ਰੂਸ ''ਚ ਕ੍ਰੈਸ਼ ਹੋ ਗਿਆ ਏਅਰ ਫੋਰਸ ਦਾ ਲੜਾਕੂ ਜਹਾਜ਼ ! ਵਾਲ-ਵਾਲ ਬਚੀ ਪਾਇਲਟਾਂ ਦੀ ਜਾਨ

Thursday, Oct 22, 2026 - 09:40 AM (IST)

ਰੂਸ ''ਚ ਕ੍ਰੈਸ਼ ਹੋ ਗਿਆ ਏਅਰ ਫੋਰਸ ਦਾ ਲੜਾਕੂ ਜਹਾਜ਼ ! ਵਾਲ-ਵਾਲ ਬਚੀ ਪਾਇਲਟਾਂ ਦੀ ਜਾਨ

ਇੰਟਰਨੈਸ਼ਨਲ ਡੈਸਕ- ਰੂਸ ਦੇ ਕਲਿਨਿਨਗ੍ਰਾਦ ਖੇਤਰ ਦੇ ਚੇਰਨਿਆਖੋਵਸਕ ਜ਼ਿਲ੍ਹੇ ’ਚ ਟ੍ਰੇਨਿੰਗ ਸੈਸ਼ਨ ਦੌਰਾਨ ਐੱਸ. ਯੂ.-30.ਐੱਸ.ਐੱਮ. ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ ਦੋਵੇਂ ਪਾਇਲਟ ਸਮਾਂ ਰਹਿੰਦੇ ਇਜੈਕਟ ਹੋਣ ’ਚ ਸਫਲ ਰਹੇ, ਹਾਲਾਂਕਿ ਉਨ੍ਹਾਂ ਨੂੰ ਸੱਟਾਂ ਲੱਗੀਆਂ। ਦੋਵਾਂ ਨੂੰ ਮਿਲਟਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

ਰੂਸੀ ਰੱਖਿਆ ਮੰਤਰਾਲੇ ਦੇ ਅਨੁਸਾਰ, ਜਹਾਜ਼ ਬਿਨਾਂ ਜੰਗੀ ਸਮੱਗਰੀ ਦੇ ਉਡਾਣ ’ਤੇ ਸੀ ਅਤੇ ਸੁੰਨਸਾਨ ਇਲਾਕੇ ’ਚ ਡਿੱਗਿਆ। ਇਹ ਹਾਦਸਾ ਤਿਮੋਫੀਵਕਾ ਅਤੇ ਜੇਲਿਓਨੋਈ ਬੋਰ ਪਿੰਡਾਂ ਦੇ ਵਿਚਕਾਰ ਹੋਇਆ। ਐੱਸ.ਯੂ.-30ਐੱਸ.ਐੱਮ. 2 ਸੀਟਾਂ ਵਾਲਾ ਲੜਾਕੂ ਜਹਾਜ਼ ਹੈ। ਇਸ ਦੀ ਵਰਤੋਂ ਹਵਾਈ ਸੁਰੱਖਿਆ, ਜ਼ਮੀਨ ’ਤੇ ਹਮਲੇ ਅਤੇ ਸਮੁੰਦਰੀ ਅਭਿਆਨਾਂ ਲਈ ਕੀਤੀ ਜਾਂਦੀ ਹੈ। ਜਹਾਜ਼ ’ਚ ਪਾਇਲਟ ਅਤੇ ਹਥਿਆਰ ਪ੍ਰਣਾਲੀ ਅਧਿਕਾਰੀ ਲਈ ਵੱਖ-ਵੱਖ ਸੀਟਾਂ ਹੁੰਦੀਆਂ ਹਨ।
 


author

Harpreet SIngh

Content Editor

Related News