PM ਮੋਦੀ ਨੇ ਰਚਿਆ ਇਤਿਹਾਸ, 9 ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਨੂੰ ਵਿਖਾਈ ਹਰੀ ਝੰਡੀ
Sunday, Sep 24, 2023 - 01:44 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 11 ਸੂਬਿਆਂ ਦੇ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਨੂੰ ਜੋੜਨ ਵਾਲੀਆਂ 9 'ਵੰਦੇ ਭਾਰਤ' ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਸੂਬਿਆਂ 'ਚ ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਓਡੀਸ਼ਾ, ਝਾਰਖੰਡ ਅਤੇ ਗੁਜਰਾਤ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਇਨ੍ਹਾਂ ਟਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਨਵੀਂ ਵੰਦੇ ਭਾਰਤ ਟਰੇਨਾਂ ਉਦੈਪੁਰ-ਜੈਪੁਰ, ਤਿਰੂਨੇਲਵੇਲੀ-ਮਦੁਰੈ-ਚੇਨਈ, ਹੈਦਰਾਬਾਦ-ਬੈਂਗਲੁਰੂ, ਵਿਜੇਵਾੜਾ-ਚੇਨਈ, ਪਟਨਾ-ਹਾਵੜਾ, ਕਾਸਰਗੋਡ-ਤਿਰੂਵਨੰਤਪੁਰਮ, ਰਾਊਕੇਲਾ-ਭੁਵਨੇਸ਼ਵਰ-ਪੁਰੀ, ਰਾਂਚੀ-ਹਾਵੜਾ ਅਤੇ ਜਾਮਨਗਰ ਵਿਚਕਾਰ ਚੱਲਣਗੀਆਂ।
ਇਹ ਵੀ ਪੜ੍ਹੋ- ਕੈਨੇਡੀਅਨ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਦੀ ਸਲਾਹ, ਅਜੇ ਕੈਨੇਡਾ ਜਾਣ ਦੀ ਤਿਆਰੀ ਨਾ ਕਰਨ ਵਿਦਿਆਰਥੀ
ਰਾਊਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈਸ ਅਤੇ ਤਿਰੂਨੇਲਵੇਲੀ-ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈਸ ਤੋਂ ਪੁਰੀ ਅਤੇ ਮਦੁਰੈ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਵਿਚਕਾਰ ਸੰਪਰਕ ਵਧਾਏਗੀ। ਵਿਜੇਵਾੜਾ-ਚੇਨਈ ਵੰਦੇ ਭਾਰਤ ਐਕਸਪ੍ਰੈੱਸ ਰੇਨੀਗੁੰਟਾ ਰਸਤੇ ਚੱਲੇਗੀ ਅਤੇ ਤਿਰੂਪਤੀ ਦੇ ਧਾਰਮਿਕ ਸਥਾਨ ਨਾਲ ਸੰਪਰਕ ਪ੍ਰਦਾਨ ਕਰੇਗੀ। ਇਸ ਤੋਂ ਪਹਿਲਾਂ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਸੀ ਕਿ ਇਹ ਟਰੇਨਾਂ ਦੇਸ਼ ਭਰ 'ਚ ਸੰਪਰਕ ਵਿਚ ਸੁਧਾਰ ਕਰਨ ਅਤੇ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇਕ ਕਦਮ ਹੈ।
ਇਹ ਵੀ ਪੜ੍ਹੋ- 'ਮਨ ਕੀ ਬਾਤ' 'ਚ PM ਮੋਦੀ ਬੋਲੇ- ਦੇਸ਼ 'ਚ ਚੰਦਰਯਾਨ-3 ਅਤੇ G-20 ਦੀ ਚਰਚਾ
ਬਿਆਨ 'ਚ ਕਿਹਾ ਗਿਆ ਹੈ ਕਿ ਵੰਦੇ ਭਾਰਤ ਟਰੇਨ ਆਪਣੇ ਸੰਚਾਲਨ ਰੂਟਾਂ 'ਤੇ ਸਭ ਤੋਂ ਤੇਜ਼ ਟਰੇਨ ਹੋਵੇਗੀ ਅਤੇ ਯਾਤਰੀਆਂ ਦਾ ਕਾਫੀ ਸਮਾਂ ਬਚਾਏਗੀ। ਇਸ ਦੇ ਮੁਤਾਬਕ ਰਾਊਰਕੇਲਾ-ਭੁਵਨੇਸ਼ਵਰ-ਪੁਰੀ ਅਤੇ ਕਾਸਰਗੋਡ-ਤਿਰੂਵਨੰਤਪੁਰਮ ਰੂਟਾਂ 'ਤੇ ਮੌਜੂਦਾ ਸਭ ਤੋਂ ਤੇਜ਼ ਟਰੇਨ ਦੀ ਤੁਲਨਾ ਕੀਤੀ ਜਾਵੇਗੀ। ਵੰਦੇ ਭਾਰਤ ਟਰੇਨ ਨਾਲ ਸਬੰਧਤ ਮੰਜ਼ਿਲਾਂ ਵਿਚਕਾਰ ਯਾਤਰਾ ਦੇ ਸਮੇਂ ਨੂੰ ਲਗਭਗ ਤਿੰਨ ਘੰਟੇ ਘਟਾ ਦੇਵੇਗੀ।
ਹੈਦਰਾਬਾਦ-ਬੈਂਗਲੁਰੂ ਰੂਟ 'ਤੇ ਸਫਰ ਕਰਦੇ ਸਮੇਂ 'ਚ ਢਾਈ ਘੰਟੇ ਤੋਂ ਜ਼ਿਆਦਾ ਦੀ ਬਚਤ ਹੋਵੇਗੀ, ਜਦਕਿ ਤਿਰੂਨੇਲਵੇਲੀ-ਮਦੁਰੈ-ਚੇਨਈ ਰੂਟ 'ਤੇ ਦੋ ਘੰਟੇ ਤੋਂ ਜ਼ਿਆਦਾ ਦੀ ਬਚਤ ਹੋਵੇਗੀ। ਵੰਦੇ ਭਾਰਤ ਟਰੇਨ ਰਾਹੀਂ ਰਾਂਚੀ-ਹਾਵੜਾ, ਪਟਨਾ-ਹਾਵੜਾ ਅਤੇ ਜਾਮਨਗਰ-ਅਹਿਮਦਾਬਾਦ ਵਿਚਕਾਰ ਯਾਤਰਾ ਦਾ ਸਮਾਂ ਇਨ੍ਹਾਂ ਮੰਜ਼ਿਲਾਂ ਵਿਚਕਾਰ ਮੌਜੂਦਾ ਸਭ ਤੋਂ ਤੇਜ਼ ਟਰੇਨ ਦੇ ਮੁਕਾਬਲੇ ਲਗਭਗ ਇਕ ਘੰਟਾ ਘੱਟ ਜਾਵੇਗਾ। ਇਸੇ ਤਰ੍ਹਾਂ ਉਦੈਪੁਰ-ਜੈਪੁਰ ਵਿਚਕਾਰ ਵੰਦੇ ਭਾਰਤ 'ਤੇ ਯਾਤਰਾ ਦਾ ਸਮਾਂ ਲਗਭਗ ਅੱਧਾ ਘੰਟਾ ਘੱਟ ਜਾਵੇਗਾ।
ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਕਾਰਨ ਨਾਗਪੁਰ ਦੇ ਕਈ ਇਲਾਕਿਆਂ 'ਚ ਹੜ੍ਹ, 180 ਲੋਕਾਂ ਨੂੰ ਕੱਢਿਆ ਗਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।