ਟੇਕਆਫ਼ ਤੋਂ ਐਨ ਪਹਿਲਾਂ ਏਅਰ ਇੰਡੀਆ ਦੇ ਪਾਇਲਟ ਨੂੰ ਆ ਗਿਆ ਪੈਨਿਕ ਅਟੈਕ
Thursday, Jun 19, 2025 - 11:24 AM (IST)
 
            
            ਨੈਸ਼ਨਲ ਡੈਸਕ- 12 ਜੂਨ ਨੂੰ ਏਅਰ ਇੰਡੀਆ ਦੀ ਫਲਾਈਟ ਏ.ਆਈ.171, ਜੋ ਕਿ ਅਹਿਮਦਾਬਾਦ ਤੋਂ ਲੰਡਨ ਲਈ ਰਵਾਨਾ ਹੋਈ ਸੀ, ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਕ੍ਰੈਸ਼ ਹੋ ਗਈ ਸੀ, ਜਿਸ ਕਾਰਨ ਜਹਾਜ਼ ਸਵਾਰ 242 'ਚੋਂ 241 ਸਣੇ 275 ਤੋਂ ਵੱਧ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ।
ਇਸ ਹਾਦਸੇ ਨੂੰ ਹਾਲੇ 24 ਘੰਟੇ ਵੀ ਨਹੀਂ ਹੋਏ ਸਨ ਕਿ ਏਅਰ ਇੰਡੀਆ ਦੀ ਇਕ ਹੋਰ ਫਲਾਈਟ ਬੋਇੰਗ 787 ਡ੍ਰੀਮਲਾਈਨਰ, ਜੋ ਕਿ ਦਿੱਲੀ ਤੋਂ ਡੈਨਮਾਰਕ ਦੀ ਰਾਜਧਾਨੀ ਕੌਪਨਗੈਹਨ ਜਾ ਰਹੀ ਸੀ, ਨੂੰ ਪਾਇਲਟ ਨੂੰ ਪੈਨਿਕ ਅਟੈਕ ਆ ਜਾਣ ਕਾਰਨ ਟੇਕਆਫ਼ ਕਰਨ ਤੋਂ ਐਨ ਪਹਿਲਾਂ ਰੋਕਣਾ ਪੈ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ! ਭਾਰਤ 'ਚ ਇਕ ਹੋਰ ਜਹਾਜ਼ ਦੀ ਹੋਈ Emergency Landing
ਇਹ ਫਲਾਈਟ ਰਨਵੇ ਦੀ ਲਾਈਨ 'ਚ ਟੇਕਆਫ਼ ਕਰਨ ਲਈ ਅੱਗੇ ਵਧ ਰਹੀ ਸੀ ਕਿ ਉਸੇ ਸਮੇਂ ਪਾਇਲਟ ਦੀ ਸਿਹਤ ਖ਼ਰਾਬ ਹੋ ਗਈ ਤੇ ਉਸ ਨੂੰ ਪੈਨਿਕ ਅਟੈਕ ਆ ਗਿਆ। ਉਸ ਨੇ ਆਪਣੀ ਸਥਿਤੀ ਦੇਖਦੇ ਹੋਏ ਜਹਾਜ਼ ਨੂੰ ਵਾਪਸ ਟਰਮੀਨਲ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ।
ਇਸ ਮਗਰੋਂ ਏਅਰ ਟ੍ਰੈਫ਼ਿਕ ਕੰਟਰੋਲ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਕਿ ਕ੍ਰੂ ਮੈਂਬਰ ਦੀ ਸਿਹਤ ਖ਼ਰਾਬ ਹੋ ਜਾਣ ਕਾਰਨ ਜਹਾਜ਼ ਦੇਰੀ ਨਾਲ ਉਡਾਣ ਭਰੇਗਾ। ਇਸ ਮਗਰੋਂ ਬਿਮਾਰ ਪਾਇਲਟ ਦੀ ਜਗ੍ਹਾ ਨਵੇਂ ਪਾਇਲਟ ਨੂੰ ਉਸ ਦੀ ਜਗ੍ਹਾ ਜਹਾਜ਼ ਦਾ ਕੰਟਰੋਲ ਦਿੱਤਾ ਗਿਆ ਤੇ ਇਹ ਜਹਾਜ਼ ਕਰੀਬ ਢਾਈ ਘੰਟੇ ਦੀ ਦੇਰੀ ਮਗਰੋਂ ਕੌਪਨਹੇਗਨ ਪਹੁੰਚਿਆ।
ਜ਼ਿਕਰਯੋਗ ਹੈ ਕਿ ਏਅਰ ਇੰਡੀਆ ਪਲੇਨ ਕ੍ਰੈਸ਼ ਮਗਰੋਂ ਦੇਸ਼ ਭਰ 'ਚ ਕਈ ਉਡਾਣਾਂ ਪ੍ਰਭਾਵਿਤ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ ਕਈ ਤਕਨੀਕੀ ਖ਼ਰਾਬੀ ਕਾਰਨ ਰੱਦ ਹੋ ਚੁੱਕਿਆਂ ਹਨ, ਜਦਕਿ ਕਈਆਂ ਨੂੰ ਬੰਬ ਦੀ ਧਮਕੀ ਕਾਰਨ ਰੱਦ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            