ਭਾਰਤ ਦੌਰੇ ਤੋਂ ਪਹਿਲਾਂ ਓਟਾਵਾ ''ਚ PM ਕਾਰਨੀ ਖ਼ਿਲਾਫ਼ ਨਾਅਰੇਬਾਜ਼ੀ

Thursday, Feb 26, 2026 - 09:27 AM (IST)

ਭਾਰਤ ਦੌਰੇ ਤੋਂ ਪਹਿਲਾਂ ਓਟਾਵਾ ''ਚ PM ਕਾਰਨੀ ਖ਼ਿਲਾਫ਼ ਨਾਅਰੇਬਾਜ਼ੀ

ਓਟਾਵਾ (ਸਰਬਜੀਤ ਸਿੰਘ ਬਨੂੜ)- ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਹੋਈ ਖ਼ਾਲਿਸਤਾਨ ਹਮਾਇਤੀ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਮਾਰਕ ਕਾਰਨੀ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਰੈਲੀ ਵਿੱਚ ਕਈ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਕਾਰਨੀ ਖਿਲਾਫ ਬੋਰਡ ਫੜੇ ਹੋਏ ਸਨ ਜਿਨ੍ਹਾਂ ‘ਤੇ “Remove Mark Carney or be removed by voters” ਲਿਖਿਆ ਹੋਇਆ ਸੀ। 

ਇਹ ਰੈਲੀ ਸਿੱਖਸ ਫਾਰ ਜਸਟਿਸ ਦੇ ਸੱਦੇ 'ਤੇ ਉਸ ਸਮੇਂ ਹੋਈ ਜਦੋਂ ਮਾਰਕ ਕਾਰਨੀ ਦਾ ਭਾਰਤ ਦੌਰਾ ਚਰਚਾ ਵਿੱਚ ਹੈ, ਜਿਸ ਕਾਰਨ ਪ੍ਰਦਰਸ਼ਨ ਨੂੰ ਰਾਜਨੀਤਿਕ ਤੌਰ ‘ਤੇ ਅਹਿਮ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਰੈਲੀ ਵਿੱਚ ਖਾਲਿਸਤਾਨ ਸਿੱਖ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਅਦਾਲਤ ਵਿੱਚ ਭਾਰਤ-ਕੈਨੇਡਾ ਸਬੰਧਾਂ ਨੂੰ ਲੈ ਕੇ ਸਬੂਤ ਜਨਤਕ ਨਾ ਕਰਨ ਦੀ ਅਪੀਲ ਵਿਚਾਰ ਅਧੀਨ ਦੱਸੀ ਜਾ ਰਹੀ ਹੈ।


author

Harpreet SIngh

Content Editor

Related News