ਸਾਈਬਰ ਅਪਰਾਧ ਨੂੰ ਲੈ ਕੇ PM ਮੋਦੀ ਨੇ ਜਤਾਈ ਚਿੰਤਾ, ਕਿਹਾ- ਡਾਰਕ ਨੈੱਟ ਦਾ ਫਾਇਦਾ ਚੁੱਕ ਰਹੇ ਅੱਤਵਾਦੀ ਸੰਗਠਨ

Sunday, Sep 03, 2023 - 05:15 PM (IST)

ਸਾਈਬਰ ਅਪਰਾਧ ਨੂੰ ਲੈ ਕੇ PM ਮੋਦੀ ਨੇ ਜਤਾਈ ਚਿੰਤਾ, ਕਿਹਾ- ਡਾਰਕ ਨੈੱਟ ਦਾ ਫਾਇਦਾ ਚੁੱਕ ਰਹੇ ਅੱਤਵਾਦੀ ਸੰਗਠਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾ ਵੱਧ ਰਹੇ ਸਾਈਬਰ ਅਪਰਾਧ ਨੂੰ ਲੈ ਕੇ ਚਿੰਤਾ ਜਤਾਈ ਹੈ। ਪੀ.ਐੱਮ. ਮੋਦੀ ਨੇ ਐਤਵਾਰ ਨੂੰ ਕਿਹਾ ਕਿ ਲਗਾਤਾਰ ਵੱਧ ਰਹੇ ਸਾਈਬਰ ਅਪਰਾਧ, ਸਮਾਜਿਕ ਅਤੇ ਭੂ-ਰਾਜਨੀਤਿਕ ਤਣਾਅ ਪੈਦਾ ਕਰ ਸਕੇਦ ਹਨ। ਇਕ ਇੰਟਰਵਿਊ 'ਚ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਗਲੋਬਲ ਸਹਿਯੋਗ ਦੀ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਕੱਟਰਪੰਥੀ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ ਅਤੇ ਡਾਰਕ ਨੈੱਟ-ਮੇਟਾਵਰਸ ਅਤੇ ਕ੍ਰਿਪਟੋਕਰੰਸੀ ਪਲੇਟਫਾਰਮ ਵਰਗੇ ਉਭਰਦੇ ਡਿਜੀਟਲ ਤਰੀਕਿਆਂ ਦਾ ਫਾਇਦਾ ਚੁੱਕ ਰਹੇ ਹਨ। 

ਨਜਿੱਠਣ ਲਈ ਗਲੋਬਲ ਸਹਿਯੋਗ ਦੀ ਲੋੜ

ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈਕਿ ਸਾਈਬਰ ਅਪਰਾਧਾਂ ਦੇ ਸਮਾਜਿਕ, ਭੂ-ਰਾਜਨੀਤਿਕ ਪ੍ਰਭਾਵ ਹੋ ਸਕਦੇ ਹਨ ਅਤੇ ਇਸ ਨਾਲ ਨਜਿੱਠਣ ਲਈ ਗਲੋਬਲ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ ਸਾਈਬਰ ਹਮਲਿਆਂ ਨਾਲ 2019-2023 ਦੌਰਾਨ ਦੁਨੀਆ ਨੂੰ ਲਗਭਗ 5.2 ਟ੍ਰਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਪਰ ਪ੍ਰਭਾਵ ਸਿਰਫ ਵਿੱਤੀ ਤਕ ਸੀਮਿਤ ਨਹੀਂ ਹੈ। ਸਮਾਜਿਕ ਅਤੇ ਭੂ-ਰਾਜਨੀਤਿਕ ਪ੍ਰਭਾਵ ਵੀ ਹੋ ਸਕਦੇ ਹਨ, ਜੋ ਬੇਹੱਦ ਚਿੰਤਾਜਨਕ ਹਨ। 

ਤਕਨੀਕ ਦਾ ਫਾਇਜਾ ਚੁੱਕ ਰਹੇ ਅੱਤਵਾਦੀ ਸੰਗਠਨ

ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਕੱਟਰਪੰਥੀ ਲਈ ਤਕਨੀਕ ਦੀ ਵਰਤੋਂ ਕਰ ਰਹੇ ਹਨ। ਮਾਨੀ ਲਾਂਡਰਿੰਗ ਅਤੇ ਡਰੱਗਸ ਦੀ ਕਮਾਈ ਨੂੰ ਅੱਤਵਾਦੀ ਫੰਡਿੰਗ ਦੇ ਰੂਪ 'ਚ ਇਸਤੇਮਾਲ ਕਰ ਰਹੇ ਹਨ ਅਤੇ ਆਪਣੇ ਨਾਪਾਕ ਇਰਾਦਿਆਂ ਲਈ ਡਾਰਕ ਨੈੱਟ, ਮੇਟਾਵਰਸ ਅਤੇ ਕ੍ਰਿਪਟੋਕਰੰਸੀ ਪਲੇਟਫਾਰਮ ਵਰਗੇ ਉਭਰਦੇ ਡਿਜੀਟਲ ਤਰੀਕਿਆਂ ਦਾ ਇਸੇਤਮਾਲ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਸਾਈਬਰ ਅੱਤਵਾਦ, ਆਨਲਾਈਨ ਕੰਟਰਪੰਥੀ, ਮਨੀ ਲਾਂਡਰਿੰਗ ਤੋਂ ਲੈ ਕੇ ਡਰੱਗਸ ਅਤੇ ਅੱਤਵਾਦ ਤਕ ਪੈਸਾ ਪਹੁੰਚਾਉਣ ਲਈ ਨੈੱਟਵਰਕ ਪਲੇਟਫਾਰਮ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਈਬਰ ਸਪੇਸ ਨੇ ਗੈਰ-ਕਾਨੂੰਨੀ ਵਿੱਤੀ ਗਤੀਵਿਧੀਆਂ ਅਤੇ ਅੱਤਵਾਦ ਦੇ ਖਿਲਾਫ ਲੜਾਈ 'ਚ ਇਕ ਬਿਲਕੁਲ ਨਵਾਂ ਆਯਾਮ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਹਮਲਿਆਂ ਦਾ ਦੇਸ਼ ਦੇ ਸਮਾਜਿਕ ਤਾਣੇ-ਬਾਨੇ 'ਤੇ ਵੀ ਪ੍ਰਭਾਵ ਪੈ ਸਕਦਾ ਹੈ।


author

Rakesh

Content Editor

Related News