Epstein Case : ਹਰਦੀਪ ਪੁਰੀ ਦੀ ਬੇਟੀ ਨੇ ਦਾਇਰ ਕੀਤਾ 10 ਕਰੋੜ ਦਾ ਮਾਣਹਾਨੀ ਮੁਕੱਦਮਾ, ਜਾਣੋਂ ਪੂਰਾ ਮਾਮਲਾ

Monday, Mar 16, 2026 - 05:40 PM (IST)

Epstein Case : ਹਰਦੀਪ ਪੁਰੀ ਦੀ ਬੇਟੀ ਨੇ ਦਾਇਰ ਕੀਤਾ 10 ਕਰੋੜ ਦਾ ਮਾਣਹਾਨੀ ਮੁਕੱਦਮਾ, ਜਾਣੋਂ ਪੂਰਾ ਮਾਮਲਾ

ਨਵੀਂ ਦਿੱਲੀ: ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਦੀ ਬੇਟੀ ਹਿਮਾਯਨੀ ਪੁਰੀ ਨੇ ਜੈਫਰੀ ਐਪਸਟੀਨ ਨਾਲ ਨਾਮ ਨੂੰ ਜੋੜਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਸਮੱਗਰੀ ਨੂੰ ਹਟਾਉਣ ਲਈ ਦਿੱਲੀ ਹਾਈ ਕੋਰਟ 'ਚ 10 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਹਿਮਾਯਨੀ ਨੇ ਦੋਸ਼ ਲਾਇਆ ਹੈ ਕਿ ਕਈ ਆਨਲਾਈਨ ਪੋਸਟਾਂ 'ਚ ਇਹ ਝੂਠਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਐਪਸਟੀਨ ਜਾਂ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਨਾਲ ਵਿੱਤੀ ਜਾਂ ਨੈੱਟਵਰਕ ਸਬੰਧ ਸਨ।

ਸੋਸ਼ਲ ਮੀਡੀਆ ਕੰਪਨੀਆਂ ਨੂੰ ਸਮੱਗਰੀ ਹਟਾਉਣ ਦੀ ਮੰਗ
ਹਿਮਾਯਨੀ ਪੁਰੀ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ X, Google, Meta ਅਤੇ LinkedIn ਵਰਗੀਆਂ ਸੋਸ਼ਲ ਮੀਡੀਆ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਉਨ੍ਹਾਂ ਵਿਰੁੱਧ ਪਾਈ ਗਈ ਮਾਣਹਾਨੀ ਵਾਲੀ ਸਮੱਗਰੀ ਨੂੰ ਹਟਾਉਣ। ਉਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਸਥਾਈ ਰੋਕ ਲਗਾਉਣ ਤੇ ਦੁਨੀਆ ਭਰ 'ਚ ਪ੍ਰਕਾਸ਼ਿਤ ਅਜਿਹੀ ਸਮੱਗਰੀ ਨੂੰ ਮਿਟਾਉਣ ਦੀ ਮੰਗ ਵੀ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਹੋਣ ਦੀ ਸੰਭਾਵਨਾ ਹੈ।

ਐਪਸਟੀਨ ਨਾਲ ਕਾਰੋਬਾਰ ਜਾਂ ਨਿੱਜੀ ਸਬੰਧਾਂ ਦਾ ਦੋਸ਼
ਅਦਾਲਤ 'ਚ ਦਾਇਰ ਕੀਤੇ ਮੁਕੱਦਮੇ ਅਨੁਸਾਰ, 22 ਫਰਵਰੀ 2026 ਤੋਂ ਸੋਸ਼ਲ ਮੀਡੀਆ 'ਤੇ ਇਹ ਦੋਸ਼ ਲਗਾਏ ਜਾਣੇ ਸ਼ੁਰੂ ਹੋਏ ਸਨ ਕਿ ਹਿਮਾਯਨੀ ਦੇ ਐਪਸਟੀਨ ਨਾਲ ਪ੍ਰਤੱਖ ਜਾਂ ਅਪ੍ਰਤੱਖ ਰੂਪ 'ਚ ਕਾਰੋਬਾਰੀ ਜਾਂ ਨਿੱਜੀ ਸਬੰਧ ਸਨ। ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਜਿਸ ਕੰਪਨੀ (ਰੀਅਲ ਪਾਰਟਨਰਜ਼ LLC) 'ਚ ਉਹ ਕੰਮ ਕਰਦੀ ਸੀ, ਉਸ ਨੂੰ ਐਪਸਟੀਨ ਜਾਂ ਉਸ ਦੇ ਸਹਿਯੋਗੀਆਂ ਤੋਂ ਫੰਡ ਮਿਲੇ ਸਨ। ਇਸ ਤੋਂ ਇਲਾਵਾ, ਰੌਬਰਟ ਮਿਲਾਰਡ ਨਾਲ ਮਿਲ ਕੇ ਲੇਹਮਨ ਬ੍ਰਦਰਜ਼ ਦੇ ਪਤਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵੀ ਲਗਾਏ ਗਏ ਸਨ।

ਸੋਚੀ ਸਮਝੀ ਸਾਜ਼ਿਸ਼ ਦਾ ਦਾਅਵਾ
ਹਿਮਾਯਨੀ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠੇ, ਬਦਨੀਤੀ ਵਾਲੇ ਅਤੇ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦੇ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੇ ਅਦਾਲਤ ਵਿੱਚ ਕਿਹਾ ਕਿ ਹਿਮਾਯਨੀ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਹਰਦੀਪ ਪੁਰੀ ਦੀ ਬੇਟੀ ਹੈ। ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਐਡਿਟ ਕੀਤੇ ਵੀਡੀਓ, ਗੁੰਮਰਾਹਕੁੰਨ ਕੈਪਸ਼ਨ ਅਤੇ ਛੇੜਛਾੜ ਕੀਤੇ ਥੰਬਨੇਲ ਰਾਹੀਂ ਜਾਣਬੁੱਝ ਕੇ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਤੇ ਜਨਤਾ ਦੇ ਗੁੱਸੇ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News