PUNJAB : ਦੇਖਦੇ ਹੀ ਦੇਖਦੇ ਗਟਰ ''ਚ ਡਿੱਗਿਆ, ਪੈ ਗਿਆ ਰੌਲਾ, ਵੀਡੀਓ ਦੇਖ ਨਿਕਲੇਗਾ ਤ੍ਰਾਹ
Sunday, Oct 26, 2025 - 01:57 PM (IST)
ਲੁਧਿਆਣਾ (ਵੈੱਬ ਡੈਸਕ, ਵਿਜੇ) : ਲੁਧਿਆਣਾ ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਬੱਚੇ ਦੇ ਗਟਰ 'ਚ ਡਿੱਗਣ ਬਾਰੇ ਪਤਾ ਲੱਗਾ ਹੈ, ਹਾਲਾਂਕਿ ਕੁੱਝ ਲੋਕਾਂ ਨੇ ਬੱਚੇ ਨੂੰ ਗਟਰ 'ਚ ਡਿੱਗਦਿਆਂ ਦੇਖ ਲਿਆ ਅਤੇ ਉਸ ਨੂੰ ਬਚਾ ਲਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਰਾਹੋਂ ਰੋਡ 'ਤੇ ਸਥਿਤ ਗੋਲਡਨ ਐਵੇਨਿਊ ਕਾਲੋਨੀ 'ਚ ਨਿਗਮ ਮੁਲਾਜ਼ਮ ਗਟਰ ਦੀ ਸਫ਼ਾਈ ਕਰ ਰਹੇ ਸਨ। ਸਫ਼ਾਈ ਤੋਂ ਬਾਅਦ ਉਨ੍ਹਾਂ ਨੇ ਗਟਰ ਖੁੱਲ੍ਹਾ ਛੱਡ ਦਿੱਤਾ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਹਾਜ਼ਰੀ ਤੇ ਤਨਖ਼ਾਹਾਂ ਨੂੰ ਲੈ ਕੇ ਨਵੇਂ ਹੁਕਮ, ਇਕ ਨਵੰਬਰ ਤੋਂ ਲਾਗੂ ਹੋਵੇਗਾ ਸਿਸਟਮ
ਇਸ ਦੌਰਾਨ ਸੜਕ 'ਤੇ ਜਾ ਰਿਹਾ 5 ਸਾਲ ਦਾ ਬੱਚਾ ਗਟਰ 'ਚ ਡਿੱਗ ਗਿਆ। ਚੰਗੀ ਗੱਲ ਇਹ ਰਹੀ ਕਿ ਸਮਾਂ ਰਹਿੰਦੇ ਕੁੱਝ ਲੋਕਾਂ ਨੇ ਬੱਚੇ ਨੂੰ ਗਟਰ 'ਚ ਡਿੱਗਦਾ ਦੇਖ ਲਿਆ ਅਤੇ ਤੁਰੰਤ ਰੌਲਾ ਪਾ ਦਿੱਤਾ। ਇਸ ਕਾਰਨ ਬੱਚੇ ਨੂੰ ਗਟਰ 'ਚੋਂ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਇਹ ਸਰਕਾਰੀ ਦਫ਼ਤਰ ਹੋਣਗੇ ਬੰਦ! ਮਾਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਜੇਕਰ ਮੌਕੇ 'ਤੇ ਕਿਸੇ ਦੀ ਨਜ਼ਰ ਬੱਚੇ 'ਤੇ ਨਾ ਪੈਂਦੀ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਦੀ ਵੀਡੀਓ ਵੀ ਲੋਕਾਂ ਵਲੋਂ ਬਣਾ ਲਈ ਗਈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਨਿਗਮ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ ਅਤੇ ਇਸ ਕਾਰਨ ਬੱਚੇ ਦੀ ਜਾਨ ਜਾ ਸਕਦੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
