ਪੀ.ਐੱਮ. ਮੋਦੀ ਨੇ ਚਿੱਠੀ ਲਿਖ ਕੇ ਦਿੱਤਾ ਇਨਵੀਟੇਸ਼ਨ, ਰਹਾਨੇ ਨੇ ਥੈਂਕਿਊ ਕਿਹਾ ਅਤੇ ਕੀਤਾ ਇਹ ਵਾਅਦਾ

09/23/2017 4:15:39 PM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਟੈਸਟ ਉਪ-ਕਪਤਾਨ ਅਜਿੰਕਯ ਰਹਾਨੇ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਲਿਖੀ ਚਿੱਠੀ ਦੇ ਲਈ ਸੋਸ਼ਲ ਮੀਡੀਆ 'ਤੇ ਪੀ.ਐੱਮ. ਨੂੰ ਧੰਨਵਾਦ ਕਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਦੇ ਇਸ ਸਟਾਰ ਬੱਲੇਬਾਜ਼ ਨੂੰ ਇਕ ਇਨਵੀਟੇਸ਼ਨ ਲੈਟਰ ਲਿਖਿਆ ਹੈ।

ਇਸ ਚਿੱਠੀ 'ਚ ਮੋਦੀ ਨੇ ਅਜਿੰਕਯ ਰਹਾਨੇ ਨੂੰ 'ਸਵੱਛਤਾ ਹੀ ਸੇਵਾ' ਮੁਹਿੰਮ ਨਾਲ ਜੁੜਨ ਦੇ ਲਈ ਇਨਵੀਟੇਸ਼ਨ ਦਿੱਤਾ ਹੈ। ਰਹਾਨੇ ਨੇ ਪ੍ਰਧਾਨਮੰਤਰੀ ਦੀ ਚਿੱਠੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ ਜਿਸ ਦੇ ਜਵਾਬ 'ਚ ਉਨ੍ਹਾਂ ਲਿਖਿਆ, ''ਸਤਿਕਾਰਯੋਗ ਨਰਿੰਦਰ ਮੋਦੀ ਜੀ, ਮੈਂ ਤੁਹਾਡੇ ਤੋਂ ਇਹ ਚਿੱਠੀ ਪ੍ਰਾਪਤ ਕਰਕੇ ਬਹੁਤ ਖ਼ੁਸ਼ ਹਾਂ। 'ਸਵੱਛਤਾ ਹੀ ਸੇਵਾ' ਮੁਹਿੰਮ ਨਾਲ ਜੁੜਨਾ ਮੇਰੇ ਲਈ ਸਨਮਾਨ ਦੀ ਗੱਲ ਹੈ।

 


ਤੁਹਾਨੂੰ ਦਸ ਦਈਏ ਕਿ ਭਾਰਤ ਸਰਕਾਰ ਵੱਲੋਂ ਇਹ ਮੁਹਿੰਮ ਪੂਰੇ ਦੇਸ਼ 'ਚ ਸਫਾਈ ਅਤੇ ਸਵੱਛਤਾ ਰੱਖਣ ਦੇ ਮਕਸਦ ਨਾਲ ਆਯੋਜਿਤ ਕੀਤੀ ਗਈ ਹੈ। ਰਹਾਨੇ ਨੂੰ ਪ੍ਰਧਾਨਮੰਤਰੀ ਨੇ 15 ਸਤੰਬਰ ਤੋਂ 2 ਅਕੂਬਰ ਤੱਕ ਚਲੇ ਇਸ 'ਸਵੱਛਤਾ ਹੀ ਸੇਵਾ' ਮੁਹਿੰਮ 'ਚ ਹਿੱਸਾ ਲੈਣ ਦੇ ਲਈ ਇਨਵੀਟੇਸ਼ਨ ਦਿੱਤਾ ਹੈ। ਮੋਦੀ ਨੇ ਇਸ ਚਿੱਠੀ 'ਚ ਮਹਾਤਮਾ ਗਾਂਧੀ ਦੇ ਵਿਸ਼ਵਾਸ ਨੂੰ ਦੱਸਿਆ ਅਤੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਫਾਈ ਪਹਿਲ 'ਚ ਹਿੱਸਾ ਲੈਣਾ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2 ਅਕਤੂਬਰ 2016 ਨੂੰ ਗਾਂਧੀ ਜਯੰਤੀ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 'ਸਵੱਛ ਭਾਰਤ' ਮੁਹਿੰਮ 'ਚ ਹਿੱਸਾ ਲਿਆ ਸੀ। ਕੋਹਲੀ ਅਤੇ ਟੀਮ ਇੰਡੀਆ ਦੇ ਬਾਕੀ ਦੇ ਖਿਡਾਰੀਆਂ ਨੇ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਦੀ ਸਫਾਈ ਕੀਤੀ ਸੀ।


Related News