PM ਮੋਦੀ ਨੇ ਤੇਲੰਗਾਨਾ ਨੂੰ ਦਿੱਤੀ 13,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ, ਰੇਲ ਸੇਵਾ ਨੂੰ ਵੀ ਦਿੱਤੀ ਹਰੀ ਝੰਡ
Sunday, Oct 01, 2023 - 05:44 PM (IST)
ਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਤੇਲੰਗਾਨਾ 'ਚ 13,500 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਅਤੇ ਕੁਝ ਮਹੱਤਵਪੂਰਨ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਮਹਿਬੂਬਨਗਰ ਜ਼ਿਲ੍ਹੇ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਨਾਗਪੁਰ-ਵਿਜੈਵਾੜਾ ਆਰਥਿਕ ਗਲਿਆਰੇ ਨਾਲ ਸੰਬੰਧਿਤ ਮਹੱਤਵਪੂਰਨ ਸੜਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ, ਭਾਰਤਮਾਲਾ ਪ੍ਰਾਜੈਕਟ ਤਹਿਤ ਵਿਕਸਿਤ ਹੈਦਰਾਬਾਦ-ਵਿਸ਼ਾਖਾਪਟਨਮ ਗਲਿਆਰੇ ਨਾਲ ਸੰਬੰਧਿਤ ਸੜਕ ਪ੍ਰਾਜੈਕਟ ਦਾ ਉਦਘਾਟਨ ਕੀਤਾ, ਪ੍ਰਮੁੱਖ ਤੇਲ ਅਤੇ ਪਾਈਪਲਾਈਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ਨੂੰ ਸਮਰਪਿਤ ਕੀਤਾ ਅਤੇ ਨਾਲ ਹੀ ਵੀਡੀਓ ਕਾਨਫਰੰਸ ਰਾਹੀਂ ਹੈਦਰਾਬਾਦ (ਕਾਚੀਗੁੜਾ)- ਰਾਏਚੂਰ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਹ ਵੀ ਪੜ੍ਹੋ- ਮਹਿਲਾ ਰਾਖਵਾਂਕਰਨ ਬਿੱਲ ਬਣਿਆ ਕਾਨੂੰਨ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿੱਤੀ ਮਨਜ਼ੂਰੀ
ਪ੍ਰਧਾਨ ਮੰਤਰੀ ਨੇ ਜਿਨ੍ਹਾਂ ਪ੍ਰਮੁੱਖ ਸੜਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਨ੍ਹਾਂ 'ਚ 108 ਕਿਲੋਮੀਟਰ ਲੰਬਾ 'ਵਾਰੰਗਲ ਤੋਂ ਰਾਸ਼ਟਰੀ ਰਾਜਮਾਰਗ-163ਜੀ ਦੇ ਖੰਮਮ ਖੰਡ ਤਕ ਫੋਰ ਲੈਨ ਐਕਸੈਸ ਕੰਟਰੋਲ ਗਰੀਨਫੀਲਡ ਰਾਜਮਾਰਗ' ਅਤੇ 90 ਕਿਲੋਮੀਟਰ ਲੰਬਾ 'ਫੋਰ ਲੈਨ ਐਕਸੈਸ ਕੰਟਰੋਲ ਗਰੀਨਫੀਲਡ ਰਾਜਮਾਰਗ' ਸ਼ਾਮਲ ਹਨ। ਇਨ੍ਹਾਂ ਸੜਕ ਪ੍ਰਾਜੈਕਟਾਂ ਨੂੰ ਕੁਲ ਲਗਭਗ 6400 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਇਹ ਪ੍ਰੋਜੈਕਟ ਵਾਰੰਗਲ ਅਤੇ ਖੰਮਮ ਵਿਚਕਾਰ ਲਗਭਗ 14 ਕਿਲੋਮੀਟਰ ਅਤੇ ਖੰਮਮ ਅਤੇ ਵਿਜੇਵਾੜਾ ਵਿਚਕਾਰ ਲਗਭਗ 27 ਕਿਲੋਮੀਟਰ ਦੀ ਦੂਰੀ ਨੂੰ ਘਟਾ ਦੇਣਗੇ। ਪ੍ਰਧਾਨ ਮੰਤਰੀ ਨੇ NH-365BB 'ਤੇ ਸੂਰਯਾਪੇਟ ਤੋਂ ਖੰਮਮ ਵਿਚਕਾਰ 59 ਕਿਲੋਮੀਟਰ ਚਾਰ ਮਾਰਗੀ ਸੈਕਸ਼ਨ' ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਲਗਭਗ 2,460 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਹ ਹੈਦਰਾਬਾਦ-ਵਿਸ਼ਾਖਾਪਟਨਮ ਕੋਰੀਡੋਰ ਦਾ ਇੱਕ ਹਿੱਸਾ ਹੈ। ਇਸ ਨੂੰ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਵਿਕਸਿਤ ਕੀਤਾ ਗਿਆ ਹੈ। ਇਹ ਖੰਮਮ ਜ਼ਿਲ੍ਹੇ ਅਤੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ ਨੂੰ ਵੀ ਬਿਹਤਰ ਸੰਪਰਕ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ '37 ਕਿਲੋਮੀਟਰ ਲੰਬੀ ਜੈਕਲੇਰ-ਕ੍ਰਿਸ਼ਨਾ ਨਵੀਂ ਰੇਲਵੇ ਲਾਈਨ' ਦਾ ਵੀ ਉਦਘਾਟਨ ਕੀਤਾ।
ਇਹ ਵੀ ਪੜ੍ਹੋ- ਨੌਜਵਾਨ ਨੇ ਪਾਈਆਂ ਦੁਹਾਈਆਂ ਪਰ ਭੀੜ ਨੇ ਕੁੱਟ-ਕੁੱਟ ਦਿੱਤੀ ਬੇਰਹਿਮ ਮੌਤ, ਜਾਣੋ ਲੂ ਕੰਡੇ ਖੜੇ ਕਰਨ ਵਾਲਾ ਮਾਮਲਾ
ਉਨ੍ਹਾਂ ਨੇ ਕ੍ਰਿਸ਼ਨਾ ਸਟੇਸ਼ਨ ਤੋਂ ਹੈਦਰਾਬਾਦ (ਕਾਚੇਗੁੜਾ)-ਰਾਇਚੂਰ-ਹੈਦਰਾਬਾਦ (ਕਾਚੇਗੁੜਾ) ਵਿਚਕਾਰ ਪਹਿਲੀ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ। ਇਹ ਰੇਲ ਸੇਵਾ ਤੇਲੰਗਾਨਾ ਦੇ ਹੈਦਰਾਬਾਦ, ਰੰਗਾਰੇਡੀ, ਮਹਿਬੂਬਨਗਰ, ਨਰਾਇਣਪੇਟ ਜ਼ਿਲ੍ਹਿਆਂ ਨੂੰ ਕਰਨਾਟਕ ਦੇ ਰਾਏਚੁਰ ਜ਼ਿਲ੍ਹੇ ਨਾਲ ਜੋੜੇਗੀ। ਇਸ ਦੌਰਾਨ ਮੋਦੀ ਨੇ 'ਹਸਨ-ਚੇਰਲਾਪੱਲੀ ਐਲਪੀਜੀ ਪਾਈਪਲਾਈਨ ਪ੍ਰੋਜੈਕਟ' ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕ੍ਰਿਸ਼ਨਪਟਨਮ ਤੋਂ ਹੈਦਰਾਬਾਦ (ਮਲਕਾਪੁਰ) ਤੱਕ 'ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਮਲਟੀ-ਪ੍ਰੋਡਿਊਸਰ ਪੈਟਰੋਲੀਅਮ ਪਾਈਪਲਾਈਨ' ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ਹੈਦਰਾਬਾਦ ਯੂਨੀਵਰਸਿਟੀ ਦੀਆਂ ਪੰਜ ਨਵੀਆਂ ਇਮਾਰਤਾਂ ਦਾ ਉਦਘਾਟਨ ਵੀ ਕੀਤਾ, ਸਕੂਲ ਆਫ਼ ਇਕਨਾਮਿਕਸ, ਸਕੂਲ ਆਫ਼ ਮੈਥੇਮੈਟਿਕਸ ਐਂਡ ਸਟੈਟਿਸਟਿਕਸ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼, ਲੈਕਚਰ ਹਾਲ ਕੰਪਲੈਕਸ-III ਅਤੇ ਸਰੋਜਨੀ ਨਾਇਡੂ ਸਕੂਲ ਆਫ਼ ਆਰਟਸ ਐਂਡ ਕਮਿਊਨੀਕੇਸ਼ਨ
ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!