ਯੋਗੀ ਦੀ ਤਸਵੀਰ ਨਾਲ ਵਿਆਹ ਕਰਵਾਉਣ ਵਾਲੀ ਮਹਿਲਾ ਪੁਲਸ ਨੇ ਕੀਤੀ ਗ੍ਰਿਫਤਾਰ

Sunday, Dec 10, 2017 - 12:37 PM (IST)

ਸੀਤਾਪੁਰ ( ਰਿਜਵਾਨ ਮੁਹੰਮਦ)— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਵਿਆਹ ਕਰਵਾਉਣ ਵਾਲੀ ਮਹਿਲਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਮਹਿਲਾ ਯੋਗੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ। 
ਦਰਅਸਲ ਸ਼ੁੱਕਰਵਾਰ ਨੂੰ ਯੋਗੀ ਸੀਤਾਪੁਰ ਦੇ ਨਿਮਿਸ਼ਰਾਨਿਆ ਦੌਰੇ 'ਤੇ ਗਏ ਹੋਏ ਹਨ। ਇਸ ਦੌਰਾਨ ਆਂਗਨਵਾੜੀ ਮਹਿਲਾਂ ਵਰਕਰਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਮਿਲਣ ਦੀ ਅਸਫਲ ਕੋਸ਼ਿਸ਼ ਕੀਤੀ। ਇੱਥੋ ਤੱਕ ਕਿ ਉਨ੍ਹਾਂ ਦੇ ਇਕ ਸਮੂਹ ਨੇ ਉਨ੍ਹਾਂ ਦੇ ਸਾਹਮਣੇ ਆਉਣ ਦੀ ਵੀ ਜਿੱਦ ਕੀਤੀ। ਮਹਿਲਾ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਹੋਏ ਪੁਲਸ ਨੇ ਸਾਰੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ।

PunjabKesari


ਆਪਣੀ ਪਤਨੀ ਸਵੀਕਾਰ ਕਰੇ ਯੋਗੀ-ਨੀਤੂ ਸਿੰਘ
ਪੁਲਸ ਦੇ ਕਾਬੂ 'ਚ ਆਈ ਆਂਗਨਵਾੜੀ ਮਹਿਲਾਂ ਵਰਕਰਾਂ ਦੀ ਪ੍ਰਧਾਨ ਅਤੇ ਯੋਗੀ ਨਾਲ ਵਿਆਹ ਕਰਨ ਵਾਲੀ ਮਹਿਲਾ ਨੀਤੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਮੁੱਖ ਮੰਤਰੀ ਨਾਲ ਬੀਤੀ 5 ਦਸੰਬਰ ਨੂੰ ਹੋ ਚੁੱਕਾ ਹੈ ਕਿਉਂਕਿ ਉਸ ਨੇ ਮੁੱਖ ਮੰਤਰੀ ਦੀ ਤਸਵੀਰ ਨਾਲ ਫੇਰੇ ਲਏ। ਉਨ੍ਹਾਂ ਨੂੰ ਆਪਣਾ ਪਤੀ ਮੰਨ ਲਿਆ ਹੈ। ਅੱਜ ਉਹ ਆਪਣੇ ਸਹਿਯੋਗੀਆਂ ਨਾਲ ਇਸ ਲਈ ਇਥੇ ਆਈ ਸੀ ਕਿ ਜਾਂ ਤਾਂ ਮੁੱਖ ਮੰਤਰੀ ਆਂਗਨਵਾੜੀ ਦਾ ਮਾਨਭੱਤਾ 15 ਹਜ਼ਾਰ ਨਿਸ਼ਚਿਤ ਕਰਨ ਜਾਂ ਫਿਰ ਆਪਣੀ ਪਤਨੀ ਮੰਨਦੇ ਹੋਏ ਉਸ ਨੂੰ ਸਵੀਕਾਰ ਕਰਨ।
ਪੁਲਸ ਨੇ ਸਾਰੇ ਮਹਿਲਾਂ ਆਂਗਨਵਾੜੀ ਵਰਕਰਾਂ ਨੂੰ ਗ੍ਰਿਫਤਾਰ
ਪੁਲਸ ਨੇ ਸਾਰੇ ਆਂਗਨਵਾੜੀ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਨੀਤੂ ਸਿੰਘ ਸਮੇਤ 4 ਵਰਕਰਾਂ ਖਿਲਾਫ ਕੇਸ ਵੀ ਦਰਜ ਕਰ ਲਿਆ ਹੈ। ਇਸ ਨਾਲ ਹੀ ਮਹਿਲਾ ਦੀ ਯੋਗੀ ਵੱਲੋਂ ਸਵੀਕਾਰ ਕਰਨ ਦੀ ਚਾਹਤ ਵੀ ਅਧੂਰੀ ਰਹਿ ਗਈ ਹੈ।


Related News