Phone Tapping Case: ਵਿਧਾਇਕ ਅਨਵਰ ਖ਼ਿਲਾਫ਼ ਐੱਫਆਈਆਰ ਦਰਜ
Sunday, Sep 29, 2024 - 05:03 PM (IST)
ਕੋਟਾਯਮ (ਕੇਰਲ) (ਭਾਸ਼ਾ) : ਕੇਰਲ 'ਚ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ ਕੁਝ ਅਧਿਕਾਰੀਆਂ ਅਤੇ ਮੁੱਖ ਮੰਤਰੀ ਦਫ਼ਤਰ (ਸੀਐੱਮਓ) 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਆਜ਼ਾਦ ਵਿਧਾਇਕ ਪੀ. ਵੀ. ਅਨਵਰ ਖ਼ਿਲਾਫ਼ ਸੂਬੇ ਦੇ ਸੀਨੀਅਰ ਅਧਿਕਾਰੀਆਂ ਦੀਆਂ ਫੋਨ ਕਾਲਾਂ ਕਥਿਤ ਤੌਰ 'ਤੇ ਟੈਪ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨੀਲਾਂਬੂਰ ਦੇ ਵਿਧਾਇਕ ਖਿਲਾਫ ਮਾਮਲਾ ਸਮਾਜਿਕ ਕਾਰਕੁੰਨ ਥਾਮਸ ਕੇ. ਪਿਲਿਆਨਿਕਲ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਨੂੰ ਇੱਥੇ ਕਰੂਕਾਚਲ ਪੁਲਸ ਸਟੇਸ਼ਨ 'ਚ ਦਰਜ ਕੀਤਾ ਗਿਆ। ਇਹ ਕੇਸ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 192 ਤਹਿਤ ਦਰਜ ਕੀਤਾ ਗਿਆ ਸੀ, ਜੋ ਕਿ ਦੰਗੇ ਭੜਕਾਉਣ ਦੇ ਇਰਾਦੇ ਨਾਲ ਦੂਜਿਆਂ ਨੂੰ ਭੜਕਾਉਣ ਦੇ ਕੰਮ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਕਠੂਆ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਅੱਤਵਾਦੀ ਢੇਰ
ਐੱਫਆਈਆਰ ਵਿਚ ਕਿਹਾ ਗਿਆ ਹੈ ਕਿ ਅਨਵਰ ਨੇ ਗੈਰ-ਕਾਨੂੰਨੀ ਤੌਰ 'ਤੇ ਟੈਲੀਕਾਮ ਸਿਸਟਮ ਨੂੰ ਹੈਕ ਕੀਤਾ ਅਤੇ ਰਾਜ ਦੇ ਸੀਨੀਅਰ ਅਧਿਕਾਰੀਆਂ ਦੇ ਫੋਨ ਟੈਪ ਕੀਤੇ, ਜਨਤਕ ਸੁਰੱਖਿਆ ਨੂੰ ਖਤਰੇ ਵਿਚ ਪਾਇਆ ਅਤੇ ਮੀਡੀਆ ਰਾਹੀਂ ਗਲਤ ਜਾਣਕਾਰੀ ਫੈਲਾਈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਕਾਰਵਾਈ ਦਾ ਮਕਸਦ ਲੋਕਾਂ ਨੂੰ ਭੜਕਾਉਣਾ ਅਤੇ ਨਫ਼ਰਤ ਪੈਦਾ ਕਰਨਾ ਸੀ। ਅਨਵਰ ਨੇ ਹਾਲ ਹੀ ਵਿਚ ਵਧੀਕ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ), ਐੱਮ. ਆਰ. ਅਜੀਤ ਕੁਮਾਰ ਅਤੇ ਕੁਝ ਹੋਰ ਪੁਲਸ ਅਧਿਕਾਰੀਆਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ। ਉਨ੍ਹਾਂ ਆਪਣੇ ਅਤੇ ਪਠਾਨਮਥਿੱਟਾ ਦੇ ਪੁਲਸ ਸੁਪਰਡੈਂਟ ਸੁਜੀਤ ਦਾਸ ਵਿਚਕਾਰ ਇਕ ਕਥਿਤ ਫੋਨ ਕਾਲ ਵੀ ਜਾਰੀ ਕੀਤੀ ਸੀ। ਬਾਅਦ ਵਿਚ ਦਾਸ ਨੂੰ ਅਨਵਰ ਨਾਲ ਕਥਿਤ ਗੱਲਬਾਤ ਲਈ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਗੱਲਬਾਤ ਵਿਚ ਕਥਿਤ ਤੌਰ 'ਤੇ ਪੁਲਸ ਦੇ ਅੰਦਰੂਨੀ ਮੁੱਦਿਆਂ ਦਾ ਖੁਲਾਸਾ ਹੋਇਆ ਸੀ।
ਅਨਵਰ ਮਲਪੁਰਮ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਕਥਿਤ ਸ਼ਮੂਲੀਅਤ ਦੇ ਸਬੰਧ ਵਿਚ ਪੁਲਸ ਵਿਭਾਗ ਦੀ ਕਥਿਤ ਤੌਰ 'ਤੇ ਅਯੋਗਤਾ ਨੂੰ ਲੈ ਕੇ ਦਾਸ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8