ਪੀ.ਐੱਮ. ਮੋਦੀ ਨੇ ਸਟੈਚੂ ਆਫ ਯੂਨਿਟੀ ਵੈੱਬਸਾਈਟ ਦਾ ਕੀਤਾ ਉਦਘਾਟਨ
Friday, Oct 30, 2020 - 10:59 PM (IST)
ਅਹਿਮਦਾਬਾਦ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋ ਦਿਨਾਂ ਗੁਜਰਾਤ ਦੌਰਾ ਜਾਰੀ ਹੈ। ਪੀ.ਐੱਮ. ਮੋਦੀ ਨੇ ਸਭ ਤੋਂ ਪਹਿਲਾਂ ਸਾਬਕਾ ਸੀ.ਐੱਮ. ਕੇਸ਼ੁਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ। ਉਸ ਤੋਂ ਬਾਅਦ ਪੀ.ਐੱਮ. ਮੋਦੀ ਨੇ ਕੇਵਡੀਆ ਪਹੁੰਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕੇਵਡੀਆ 'ਚ ਸਟੈਚੂ ਆਫ ਯੂਨਿਟੀ ਵੈੱਬਸਾਈਟ ਅਤੇ ਕੇਵਡੀਆ ਮੋਬਾਈਲ ਐਪਲੀਕੇਸ਼ਨ ਦਾ ਉਦਘਾਟਨ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਨਰਮਦਾ ਜ਼ਿਲ੍ਹੇ ਦੇ ਕੇਵਡੀਆ ਪੁੱਜੇ ਅਤੇ ਉੱਥੇ ਸਭ ਤੋਂ ਪਹਿਲਾਂ ਸਟੈਚੂ ਆਫ ਯੂਨਿਟੀ ਦੇ ਨਜ਼ਦੀਕ ਬਣੇ ਅਰੋਗਿਆ ਜੰਗਲ ਦਾ ਉਦਘਾਟਨ ਕੀਤਾ।
ਅਰੋਗਿਆ ਜੰਗਲ 'ਚ 15 ਏਕੜ ਖੇਤਰ 'ਚ ਚਿਕਿਤਸਕ ਗੁਣਾਂ ਨਾਲ ਯੁਕਤ ਬੂਟੇ ਲਗਾਏ ਗਏ ਹਨ। ਇਸ 'ਚ 380 ਪ੍ਰਜਾਤੀ ਦੇ ਪੰਜ ਲੱਖ ਦਰਖ਼ਤ ਹਨ। ਯੋਗ ਅਤੇ ਆਯੁਰਵੇਦ ਨੂੰ ਧਿਆਨ 'ਚ ਰੱਖਦੇ ਹੋਏ ਇਸਦਾ ਵਿਕਾਸ ਕੀਤਾ ਗਿਆ। ਮੋਦੀ ਇਸ ਜੰਗਲ ਖੇਤਰ 'ਚ ਬਣੇ ਅਰੋਗਿਆ ਝੌਂਪੜੀ ਵੀ ਗਏ। ਮਾਰਚ 'ਚ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਮੋਦੀ ਦਾ ਆਪਣੇ ਘਰ ਰਾਜ ਗੁਜਰਾਤ ਦਾ ਇਹ ਪਹਿਲਾ ਦੌਰਾ ਹੈ। ਪ੍ਰਧਾਨ ਮੰਤਰੀ ਨੇ ਇਸ ਤੋਂ ਇਲਾਵਾ ਏਕਤਾ ਮਾਲ, ਬੱਚਿਆਂ ਲਈ ਪੋਸ਼ਕ ਪਾਰਕ, ਸਰਦਾਰ ਪਟੇਲ ਪ੍ਰਾਣੀ ਫੁਲਵਾੜੀ 'ਚ ਜੰਗਲ ਸਫਾਰੀ ਅਤੇ ਏਕਤਾ ਕਰੂਜ ਦਾ ਵੀ ਉਦਘਾਟਨ ਕੀਤਾ।
ਸਟੈਚੂ ਆਫ ਯੂਨਿਟੀ ਕੋਲ ਸਥਿਤ ਇੱਕ ਖਾਸ ਸਟੋਰ ਏਕਤਾ ਮਾਲ ਦਾ ਉਦਘਾਟਨ ਕਰਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਅਤੇ ਪੂਰਬੀ ਉੱਤਰ ਦੇ ਰਵਾਇਤੀ ਦਸਤਕਾਰੀ ਉਤਪਾਦ ਨੂੰ ਵੇਚਣ ਲਈ ਬਣੇ ਸਟਾਲ ਦੇ ਕੋਲ ਕੁੱਝ ਸਮਾਂ ਬਿਤਾਇਆ। ਇੱਥੇ ਸੈਲਾਵੀ ਇੱਕ ਛੱਤ ਹੇਠਾਂ ਵੱਖ-ਵੱਖ ਸੂਬਿਆਂ ਤੋਂ ਸਬੰਧਿਤ ਹੈਂਡਲੂਮ ਅਤੇ ਦਸਤਕਾਰੀ ਉਤਪਾਦਾਂ ਦੀ ਖਰੀਦਾਰੀ ਕਰ ਸਕਦੇ ਹਨ। ਹੈਂਡਲੂਮ ਅਤੇ ਦਸਤਕਾਰੀ 'ਚ ਵਿਭਿੰਨਤਾ 'ਚ ਏਕਤਾ ਦੀ ਥੀਮ 'ਤੇ ਵਿਕਸਿਤ ਇਹ ਸਟੋਰ 35,000 ਵਰਗ ਫੁੱਟ ਖੇਤਰ 'ਚ ਫੈਲਿਆ ਹੈ।