ਹਵਾ ਵਿਚਾਲੇ 2 ਜਹਾਜ਼ਾਂ ਦੀ ਹੋ ਗਈ ਟੱਕਰ ! ਮਨੀਲਾ ਏਅਰਬੇਸ ''ਤੇ 4 ਪਾਇਲਟਾਂ ਦੀ ਗਈ ਜਾਨ

Saturday, Oct 24, 2026 - 02:09 PM (IST)

ਹਵਾ ਵਿਚਾਲੇ 2 ਜਹਾਜ਼ਾਂ ਦੀ ਹੋ ਗਈ ਟੱਕਰ ! ਮਨੀਲਾ ਏਅਰਬੇਸ ''ਤੇ 4 ਪਾਇਲਟਾਂ ਦੀ ਗਈ ਜਾਨ

ਇੰਟਰਨੈਸ਼ਨਲ ਡੈਸਕ- ਦੱਖਣ-ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਜ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਵਾ ਵਿਚਾਲੇ 2 ਜਹਾਜ਼ਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਟੱਕਰ 'ਚ ਦੋਵਾਂ ਜਹਾਜ਼ਾਂ 'ਚ ਸਵਾਰ 4 ਪਾਇਲਟਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

ਇਹ ਹਾਦਸਾ ਮਨੀਲਾ ਤੋਂ ਦੱਖਣ ਵੱਲ ਸਥਿਤ 'ਫਰਨਾਂਡੋ ਏਅਰ ਬੇਸ' 'ਚ ਆਰਮੀ ਟ੍ਰੇਨਿੰਗ ਦੌਰਾਨ ਵਾਪਰਿਆ, ਜਦੋਂ ਫਿਲੀਪੀਨ ਏਅਰ ਫੋਰਸ ਦੇ 2 ਟ੍ਰੇਨੀ ਜਹਾਜ਼ SF-260 ਹਵਾ ਵਿਚਾਲੇ ਹੀ ਆਪਸ 'ਚ ਟਕਰਾ ਕੇ ਕ੍ਰੈਸ਼ ਹੋ ਗਏ। ਫਿਲੀਪੀਨ ਏਅਰ ਫੋਰਸ ਦੇ ਬੁਲਾਰੇ ਕਰਨਲ ਐਲਵਿਨ ਕਾਪਿੰਗੂਈਅਨ ਨੇ ਸ਼ਨੀਵਾਰ ਨੂੰ ਇਸ ਹਾਦਸੇ ਦੀ ਪੁਸ਼ਟੀ ਕੀਤੀ। 

ਇਹ ਵੀ ਪੜ੍ਹੋ- ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਏਗਾ ਠੱਪ ! ਟਰੰਪ ਦੀ ਧਮਕੀ ਮਗਰੋਂ ਇਰਾਨ ਨੇ...

FOUR PHILIPPINE AIR FORCE PILOTS KILLED IN MID-AIR COLLISION A tragic military aviation accident has claimed the lives of four Philippine Air Force (PAF) pilots after two SF-260 trainer aircraft crashed during a training flight at Fernando Air Base in Lipa City, Batangas, south of Manila. 📍 Incident details: 📅 Date: Friday, October 23, 2026 🕒 Time: Approximately 3:51 p.m. local time ✈️ Aircraft: Two SF-260 trainer aircraft 📍 Location: Fernando Air Base, Lipa City, Batangas, Philippines 🕯️ Fatalities: Four pilots Reports confirmed that the aircraft collided in midair before crashing within the air base perimeter. No injuries on the ground were reported. 🛑 Investigation underway: The Philippine Air Force has temporarily grounded its remaining SF-260 fleet as a precaution while authorities investigate the cause of the accident. Our deepest condolences to the families, colleagues and loved ones of the four fallen aviators. #AviationAccident #MilitaryAviation #AviationSafety

— FL360aero (@fl360aero) October 24, 2026

ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਉਸ ਸਮੇਂ ਵਾਪਰਿਆ, ਜਦੋਂ ਦੋਵੇਂ 'SF-260' ਸਿੰਗਲ ਪ੍ਰੋਪੈਲਰ ਜਹਾਜ਼ ਟ੍ਰੇਨੀ ਫਲਾਈਟ 'ਤੇ ਸਨ। ਇਸੇ ਦੌਰਾਨ ਹਵਾ ਵਿਚਾਲੇ ਦੋਵਾਂ ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਮਗਰੋਂ ਦੋਵੇਂ ਜਹਾਜ਼ ਏਅਰ ਬੇਸ ਦੀ ਚਾਰਦੀਵਾਰੀ ਦੇ ਅੰਦਰ ਹੀ ਕ੍ਰੈਸ਼ ਹੋ ਕੇ ਜਾ ਡਿੱਗੇ। ਇਸ ਹਾਦਸੇ 'ਚ 4 ਪਾਇਲਟਾਂ ਦੀ ਮੌਤ ਹੋ ਗਈ ਹੈ, ਹਾਲਾਂਕਿ ਕਿਸੇ ਹੋਰ ਆਮ ਨਾਗਰਿਕ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਫਿਲਹਾਲ ਏਅਰ ਫੋਰਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਫਿਲੀਪੀਨਜ਼ ਏਅਰ ਫੋਰਸ ਨੇ ਆਪਣੇ SF-260 ਜਹਾਜ਼ਾਂ ਦੇ ਪੂਰੇ ਬੇੜੇ ਦੀਆਂ ਉਡਾਣਾਂ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ।   

ਜ਼ਿਕਰਯੋਗ ਹੈ ਕਿ ਫਿਲੀਪੀਨਜ਼ 'ਚ ਫੌਜੀ ਜਹਾਜ਼ਾਂ ਦੇ ਕ੍ਰੈਸ਼ ਹੋਣ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਮਈ ਮਹੀਨੇ 'ਚ ਵੀ ਉੱਤਰੀ ਫਿਲੀਪੀਨਜ਼ ਦੇ ਬੇਂਗੁਏਟ ਸੂਬੇ 'ਚ ਇੱਕ ਹੋਰ SF-260 ਜਹਾਜ਼ ਹਾਦਸਾਗ੍ਰਸਤ ਹੋਣ ਨਾਲ ਦੋ ਫੌਜੀ ਪਾਇਲਟਾਂ ਦੀ ਮੌਤ ਹੋ ਗਈ ਸੀ। ਅਜਿਹੇ 'ਚ ਇਸ ਤਾਜ਼ਾ ਹਾਦਸੇ ਨੇ ਫਿਲੀਪੀਨਜ਼ ਏਅਰ ਫੋਰਸ ਲਈ ਗੰਭੀਰ ਚਿੰਤਾ ਖੜ੍ਹੀ ਕਰ ਦਿੱਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News