PM ਮੋਦੀ ਅੱਜ ਡੈਨਮਾਰਕ ''ਚ, ਰਾਣੀ ਨਾਲ ਡਿਨਰ, ਨਾਰਡਿਕ ਦੇਸ਼ਾਂ ਨਾਲ ਮੀਟਿੰਗ, ਜਾਣੋ ਦੌਰੇ ਦੀ ਅਹਿਮੀਅਤ

05/03/2022 3:04:15 PM

ਨਵੀਂ ਦਿੱਲੀ/ਕੋਪੇਨਹੇਗਨ (ਬਿਊਰੋ): ਯੂਰਪ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੇ ਬਾਅਦ ਹੁਣ ਡੈਨਮਾਰਕ ਲਈ ਰਵਾਨਾ ਹੋ ਚੁੱਕੇ ਹਨ। ਡੈਨਮਾਰਕ ਵਿਚ ਮੋਦੀ ਇਸ ਦੀ ਰਾਜਧਾਨੀ ਕੋਪੇਨਹੇਗੇਨ ਸ਼ਹਿਰ ਵਿਚ ਹੋਣਗੇ। ਜਰਮਨੀ ਵਾਂਗ ਹੀ ਡੈਨਮਾਰਕ ਵਿਚ ਵੀ ਪੀ.ਐੱਮ. ਮੋਦੀ ਦੇ ਕਈ ਪ੍ਰੋਗਰਾਮ ਹੋਣਗੇ। ਇੱਥੇ ਪੀ.ਐੱਮ. ਮੋਦੀ India-Nordic Summit ਵਿਚ ਵੀ ਸ਼ਾਮਲ ਹੋਣਗੇ ਜੋ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। 
-ਡੈਨਮਾਰਕ ਵਿਚ ਮੋਦੀ ਸਭ ਤੋਂ ਪਹਿਲਾਂ ਦੇਸ਼ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸੇਨ ਨਾਲ ਮਿਲਣਗੇ। 
-ਇਸ ਦੇ ਇਲਾਵਾ ਡੈਨਮਾਰਕ ਦੀ ਰਾਣੀ Queen Margrethe II ਨਾਲ ਡਿਨਰ ਵੀ ਕਰਨਗੇ।
-ਮੋਦੀ ਇੱਥੇ ਭਾਰਤ-ਡੈਨਮਾਰਕ ਵਪਾਰ ਮੰਚ (India-Denmark Business Forum) ਵਿਚ ਵੀ ਹਿੱਸਾ ਲੈਣਗੇ। 
-ਡੈਨਮਾਰਕ ਵਿਚ ਮੋਦੀ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਸੰਬੋਧਿਤ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ - ਬਾਈਡੇਨ ਨੇ ਈਦ ਮੌਕੇ ਦਿੱਤੀ ਵਧਾਈ, ਕਿਹਾ-'ਦੁਨੀਆ ਭਰ 'ਚ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ'

India-Nordic Summit ਦੀ ਮੇਜ਼ਬਾਨੀ ਕਰ ਰਿਹਾ ਡੈਨਮਾਰਕ
ਇਸ ਮਗਰੋਂ ਮੋਦੀ ਦੂਜੇ India-Nordic Summit ਵਿਚ ਹਿੱਸਾ ਲੈਣਗੇ। ਇਸ ਵਾਰ ਡੈਨਮਾਰਕ ਇਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਨਾਰਡਿਕ ਦੇਸ਼ ਉਹ ਹਨ ਜੋ ਉੱਤਰੀ ਯੂਰਪ ਦਾ ਹਿੱਸਾ ਹਨ। ਇਸ ਵਿਚ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਸ਼ਾਮਲ ਹਨ। ਪੀ.ਐੱਮ. ਮੋਦੀ ਆਈਸਲੈਂਡ ਦੀ ਪੀ.ਐੱਮ. ਕੈਟਰੀਨ ਜੈਕਬਸਡਾਟਿਰੋ, ਨਾਰਵੇ ਦੇ ਪੀ.ਐੱਮ. ਜੋਨਾਸ ਗਹਿਰ ਸਟੋਰ, ਸਵੀਡਨ ਦੀ ਪੀ.ਐੱਮ. ਮੈਗਡੇਲੇਨਾ ਐਂਡਰਸਨ ਅਤੇ ਫਿਨਲੈਂਡ ਦੀ ਪੀ.ਐੱਮ. ਸਨਾ ਮਾਰਿਨ ਨਾਲ ਮਿਲਣਗੇ। ਇੱਥੇ ਦੱਸ ਦਈਏ ਕਿ India-Nordic Summit ਸਾਲ 2018 ਵਿਚ ਸਵੀਡਨ ਦੇ ਸਟਾਕਹੋਲਮ ਵਿਚ ਹੋਇਆ ਸੀ। ਦੂਜਾ ਸੰਮੇਲਨ ਜੂਨ 2021 ਵਿਚ ਹੋਣਾ ਸੀ ਪਰ ਕੋਰੋਨਾ ਕਾਰਨ ਟਾਲ ਦਿੱਤਾ ਗਿਆ। ਇਸ ਸੰਮੇਲਨ ਦਾ ਮਹੱਤਵ ਇਸ ਗੱਲ ਨਾਲ ਸਮਝਿਆ ਜਾ ਸਕਦਾ ਹੈ ਕਿ ਭਾਰਤ ਦੇ ਇਲਾਵਾ ਸਿਰਫ ਅਮਰੀਕਾ ਹੀ ਅਜਿਹਾ ਦੇਸ਼ ਹੈ, ਜਿਸ ਨਾਲ ਨਾਰਡਿਕ ਦੇਸ਼ ਸਮਿਟ ਪੱਧਰ 'ਤੇ ਗੱਲਬਾਤ ਕਰਦੇ ਹਨ।

ਜਾਣੋ India-Nordic Summit ਦੀ ਮਹੱਤਤਾ
ਭਾਰਤ ਅਤੇ ਨਾਰਡਿਕ ਦੇਸ਼ ਇਕ ਦੂਜੇ ਦੀ ਤਾਕਤ ਅਤੇ ਪੂਰਕ ਮੰਨੇ ਜਾਂਦੇ ਹਨ। ਇਹ ਸਾਰੇ ਦੇਸ਼ ਵੀ ਭਾਰਤ ਵਾਂਗ ਮੁਕਤ ਬਾਜ਼ਾਰ ਅਰਥਵਿਵਸਥਾ ਹਨ। ਇਹਨਾਂ ਪੰਜ ਦੇਸ਼ਾਂ ਦੀ ਕੁੱਲ ਅਰਥਵਿਵਸਥਾ 1.6 ਟ੍ਰਿਲੀਅਨ ਡਾਲਰ ਦੱਸੀ ਜਾਂਦੀ ਹੈ। ਉੱਥੇ ਇਹਨਾਂ ਦੇਸ਼ਾਂ ਅਤੇ ਭਾਰਤ ਵਿਚਕਾਰਸਾਮਾਨ ਅਤੇ ਸੇਵਾਵਾਂ ਦਾ ਕਰੀਬ 13 ਬਿਲੀਅਨ ਦਾ ਦੋ-ਪੱਖੀ ਵਪਾਰ ਹੁੰਦਾ ਹੈ। ਬੀਤੇ ਚਾਰ ਸਾਲਾਂ ਵਿਚ ਪੀ.ਐੱਮ. ਮੋਦੀ ਨਾਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਲਗਾਤਾਰ ਸੰਪਰਕ ਵਿਚ ਹਨ। ਭਾਰਤ ਜੋ ਤੇਜ਼ੀ ਨਾਲ ਵੱਧਦੀ ਅਰਥਵਿਵਸਥਾ ਹੈ, ਉਹ ਇਹਨਾਂ ਦੇਸ਼ਾਂ ਲਈ ਚੰਗੀ ਮਾਰਕੀਟ ਬਣ ਸਕਦਾ ਹੈ। 2018 ਵਾਲੇ ਸੰਮੇਲਨ ਵਿਚ ਛੇ ਦੇਸ਼ਾਂ ਵਿਚਾਲੇ ਗਲੋਬਲ ਸੁਰੱਖਿਆ, ਆਰਥਿਕ ਵਿਕਾਸ, ਇਨੋਵੇਸ਼ਨ ਅਤੇ ਜਲਵਾਯੂ ਤਬਦੀਲੀ 'ਤੇ ਸਹਿਯੋਗ ਦੀ ਗੱਲ ਹੋਈ ਸੀ। ਅਜਿਹੇ ਮੁੱਦਿਆਂ ਨੂੰ ਅੱਗੇ ਵਧਾਉਣ 'ਤੇ ਹੁਣ ਚਰਚਾ ਹੋ ਸਕਦੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News