2016 'ਚ ਹੋਈ ਨੋਟਬੰਦੀ ਵੇਲੇ ਹੀ 2 ਹਜ਼ਾਰ ਦੇ ਨੋਟ ਦੇ ਹੱਕ 'ਚ ਨਹੀਂ ਸਨ PM ਮੋਦੀ, ਕਹੀ ਸੀ ਇਹ ਗੱਲ

Tuesday, May 23, 2023 - 01:11 AM (IST)

2016 'ਚ ਹੋਈ ਨੋਟਬੰਦੀ ਵੇਲੇ ਹੀ 2 ਹਜ਼ਾਰ ਦੇ ਨੋਟ ਦੇ ਹੱਕ 'ਚ ਨਹੀਂ ਸਨ PM ਮੋਦੀ, ਕਹੀ ਸੀ ਇਹ ਗੱਲ

ਨੈਸ਼ਨਲ ਡੈਸਕ: ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਵਾਪਸ ਮੰਗਵਾ ਲਏ ਹਨ। 23 ਮਈ ਤੋਂ 30 ਸਤੰਬਰ ਤੱਕ ਲੋਕ ਬੈਂਕਾਂ 'ਚ 2000 ਰੁਪਏ ਦੇ ਨੋਟ ਬਦਲਵਾ ਸਕਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਸਾਬਕਾ ਪ੍ਰਮੁੱਖ ਸਕੱਤਰ ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਵੀ 2000 ਰੁਪਏ ਦਾ ਨੋਟ ਜਾਰੀ ਕਰਨ ਦੇ ਹੱਕ ਵਿਚ ਨਹੀਂ ਸਨ। ਪਰ ਫਿਰ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ 2000 ਦੇ ਨੋਟ ਕੁਝ ਸਮੇਂ ਲਈ ਲਿਆਂਦੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਇਜਾਜ਼ਤ ਦੇ ਦਿੱਤੀ। ਪ੍ਰਧਾਨ ਮੰਤਰੀ ਨੇ ਕਦੇ ਵੀ 2000 ਰੁਪਏ ਦੇ ਨੋਟ ਨੂੰ ਗਰੀਬਾਂ ਦਾ ਨੋਟ ਨਹੀਂ ਮੰਨਿਆ। ਉਹ ਜਾਣਦੇ ਸਨ ਕਿ 2000 ਰੁਪਏ ਦਾ ਨੋਟ ਲੈਣ-ਦੇਣ ਦੀ ਬਜਾਏ ਜਮ੍ਹਾਖ਼ੋਰੀ ਵੱਲ ਲੈ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਆਗਰਾ ਦੇ SBI ਬੈਂਕ 'ਚ ਹੈ ਨੋਟ ਸਾੜਣ ਵਾਲੀ ਭੱਠੀ ਤੇ ਚਿਮਨੀ, ਜਾਣੋ ਕੀ ਹੈ ਇਸ ਦਾ ਇਤਿਹਾਸ

ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਕਿ ਨੋਟਬੰਦੀ ਵੇਲੇ ਉਹ ਪ੍ਰਧਾਨ ਮੰਤਰੀ ਦਫ਼ਤਰ ਵਿਚ ਪ੍ਰਮੁੱਖ ਸਕੱਤਰ ਵਜੋਂ ਕੰਮ ਕਰਦੇ ਸਨ। ਨੋਟਬੰਦੀ 'ਚ ਪੁਰਾਣੇ ਨੋਟਾਂ ਨੂੰ ਇਕ ਨਿਰਧਾਰਿਤ ਮਿਤੀ ਤੋਂ ਖ਼ਤਮ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੋਟਾਂ ਨੂੰ ਬਦਲਣ ਦੀ ਪ੍ਰਣਾਲੀ ਹੁੰਦੀ ਹੈ। ਇਸ ਦੇ ਲਈ ਇਕ ਸਮਾਂ ਸੀਮਾ ਵੀ ਦਿੱਤੀ ਜਾਂਦੀ ਹੈ। ਉਸ ਸਮੇਂ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣੇ ਸਨ ਤੇ ਉਨ੍ਹਾਂ ਦੀ ਜਗ੍ਹਾ 500 ਤੇ 1000 ਦੇ ਹੀ ਨਵੇਂ ਨੋਟ ਛਾਪਣੇ ਸਨ। ਛਪਾਈ ਦਾ ਕੰਮ ਰਿਜ਼ਰਵ ਬੈਂਕ ਵੱਲੋਂ ਕੀਤਾ ਜਾਂਦਾ ਹੈ।

ਨ੍ਰਿਪੇਂਦਰ ਮਿਸ਼ਰਾ ਨੇ ਦੱਸਿਆ ਕਿ ਉਸ ਸਮੇਂ ਦੇਖਿਆ ਗਿਆ ਸੀ ਕਿ ਕਿੰਨੇ ਪੁਰਾਣੇ ਨੋਟ ਵਾਪਸ ਆਉਣਗੇ ਅਤੇ ਨਵੇਂ ਨੋਟ ਜਾਰੀ ਕੀਤੇ ਜਾਣਗੇ। ਪਰ ਉਸ ਹਿਸਾਬ ਨਾਲ ਛਪਾਈ ਸਮਰੱਥਾ ਨਹੀਂ ਸੀ। ਇਸ ਲਈ ਬਦਲ ਵਜੋਂ 2000 ਰੁਪਏ ਦੇ ਨੋਟ ਜਾਰੀ ਕੀਤੇ ਗਏ। ਕਿਉਂਕਿ ਜਿੱਥੇ 500 ਰੁਪਏ ਦੇ ਚਾਰ ਨੋਟ ਛਾਪ ਕੇ 2000 ਰੁਪਏ ਪੂਰੇ ਹੋ ਜਾਣੇ ਸਨ। ਉੱਥੇ ਹੀ 2000 ਰੁਪਏ ਦੀ ਕੀਮਤ ਸਿਰਫ਼ ਇਕ ਨੋਟ ਦੀ ਛਪਾਈ ਨਾਲ ਪੂਰੀ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਦਰੱਖ਼ਤਾਂ ਦੀ ਕਟਾਈ ਵਾਸਤੇ ਲਈ 70 ਹਜ਼ਾਰ ਦੀ ਰਿਸ਼ਵਤ, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਪੀ.ਐੱਮ ਮੋਦੀ ਨੇ ਮਜਬੂਰੀ ਵਿਚ ਦਿੱਤੀ ਸੀ ਮਨਜ਼ੂਰੀ

ਉਨ੍ਹਾਂ ਕਿਹਾ ਕਿ ਇਸ 'ਤੇ ਕੰਮ ਕਰ ਰਹੀ ਟੀਮ ਨੇ ਪ੍ਰਸਤਾਵ ਦਿੱਤਾ ਸੀ ਕਿ ਜੇਕਰ ਅਸੀਂ ਨਿਰਧਾਰਤ ਸਮੇਂ ਦੇ ਅੰਦਰ ਨੋਟਬੰਦੀ ਕਰਨੀ ਹੈ ਤਾਂ ਸਾਨੂੰ 2000 ਰੁਪਏ ਦੇ ਨੋਟ ਛਾਪਣੇ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਿਸ਼ੇ 'ਤੇ ਬਿਲਕੁਲ ਵੀ ਉਤਸ਼ਾਹਿਤ ਨਹੀਂ ਸਨ। ਉਨ੍ਹਾਂ ਨੇ ਸੋਚਿਆ ਕਿ ਜੇਕਰ ਅਸੀਂ 1000 ਰੁਪਏ ਦੇ ਨੋਟ ਬੰਦ ਕਰਕੇ 2000 ਰੁਪਏ ਦੇ ਨੋਟ ਲਿਆ ਰਹੇ ਹਾਂ ਤਾਂ ਲੋਕ ਕਿਵੇਂ ਸਮਝਣਗੇ ਕਿ ਇਹ ਕਾਲੇ ਧਨ ਨੂੰ ਘਟਾਉਣ ਜਾਂ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਕਿਉਂਕਿ ਵੱਡੇ ਨੋਟ ਆਉਣ ਨਾਲ ਲੋਕਾਂ ਨੂੰ ਇਸ ਨੂੰ ਜਮ੍ਹਾ ਕਰਵਾਉਣਾ ਆਸਾਨ ਹੋ ਜਾਵੇਗਾ। ਇਸੇ ਲਈ ਉਹ ਇਸ ਗੱਲ 'ਤੇ ਸਹਿਮਤ ਨਹੀਂ ਹੋਏ। 

ਪ੍ਰਧਾਨ ਮੰਤਰੀ ਮੋਦੀ ਨੂੰ ਕਰੰਸੀ ਛਾਪਣ ਵਾਲੀਆਂ ਕੰਪਨੀਆਂ ਦੀ ਸਮਰੱਥਾ ਦੱਸੀ ਗਈ। ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਸਨ ਕਿ ਨੋਟ ਬਾਹਰੋਂ ਛਾਪੇ ਜਾਣ। ਇਸ ਲਈ ਸਿਰਫ ਇਕ ਹੀ ਬਦਲ ਬਚਿਆ ਸੀ ਕਿ 2000 ਰੁਪਏ ਦੇ ਨੋਟਾਂ ਨੂੰ ਸੀਮਤ ਸਮੇਂ ਵਿਚ ਛਾਪਣਾ ਹੋਵੇਗਾ। ਸਥਿਤੀ ਨੂੰ ਭਾਂਪਦਿਆਂ ਪ੍ਰਧਾਨ ਮੰਤਰੀ ਨੇ 2000 ਰੁਪਏ ਦੇ ਨੋਟ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸਾਬਕਾ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦਿਮਾਗ 'ਚ ਇਹ ਸਪੱਸ਼ਟ ਸੀ ਕਿ ਢੁਕਵੇਂ ਸਮੇਂ 'ਤੇ 2000 ਰੁਪਏ ਦੇ ਨੋਟ ਵਾਪਸ ਲੈ ਲਏ ਜਾਣਗੇ। ਇਸ ਬਾਰੇ ਉਨ੍ਹਾਂ ਦੇ ਮਨ ਵਿਚ ਕੋਈ ਸ਼ੱਕ ਨਹੀਂ ਸੀ। ਇਸੇ ਕਰਕੇ 2018 ਤੋਂ ਬਾਅਦ 2000 ਰੁਪਏ ਦੇ ਨੋਟ ਨਹੀਂ ਛਪੇ। ਪੀ.ਐੱਮ ਮੋਦੀ ਦੇ ਵਿਚਾਰਾਂ ਤੋਂ ਇਹ ਹਮੇਸ਼ਾ ਝਲਕਦਾ ਸੀ ਕਿ ਉਹ 2000 ਰੁਪਏ ਦੇ ਨੋਟ ਨੂੰ ਗਰੀਬਾਂ ਦਾ ਨੋਟ ਨਹੀਂ ਸਮਝਦੇ ਸਨ।

ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਕਹਾਣੀ ਦਾ ਖ਼ੌਫ਼ਨਾਕ ਅੰਤ! ਪ੍ਰੇਮਿਕਾ, ਉਸ ਦੇ ਪਿਓ ਤੇ ਭਰਾ 'ਤੇ ਚਲਾਈਆਂ ਗੋਲ਼ੀਆਂ, ਫ਼ਿਰ ਆਪ ਵੀ ਦੇ ਦਿੱਤੀ ਜਾਨ

2016 ਵਿਚ ਹੋਈ ਸੀ ਨੋਟਬੰਦੀ 

ਦਰਅਸਲ, ਸਾਲ 2016 ਵਿਚ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਕੇ ਉਨ੍ਹਾਂ ਦੀ ਜਗ੍ਹਾ ਰਿਜ਼ਰਵ ਬੈਂਕ ਨੇ 500 ਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ। ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ 2000 ਰੁਪਏ ਦਾ ਨੋਟ ਮੁੱਖ ਤੌਰ 'ਤੇ ਪੈਸੇ ਦੀ ਕੀਮਤ ਨੂੰ ਜਲਦੀ ਭਰਨ ਲਈ ਜਾਰੀ ਕੀਤਾ ਗਿਆ ਸੀ। ਫਿਰ ਸਿਸਟਮ ਤੋਂ ਤੇਜ਼ੀ ਨਾਲ ਪੈਸੇ ਕਢਵਾਏ ਜਾ ਰਹੇ ਸਨ। ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਕਿਉਂਕਿ ਬਾਜ਼ਾਰ ਵਿਚ ਹੋਰ ਮੁੱਲ ਦੇ ਨੋਟਾਂ ਦੀ ਕੋਈ ਕਮੀ ਨਹੀਂ ਹੈ। ਇਸੇ ਲਈ 2000 ਰੁਪਏ ਦੇ ਨੋਟ ਨੂੰ ਵਾਪਸ ਲਿਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News