ਦਵਾਈ ਕੰਪਨੀ ''ਚ ਗੈਸ ਹੋ ਗਈ ਲੀਕ, 2 ਦੀ ਗਈ ਜਾਨ, 4 ਹਸਪਤਾਲ ''ਚ ਦਾਖ਼ਲ
Friday, Oct 23, 2026 - 05:42 PM (IST)
ਹੈਦਰਾਬਾਦ (ਏਜੰਸੀ)- ਤੇਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ 'ਚ ਇਕ ਦਵਾਈ ਕੰਪਨੀ ਦੇ ਪਲਾਂਟ 'ਚ ਕਲੋਰੋਫਾਰਮ ਗੈਸ ਲੀਕ ਹੋਣ ਮਗਰੋਂ 2 ਕਰਮਚਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕ ਕੰਪਨੀ ਦੇ ਕਰਮਚਾਰੀ ਸਨ। ਇਹ ਘਟਨਾ ਵੀਰਵਾਰ ਦੇਰ ਰਾਤ ਜੀਨਾਰਾਮ ਮੰਡਲ 'ਚ ਵਾਪਰੀ।
ਪੁਲਸ ਦੇ ਇਕ ਅਧਿਕਾਰੀ ਨੇ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਦੱਸਿਆ ਕਿ ਸ਼ੱਕ ਹੈ ਕਿ ਪਾਈਪਲਾਈਨ ਤੋਂ ਕਲੋਰੋਫਾਰਮ ਲੀਕ ਹੋਣ ਕਾਰਨ ਕਰਮਚਾਰੀ ਇਸ ਗੈਸ ਦੇ ਸੰਪਰਕ 'ਚ ਆਏ। ਅਧਿਕਾਰੀ ਨੇ ਕਿਹਾ,''ਇਹ ਘਟਨਾ ਵੀਰਵਾਰ ਰਾਤ ਕਰੀਬ 11.30 ਵਜੇ ਵਾਪਰੀ। ਕੰਪਨੀ ਦੇ 2 ਕਰਮਚਾਰੀ- ਇਕ ਕੈਮਿਸਟ (29) ਅਤੇ ਇਕ ਸੁਪਰਵਾਈਜ਼ਰ (44) ਬੇਹੋਸ਼ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਚਾਰ ਹੋਰ ਕਰਮਚਾਰੀਆਂ ਨੂੰ ਵੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।'' ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
