ਡਿਊਟੀ ਪੂਰੀ ਹੋਣ ’ਤੇ ਜਹਾਜ਼ਾਂ ਨੂੰ ਜੈਪੁਰ ’ਚ ਹੀ ਛੱਡ ਗਏ ਪਾਇਲਟ-ਸਟਾਫ਼, 800 ਯਾਤਰੀ ਫਸੇ
Friday, Dec 29, 2023 - 01:28 PM (IST)

ਜੈਪੁਰ (ਬਿਊਰੋ)- ਖ਼ਰਾਬ ਮੌਸਮ ਕਾਰਨ ਦਿੱਲੀ ਜਾਣ ਵਾਲੇ ਜਹਾਜ਼ਾਂ ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਸੀ। ਇਸ ਦੌਰਾਨ ਜਹਾਜ਼ਾਂ ਦੇ ਪਾਇਲਟ ਅਤੇ ਸਟਾਫ਼ ਆਪਣੀ ਡਿਊਟੀ ਦਾ ਸਮਾਂ ਪੂਰਾ ਕਰ ਕੇ ਜਹਾਜ਼ ਤੋਂ ਉਤਰ ਗਏ। ਜਦੋਂ ਮੌਸਮ ਸਾਫ਼ ਹੋ ਗਿਆ ਤਾਂ ਜਹਾਜ਼ ਚਲਾਉਣ ਲਈ ਪਾਇਲਟ ਅਤੇ ਸਟਾਫ਼ ਨਹੀਂ ਮਿਲਿਆ। ਇਸ ਕਾਰਨ 800 ਤੋਂ ਵੱਧ ਯਾਤਰੀ ਹਵਾਈ ਅੱਡੇ ’ਤੇ ਫਸੇ ਰਹੇ। ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਯਾਤਰੀ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਰਵਾਨਾ ਹੋਏ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਟਲਿਆ ਵੱਡਾ ਹਾਦਸਾ, ਸੁਰੱਖਿਆ ਫ਼ੋਰਸਾਂ ਨੇ ਨਸ਼ਟ ਕੀਤਾ IED
ਦਰਅਸਲ, ਜੈਪੁਰ ਹਵਾਈ ਅੱਡੇ ’ਤੇ ਬੁੱਧਵਾਰ ਨੂੰ 12 ਜਹਾਜ਼ਾਂ ਨੂੰ ਡਾਇਵਰਟ ਕੀਤਾ ਗਿਆ ਸੀ। ਇਨ੍ਹਾਂ ’ਚੋਂ 2 ਜਹਾਜ਼ ਆਪਣੀ ਮੰਜ਼ਿਲ ’ਤੇ ਪਹੁੰਚਣ ’ਚ ਸਫ਼ਲ ਰਹੇ। ਇਸ ਦੇ ਨਾਲ ਹੀ ਖਰਾਬ ਮੌਸਮ ਕਾਰਨ 10 ਜਹਾਜ਼ ਜੈਪੁਰ ਹਵਾਈ ਅੱਡੇ ਦੇ ਰਨਵੇਅ ’ਤੇ ਦੇਰ ਰਾਤ ਤੱਕ ਖੜ੍ਹੇ ਰਹੇ। ਇਨ੍ਹਾਂ ਵਿਚ ਏਅਰ ਇੰਡੀਆ ਦੇ 5 ਜਹਾਜ਼, ਇੰਡੀਗੋ ਏਅਰਲਾਈਨਜ਼ ਦੇ 2 ਜਹਾਜ਼, ਅਲਾਇੰਸ ਏਅਰਲਾਈਨਜ਼ ਦੇ 2 ਅਤੇ ਵਿਸਤਾਰਾ ਏਅਰਲਾਈਨਜ਼ ਦਾ ਇਕ ਜਹਾਜ਼ ਸ਼ਾਮਲ ਸੀ। ਇਸ ਪੂਰੀ ਘਟਨਾਚੱਕਰ ਦੌਰਾਨ ਯਾਤਰੀਆਂ ਨੂੰ ਫਲਾਈਟ ’ਚ ਹੀ ਰੱਖਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8