ਵਿਆਹ ਨਿੱਬੜਦਿਆਂ ਹੀ ਹਸਪਤਾਲ ਜਾ ਪਹੁੰਚੇ ਲਾੜਾ-ਲਾੜੀ ਤੇ ਬਰਾਤੀ ! ਜਾਣੋ ਪੂਰਾ ਮਾਮਲਾ

Monday, Nov 02, 2026 - 10:36 AM (IST)

ਵਿਆਹ ਨਿੱਬੜਦਿਆਂ ਹੀ ਹਸਪਤਾਲ ਜਾ ਪਹੁੰਚੇ ਲਾੜਾ-ਲਾੜੀ ਤੇ ਬਰਾਤੀ ! ਜਾਣੋ ਪੂਰਾ ਮਾਮਲਾ

ਮੁੰਬਈ (ਏਜੰਸੀ)- ਵਿਆਹ ਸਮਾਰੋਹ ਦੌਰਾਨ ਉਸ ਸਮੇਂ ਅਚਾਨਕ ਹੀ ਭਾਜੜਾਂ ਪੈ ਗਈਆਂ, ਜਦੋਂ ਲਾੜਾ-ਲਾੜੀ ਸਣੇ ਕਈ ਮਹਿਮਾਨਾਂ ਨੂੰ ਹਸਪਤਾਲ ਲਿਜਾਉਣਾ ਪਿਆ। ਮੁੰਬਈ ਦੇ ਨਾਹੁਰ ਵੈਸਟ ਇਲਾਕੇ 'ਚ ਵਿਆਹ ਸਮਾਰੋਹ ਦੌਰਾਨ ਫੂਡ ਪੁਆਇਜ਼ਨਿੰਗ ਦੇ ਖ਼ਦਸ਼ੇ ਕਾਰਨ ਲਾੜੇ-ਲਾੜੀ ਸਣੇ 31 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ (ਡੀਸੀਪੀ) ਅਭੈ ਸਿੰਘ ਦੇਸ਼ਮੁਖ ਅਨੁਸਾਰ, ਇਹ ਵਿਆਹ ਸਮਾਰੋਹ 1 ਨਵੰਬਰ ਨੂੰ ਨਾਹੁਰ ਵੈਸਟ ਦੇ ਨਾਲੰਦਾ ਬੁੱਧ ਵਿਹਾਰ ਹਾਲ 'ਚ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਲਗਭਗ 400 ਤੋਂ 500 ਮਹਿਮਾਨ ਸ਼ਾਮਲ ਹੋਏ ਸਨ। 

ਉਨ੍ਹਾਂ ਦੱਸਿਆ ਕਿ ਅੰਤ 'ਚ ਖਾਣਾ ਖਾਣ ਵਾਲੇ ਲਗਭਗ 70 ਤੋਂ 100 ਮਹਿਮਾਨਾਂ ਦੇ ਬੀਮਾਰ ਹੋਣ ਦੀ ਖ਼ਬਰ ਹੈ। ਸਿਹਤ ਖ਼ਰਾਬ ਹੋਣ ਅਤੇ ਪਰੇਸ਼ਾਨੀ ਮਹਿਸੂਸ ਹੋਣ ਮਗਰੋਂ ਕਈ ਮਹਿਮਾਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲਾਂ 'ਚ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਲੋਕਾਂ 'ਚੋਂ 22 ਨੂੰ ਮੁਲੁੰਡ ਦੇ ਐੱਮਟੀ ਅਗਰਵਾਲ ਹਸਪਤਾਲ 'ਚ, ਚਾਰ ਛੋਟੇ ਬੱਚਿਆਂ ਨੂੰ ਮੁਲੁੰਡ ਦੇ ਕਾਮਗਾਰ ਹਸਪਤਾਲ ਅਤੇ 5 ਹੋਰ ਲੋਕਾਂ ਨੂੰ ਵਿਕ੍ਰੋਲੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

ਅਧਿਕਾਰੀਆਂ ਨੇ ਕਿਹਾ,''ਫਿਲਹਾਲ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।'' ਹਸਪਤਾਲ 'ਚ ਦਾਖ਼ਲ ਇਕ ਵਿਅਕਤੀ ਨੇ ਦੱਸਿਆ,''ਵਿਆਹ ਨਾਲੰਦਾ ਬੁੱਧ ਵਿਹਾਰ ਹਾਲ 'ਚ ਹੋਇਆ ਸੀ। ਅੰਤ 'ਚ, ਜਦੋਂ ਅਸੀਂ ਸਾਰੇ ਖਾਣਾ ਖਾਣ ਬੈਠੇ ਤਾਂ ਲਾੜਾ-ਲਾੜੀ ਸਣੇ ਸਾਰੇ ਲੋਕ ਬੀਮਾਰ ਪੈ ਗਏ। ਸਾਡੇ ਗੁਆਂਢ ਦੇ ਲਗਭਗ 30 ਤੋਂ 40 ਲੋਕ ਉੱਥੇ ਮੌਜੂਦ ਸਨ ਅਤੇ ਉਹ ਸਾਰੇ ਬੀਮਾਰ ਹੋ ਗਏ। ਸਾਰਿਆਂ 'ਚ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ। ਇਸ ਮਾਮਲੇ 'ਚ ਕਾਰਵਾਈ ਹੋਣੀ ਚਾਹੀਦੀ ਹੈ।''

ਲਾੜੇ ਦੇ ਮਾਮਾ ਨੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਸ਼ੱਕੀ ਫੂਡ ਪੁਆਇਜ਼ਨਿੰਗ ਲਈ ਕੈਟਰਜ਼ ਅਤੇ ਖਾਣਾ ਸਪਲਾਈ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ। ਪ੍ਰਸ਼ਾਸਨ ਅਤੇ ਬ੍ਰਹਿਮੁੰਬਈ ਨਗਰ ਨਿਗਮ (ਬੀਐੱਮਸੀ) ਦੇ ਅਧਿਕਾਰੀ ਸਥਿਤੀ 'ਤੇ ਸਖ਼ਤ ਨਜ਼ਰ ਰੱਖ ਰਹੇ ਹਨ ਅਤੇ ਜ਼ਰੂਰੀ ਕਦਮ ਚੁੱਕ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News