ਲੰਡਨ ਦੇ ਵਿਵਾਦਤ ਮਕਾਨ ਮਾਲਕ ਨਿਰਪਾਲ ਰਿਆਤ ਤੋਂ ਬਾਦਸ਼ਾਹ ਚਾਰਲਸ ਨੇ ਵਾਪਸ ਲਿਆ OBE ਸਨਮਾਨ

Wednesday, Oct 21, 2026 - 02:41 AM (IST)

ਲੰਡਨ ਦੇ ਵਿਵਾਦਤ ਮਕਾਨ ਮਾਲਕ ਨਿਰਪਾਲ ਰਿਆਤ ਤੋਂ ਬਾਦਸ਼ਾਹ ਚਾਰਲਸ ਨੇ ਵਾਪਸ ਲਿਆ OBE ਸਨਮਾਨ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਲੰਡਨ ਦੇ ਹੰਸਲੋ ਇਲਾਕੇ ਵਿੱਚ ਕਿਰਾਏਦਾਰਾਂ ਨੂੰ ਮਾੜੀਆਂ ਹਾਲਤਾਂ ਵਾਲੇ ਮਕਾਨ ਕਿਰਾਏ ’ਤੇ ਦੇਣ ਵਾਲੇ ਕਾਰੋਬਾਰੀ ਨਿਰਪਾਲ ਰਿਆਤ ਤੋਂ ਬਾਦਸ਼ਾਹ ਚਾਰਲਸ ਨੇ ਓਬੀਈ ਸਨਮਾਨ ਵਾਪਸ ਲੈ ਲਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਪੰਜਾਬੀ ਭਾਈਚਾਰੇ ਲਈ ਕੀਤੇ ਕੰਮਾਂ ਵਾਸਤੇ ਦਿੱਤਾ ਗਿਆ ਸੀ। ਵੱਕਾਰੀ ਸਨਮਾਨ ਵਾਪਸ ਲੈਣ ਦਾ ਕਾਰਨ ਬਣਿਆ ਮਾਮਲਾ ਅਦਾਲਤ ਵਿੱਚ ਗਿਆ ਤਾਂ ਇਹ ਸਾਬਤ ਹੋਇਆ ਸੀ ਕਿ ਉਨ੍ਹਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਘਰਾਂ ਨੂੰ ਫਲੈਟਾਂ ਵਿੱਚ ਤਬਦੀਲ ਕਰਕੇ ਅਤੇ ਹੋਰ ਇਮਾਰਤਾਂ ਕਿਰਾਏ ’ਤੇ ਦੇ ਕੇ ਲੋਕਾਂ ਨੂੰ ਮਾੜੀਆਂ ਰਿਹਾਇਸ਼ੀ ਹਾਲਤਾਂ ਵਿੱਚ ਰੱਖਿਆ।

ਇਹ ਵੀ ਪੜ੍ਹੋ : ਮਾਰਕੋ ਰੂਬੀਓ ਨੇ ਡਾ. ਐੱਸ. ਜੈਸ਼ੰਕਰ ਨਾਲ ਕੀਤੀ ਮੁਲਾਕਾਤ ! ਰੱਖਿਆ ਸਹਿਯੋਗ ਸਣੇ ਅਹਿਮ ਮੁੱਦਿਆਂ 'ਤੇ ਕੀਤੀ ਗੱਲਬਾਤ 

ਹੰਸਲੋ ਕੌਂਸਲ ਅਨੁਸਾਰ, ਉਨ੍ਹਾਂ ਦੇ ਪ੍ਰਬੰਧ ਹੇਠ 22 ਜਾਇਦਾਦਾਂ ਵਿੱਚ ਕਿਰਾਏਦਾਰਾਂ ਨੂੰ ਬਹੁਤ ਮਾੜੀਆਂ ਹਾਲਤਾਂ ਦਾ ਸਾਹਮਣਾ ਕਰਨਾ ਪਿਆ। ਸਾਲ 2023 ਵਿੱਚ ਇਸ ਮਾਮਲੇ ਸਬੰਧੀ ਆਈਜਲਵਰਥ ਕ੍ਰਾਊਨ ਕੋਰਟ ਨੇ ਉਨ੍ਹਾਂ ਨੂੰ 3 ਲੱਖ ਪੌਂਡ ਦਾ ਜੁਰਮਾਨਾ ਕੀਤਾ ਸੀ। ਇਹ ਪੱਛਮੀ ਲੰਡਨ ਦੇ ਇਸ ਇਲਾਕੇ ਵਿੱਚ ਜਾਇਦਾਦ ਮਾਲਕ ’ਤੇ ਲਗਾਏ ਗਏ ਵੱਡੇ ਜੁਰਮਾਨਿਆਂ ਵਿੱਚੋਂ ਇੱਕ ਸੀ। ਜਾਇਦਾਦਾਂ ਵਿੱਚ ਸਿੱਲ੍ਹ, ਉੱਲੀ, ਪਾਣੀ ਦੀ ਲੀਕੇਜ, ਕੁਦਰਤੀ ਰੌਸ਼ਨੀ ਦੀ ਘਾਟ, ਠੀਕ ਤਰੀਕੇ ਨਾਲ ਹੀਟਿੰਗ ਨਾ ਚੱਲਣਾ ਅਤੇ ਗਰਮ ਪਾਣੀ ਨਾ ਮਿਲਣ ਵਰਗੀਆਂ ਸਮੱਸਿਆਵਾਂ ਸਨ। ਸਾਲ 2009 ਵਿੱਚ ਵੀ ਹੈਨਵਰਥ ਇਲਾਕੇ ਵਿੱਚ ਬਿਨਾਂ ਲੋੜੀਂਦੀ ਮਨਜ਼ੂਰੀ ਜਾਇਦਾਦ ਨੂੰ ਫਲੈਟਾਂ ਵਿੱਚ ਬਦਲਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ 20,000 ਪੌਂਡ ਦਾ ਜੁਰਮਾਨਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 'ਦੇਸ਼ ਦੇ ਦੁਸ਼ਮਣਾਂ ਨਾਲ ਮਿਲ ਕੇ ਲੜਨਾ ਹੋਵੇਗਾ', ਦਿੱਲੀ 'ਚ ਦੁਸਹਿਰਾ ਸਮਾਗਮ 'ਚ ਬੋਲੇ PM ਮੋਦੀ

ਨਿਰਪਾਲ ਰਿਆਤ ਕੋਲੋਂ ਵੱਕਾਰੀ ਸਨਮਾਨ ਓਬੀਈ ਵਾਪਸ ਲੈਣ ਸੰਬੰਧੀ ਕੈਬਨਿਟ ਆਫਿਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਹਾਰ ਨਾਲ ਸਨਮਾਨ ਪ੍ਰਣਾਲੀ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ। ਹੰਸਲੋ ਕੌਂਸਲ ਵੱਲੋਂ ਪ੍ਰਤੀਕਿਰਿਆ ਦਿੰਦਿਆਂ ਕੌਂਸਲ ਦੇ ਡਿਪਟੀ ਲੀਡਰ ਟੌਮ ਬਰੂਸ ਨੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਰਾਏਦਾਰਾਂ ਦਾ ਸ਼ੋਸ਼ਣ ਕਰਕੇ ਅਤੇ ਉਨ੍ਹਾਂ ਦੀਆਂ ਮਾੜੀਆਂ ਰਿਹਾਇਸ਼ੀ ਹਾਲਤਾਂ ਤੋਂ ਮੁਨਾਫ਼ਾ ਕਮਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਹਾਲਾਂਕਿ ਸਮਾਜ ਸੇਵਾ ਅਤੇ ਪੰਜਾਬੀ ਭਾਈਚਾਰੇ ਲਈ ਕੀਤੇ ਕੰਮਾਂ ਵਾਸਤੇ ਦਿੱਤਾ ਗਿਆ ਸਨਮਾਨ ਨਿਰਮਲ ਰਿਆਤ ਕੋਲੋਂ ਵਾਪਸ ਲਿਆ ਜਾਣਾ ਪਹਿਲਾ ਤੇ ਆਖਰੀ ਮਾਮਲਾ ਨਹੀਂ ਹੈ। ਸਰਕਾਰ ਦੀ ਅਧਿਕਾਰਤ ਸੂਚੀ ਵਿੱਚ ਅਗਸਤ 2023 ਤੋਂ ਅਕਤੂਬਰ 2026 ਤੱਕ ਕਈ ਦਰਜਨ ਵਿਅਕਤੀਆਂ ਦੇ ਸਨਮਾਨ ਰੱਦ ਕੀਤੇ ਜਾਣ ਦੇ ਮਾਮਲੇ ਦਰਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News