ਭਾਰਤ-ਬੰਗਲਾਦੇਸ਼ ਦੋਸਤੀ ਪਾਈਪਲਾਈਨ ਹੋਈ ਤਿਆਰ, PM ਮੋਦੀ ਤੇ ਸ਼ੇਖ ਹਸੀਨਾ ਕਰਨਗੇ ਉਦਘਾਟਨ
Thursday, Mar 16, 2023 - 10:45 PM (IST)
ਨਵੀਂ ਦਿੱਲੀ (ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਬੰਗਲਾਦੇਸ਼ ਦੀ ਆਪਣੀ ਹਮਰੁਤਬਾ ਸ਼ੇਖ ਹਸੀਨਾ ਨਾਲ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਭਾਰਤ-ਬੰਗਲਾਦੇਸ਼ ਦੋਸਤੀ ਪਾਈਪਲਾਈਨ ਦਾ ਉਦਘਾਟਨ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਪੁਲਸ ਨੇ ਰਾਹੁਲ ਗਾਂਧੀ ਨੂੰ ਭੇਜਿਆ ਨੋਟਿਸ, 'ਭਾਰਤ ਜੋੜੋ ਯਾਤਰਾ' ਦੌਰਾਨ ਕਹੀ ਗੱਲ ਦਾ ਮੰਗਿਆ ਬਿਓਰਾ
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਸ਼ਾਮ ਨੂੰ 5 ਵਜੇ ਦੋਵੇਂ ਆਗੂ ਭਾਰਤ ਤੇ ਬੰਗਲਾਦੇਸ਼ ਵਿਚਾਲੇ ਸਰਹੱਦ ਪਾਰ ਪਹਿਲੀ ਊਰਜਾ ਪਾਈਪਲਾਈਨ ਲੋਕਅਰਪਿਤ ਕਰਨਗੇ। ਇਸ ਨੂੰ 377 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਬਣਾਇਆ ਗਿਆ ਹੈ, ਜਿਸ ਵਿਚੋਂ ਪਾਈਪਲਾਈਨ ਦੇ ਬੰਗਲਾਦੇਸ਼ ਵਿਚ ਬਣੇ ਹਿੱਸੇ 'ਤੇ ਤਕਰੀਬਨ 285 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ ਨੂੰ ਭਾਰਤ ਸਰਕਾਰ ਨੇ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ - SYL ਵਿਵਾਦ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋ ਸਕੀ ਸੁਣਵਾਈ, ਪੜ੍ਹੋ ਵਜ੍ਹਾ
ਇਸ ਪਾਈਪਲਾਈਨ ਵਿਚ ਹਰ ਸਾਲ 10 ਲੱਖ ਮੀਟ੍ਰਿਕ ਟਨ ਹਾਈ ਸਪੀਡ ਡੀਜ਼ਲ ਪਹੁੰਚਾਉਣ ਦੀ ਸਮਰੱਥਾ ਹੈ। ਇਹ ਸ਼ੁਰੂਆਤ ਵਿਚ ਉੱਤਰੀ ਬੰਗਲਾਦੇਸ਼ ਦੇ 7 ਜ਼ਿਲ੍ਹਿਆਂ ਵਿਚ ਹਾਈ ਸਪੀਡ ਡੀਜ਼ਲ ਦੀ ਪੂਰਤੀ ਕਰੇਗੀ। ਇਸ ਪਾਈਪਲਾਈਨ ਦੇ ਸੰਚਾਲਨ ਨਾਲ ਭਾਰਤ ਤੋਂ ਬੰਗਲਾਦੇਸ਼ ਤਕ ਐੱਚ.ਐੱਸ.ਡੀ. ਲਿਆਉਣ-ਲਿਜਾਣ ਦਾ ਇਕ ਸਥਾਈ, ਭਰੋਸੇਯੋਗ, ਕਿਫ਼ਾਇਤੀ ਤੇ ਵਾਤਾਵਰਣ ਪੱਖੀ ਸਾਧਨ ਸਥਾਪਤ ਹੋਵੇਗਾ। ਇਹ ਦੋਵਾਂ ਦੇਸ਼ਾਂ ਵਿਚਾਲੇ ਊਰਜਾ ਸੁਰੱਖਿਆ ਵਿਚ ਸਹਿਯੋਗ ਨੂੰ ਹੋਰ ਵਧਾਇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।