ਕੋਰੋਨਾਵਾਇਰਸ ਨਾਲ ਲੜਨ ਲਈ PM ਮੋਦੀ ਨੇ ਮੰਗੇ ਸੁਝਾਅ, ਮਿਲ ਸਕਦੈ 1 ਲੱਖ ਤਕ ਦਾ ਇਨਾਮ

Monday, Mar 16, 2020 - 07:39 PM (IST)

ਕੋਰੋਨਾਵਾਇਰਸ ਨਾਲ ਲੜਨ ਲਈ PM ਮੋਦੀ ਨੇ ਮੰਗੇ ਸੁਝਾਅ, ਮਿਲ ਸਕਦੈ 1 ਲੱਖ ਤਕ ਦਾ ਇਨਾਮ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ 'ਤੇ ਦੇਸ਼ ਦੀ ਜਨਤਾ ਤੋਂ ਸੁਝਾਅ ਮੰਗੇ ਹਨ। ਸੁਝਾਅ ਦੇਣ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਤਕ ਦਾ ਇਨਾਮ ਮਿਲ ਸਕਦਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟਰ ਅਕਾਊਂਟ 'ਤੇ ਟਵੀਟ ਕਰ ਕਿਹਾ ਕਿ ਬਹੁਤ ਸਾਰੇ ਲੋਕ ਕੋਵਿਡ-19 ਲਈ ਤਕਨਾਲੋਜੀ ਦੇ ਜ਼ਰੀਏ ਹੱਲ ਸਾਂਝਾ ਕਰ ਰਹੇ ਹਨ। ਮੈਂ ਉਨ੍ਹਾਂ ਤੋਂ @mygovindia 'ਤੇ ਸਾਂਝਾ ਕਰਨ ਦੀ ਅਪੀਲ ਕਰਦਾ ਹਾਂ। ਤੁਹਾਡੀ ਇਹ ਕੋਸ਼ਿਸ਼ ਕਈ ਤਰ੍ਹਾਂ ਨਾਲ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਇਸ ਦੇ ਅੱਗੇ ਇਕ ਹੈਸ਼ਟੈਗ #IndiaFightsCorona ਵੀ ਲਿਖਿਆ ਹੈ।


Related News