ਪੰਜਾਬ ''ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ! ਦੁੱਧ ਪੀਣ ਮਗਰੋਂ 3 ਕੁੜੀਆਂ ਦੀ ਗਈ ਜਾਨ

Sunday, Nov 01, 2026 - 07:56 PM (IST)

ਪੰਜਾਬ ''ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ! ਦੁੱਧ ਪੀਣ ਮਗਰੋਂ 3 ਕੁੜੀਆਂ ਦੀ ਗਈ ਜਾਨ

ਫਿਰੋਜ਼ਪੁਰ (ਕੁਮਾਰ)– ਫਿਰੋਜ਼ਪੁਰ ਦੇ ਪਿੰਡ ਮੋਹਰੇ ਵਾਲਾ ’ਚ 3 ਛੋਟੀਆਂ ਬੱਚੀਆਂ ਦੀ ਇਕੋ ਸਮੇਂ ਭੇਦਭਰੀ ਹਾਲਤ ’ਚ ਹੋਈ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਬੱਚੀਆਂ ਨੂੰ ਦੁੱਧ ਪਿਲਾਇਆ ਗਿਆ ਸੀ ਅਤੇ ਦੇਖਦੇ ਹੀ ਦੇਖਦੇ ਬੱਚੀਆਂ ਦੀ ਹਾਲਤ ਖਰਾਬ ਹੋ ਗਈ। ਬੱਚੀਆਂ ਨੂੰ ਤੁਰੰਤ ਫਿਰੋਜ਼ਪੁਰ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਹੈ।

ਪਤਾ ਲੱਗਿਆ ਹੈ ਕਿ ਇਕ ਹੋਰ ਬੱਚਾ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲੀਆਂ ਬੱਚੀਆਂ ’ਚ ਪਿੰਡ ਵਾਸੀ ਸ਼ੇਰ ਸਿੰਘ ਦੀਆਂ 2 ਧੀਆਂ ਸ਼ਾਮਲ ਹਨ, ਜਿਨ੍ਹਾਂ ਵਿਚੋਂ 7 ਸਾਲਾ ਖੁਸ਼ਨਸੀਬ ਕੌਰ ਅਤੇ 11 ਮਹੀਨਿਆਂ ਦੀ ਗੁਰਵੀਰ ਕੌਰ ਹੈ, ਜਦ ਕਿ ਤੀਜੀ ਬੱਚੀ ਕੁਲਬੀਰ ਸਿੰਘ ਦੀ ਹੈ, ਜਿਸ ਦੀ ਉਮਰ ਕਰੀਬ 6 ਮਹੀਨਿਆਂ ਹੈ।

ਇਨ੍ਹਾਂ ਬੱਚੀਆਂ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀਆਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੀ ਮੌਤ ਕਿਹੜੇ ਕਾਰਨਾਂ ਕਰ ਕੇ ਹੋਈ ਹੈ।


author

Anmol Tagra

Content Editor

Related News