PM ਮੋਦੀ ਅੱਜ ਪਾਣੀਪਤ ’ਚ 2G ਈਥਾਨੌਲ ਪਲਾਂਟ ਦੇਸ਼ ਨੂੰ ਕਰਨਗੇ ਸਮਰਪਿਤ

08/10/2022 11:45:18 AM

ਚੰਡੀਗੜ੍ਹ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਹਰਿਆਣਾ ਦੇ ਪਾਣੀਪਤ ਵਿਚ ਸਥਾਪਤ ਕੀਤੀ ਗਈ ਦੂਜੀ ਪੀੜ੍ਹੀ (2ਜੀ) ਈਥਾਨੌਲ ਪਲਾਂਟ ਦੇਸ਼ ਨੂੰ ਸਮਰਪਿਤ ਕਰਨਗੇ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ 900 ਕਰੋੜ ਰੁਪਏ ਤੋਂ ਵੱਧ ਦੀ ਅਨੁਮਾਨਿਤ ਲਾਗਤ ਨਾਲ 2G ਈਥਾਨੌਲ ਪਲਾਂਟ ਬਣਾਇਆ ਹੈ।

ਇਹ 2G ਈਥਾਨੌਲ ਪਲਾਂਟ ਪਾਣੀਪਤ ਰਿਫਾਇਨਰੀ ਦੇ ਨੇੜੇ ਸਥਿਤ ਹੈ। ਦੱਸਿਆ ਗਿਆ ਕਿ ਸਵਦੇਸ਼ੀ ਤਕਨੀਕ 'ਤੇ ਆਧਾਰਿਤ ਇਸ ਪ੍ਰਾਜੈਕਟ ਵਿਚ ਇਕ ਸਾਲ ਦੇ ਅੰਦਰ ਲਗਭਗ 2 ਲੱਖ ਟਨ ਝੋਨੇ ਦੀ ਪਰਾਲੀ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਦੀ ਮਦਦ ਨਾਲ ਸਾਲਾਨਾ ਕਰੀਬ 3 ਕਰੋੜ ਲੀਟਰ ਈਥਾਨੌਲ ਦਾ ਉਤਪਾਦਨ ਹੋਵੇਗਾ।

ਇਕ ਬਿਆਨ ਮੁਤਾਬਕ ਇਹ ਪ੍ਰਾਜੈਕਟ ਪਲਾਂਟ ਦੇ ਸੰਚਾਲਨ ਵਿਚ ਸ਼ਾਮਲ ਲੋਕਾਂ ਨੂੰ ਸਿੱਧਾ ਰੁਜ਼ਗਾਰ ਪ੍ਰਦਾਨ ਕਰੇਗਾ। ਝੋਨੇ ਦੀ ਪਰਾਲੀ ਨੂੰ ਸਾੜਨ ਵਿਚ ਕਮੀ ਦੇ ਜ਼ਰੀਏ ਇਹ ਪ੍ਰਾਜੈਕਟ ਪ੍ਰਤੀ ਸਾਲ ਲਗਭਗ 3 ਲੱਖ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਨਿਕਾਸ ਦੇ ਬਰਾਬਰ ਗ੍ਰੀਨਹਾਉਸ ਗੈਸਾਂ ਨੂੰ ਘਟਾਉਣ ਵਿਚ ਯੋਗਦਾਨ ਪਾਵੇਗਾ, ਜਿਸ ਨੂੰ ਦੇਸ਼ ਦੀਆਂ ਸੜਕਾਂ 'ਤੇ ਸਾਲਾਨਾ ਲਗਭਗ 63,000 ਕਾਰਾਂ ਨੂੰ ਬਦਲਣ ਦੇ ਬਰਾਬਰ ਸਮਝਿਆ ਜਾ ਸਕਦਾ ਹੈ।


Tanu

Content Editor

Related News