ਵਿਆਹ ਦੇਖਣ ਮਗਰੋਂ ਲੰਡਨ ਵਾਪਸ ਨਹੀਂ ਜਾ ਸਕੀਆਂ ਮਾਵਾਂ-ਧੀਆਂ, ਪਲੇਨ ਕ੍ਰੈਸ਼ ''ਚ ਗਈ ਦੋਵਾਂ ਦੀ ਜਾਨ
Friday, Jun 13, 2025 - 04:24 PM (IST)

ਅਹਿਮਦਾਬਾਦ- ਅਹਿਮਦਾਬਾਦ 'ਚ ਵੀਰਵਾਰ ਦੁਪਹਿਰ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਪਲੇਨ ਕ੍ਰੈਸ਼ ਹੋ ਗਿਆ ਸੀ। ਇਸ 'ਚ 12 ਕਰੂ ਮੈਂਬਰਾਂ ਸਣੇ 242 ਲੋਕ ਸਵਾਰ ਸਨ। ਹਾਦਸੇ 'ਚ ਸਿਰਫ਼ ਇਕ ਹੀ ਯਾਤਰੀ ਜਿਊਂਦਾ ਬਚਿਆ ਹੈ। ਮਾਰੇ ਗਏ 241 ਲੋਕਾਂ 'ਚ 169 ਭਾਰਤੀ, 152 ਬ੍ਰਿਟਿਸ਼, 7 ਪੁਰਤਗਾਲੀ ਅਤੇ ਇਕ ਕੈਨੇਡੀਅਨ ਨਾਗਰਿਕ ਸੀ। ਉੱਥੇ ਹੀ ਇਸ ਹਾਦਸੇ 'ਚ ਜਾਨ ਗੁਆਉਣ ਵਾਲਿਆਂ 'ਚ ਵਡੋਦਰਾ ਦੇ ਵਾਡੀ ਇਲਾਕੇ ਦੇ ਸੇਠਵਾਲਾ ਪਰਿਵਾਰ ਦੇ ਵੀ 2 ਮੈਂਬਰ ਹਨ। ਸਾਦਿਕਾਬੇਨ ਮੁਹੰਮਦ ਮਿਆਂ ਸੇਠਵਾਲਾ (26) ਅਤੇ ਉਸ ਦੀ ਢਾਈ ਸਾਲ ਦੀ ਧੀ ਫਾਤਿਮਾ ਲੰਡਨ ਤੋਂ ਵਡੋਦਰਾ ਆਈਆਂ ਸਨ। ਸਾਦਿਕਾਬੇਨ ਆਪਣੇ ਦਿਓਰ ਦੇ ਵਿਆਹ 'ਚ ਇੱਥੇ ਆਈ ਸੀ।
12 ਜੂਨ ਦੀ ਸਵੇਰ 7 ਵਜੇ ਸੱਸ, ਮਾਤਾ-ਪਿਤਾ ਅਤੇ ਭਰਾ ਉਸ ਨੂੰ ਅਹਿਮਦਾਬਾਦ ਏਅਰਪੋਰਟ ਛੱਡਣ ਗਏ। ਪਰਿਵਾਰ ਜਦੋਂ ਅਹਿਮਦਾਬਾਦ ਤੋਂ ਵਡੋਦਰਾ ਪਰਤ ਰਿਹਾ ਸੀ, ਉਦੋਂ ਰਸਤੇ 'ਚ ਉਨ੍ਹਾਂ ਨੂੰ ਜਹਾਜ਼ ਹਾਦਸੇ ਦੀ ਖ਼ਬਰ ਮਿਲੀ। ਸਾਰੇ ਲੋਕ ਤੁਰੰਤ ਅਹਿਮਦਾਬਾਦ ਪਰਤ ਆਏ। ਪਰਿਵਾਰ ਨੂੰ ਸਾਦਿਕਾਬੇਨ ਅਤੇ ਫਾਤਿਮਾ ਦੀਆਂ ਲਾਸ਼ਾਂ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8