਾਂ ਸਿਲੰਡਰਾਂ ਨੂੰ ਜਾਮੀਆ ਨਗਰ ਇਲਾਕੇ 'ਚ ਮਹਿੰਗੇ ਭਾਅ 'ਤੇ ਵੇਚਿਆ ਜਾਂਦਾ ਸੀ। ਮੁਲਜ਼ਮ ਨੇ ਦੱਸਿਆ ਕਿ ਉਹ ਇਹ ਨਜਾਇਜ਼ ਕਾਰੋਬਾਰ ਆਪਣੇ ਸਾਥੀ ਮੁਕੇਸ਼ ਨਾਲ ਮਿਲ ਕੇ ਚਲਾ ਰਿਹਾ ਸੀ। ਪੁਲਸ ਨੇ ਜਾਮੀਆ ਨਗਰ ਥਾਣੇ 'ਚ ਜ਼ਰੂਰੀ ਵਸਤਾਂ ਐਕਟ 1955 (Essential Commodities Act) ਅਤੇ ਬੀਐੱਨਐੱਸ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਡੀਸੀਪੀ ਸਾਊਥ ਈਸਟ ਡਾਕਟਰ ਹੇਮੰਤ ਤਿਵਾਰੀ ਨੇ ਦੱਸਿਆ ਕਿ ਫਰਾਰ ਮੁਲਜ਼ਮ ਮੁਕੇਸ਼ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਲਾਕੇ 'ਚ ਗੈਸ ਦੀ ਕਾਲਾਬਾਜ਼ਾਰੀ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News