ਹੈਲਮੇਟ ਨਹੀਂ ਪਾਓਗੇ ਤਾਂ ਨਹੀਂ ਮਿਲੇਗਾ ਪੈਟਰੋਲ!

12/01/2018 3:25:20 PM

ਹਿਮਾਚਲ— ਕੱਲੂ 'ਚ ਦੋਪਈਆ ਵਾਹਨਾਂ ਦੀ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਕੁੱਲੂ ਪੁਲਸ ਨੇ ਵੱਡੀ ਪਹਿਲ ਕੀਤੀ ਹੈ। ਜੇਕਰ ਦੋਪਈਆ ਵਾਹਨ ਚਾਲਕਾਂ ਨੇ ਹੈਲਮੇਟ ਨਹੀਂ ਪਹਿਨਿਆ ਹੋਵੇਗਾ ਤਾਂ ਉਨ੍ਹਾਂ ਨੂੰ ਪੈਟਰੋਲ ਵੀ ਨਹੀਂ ਮਿਲੇਗਾ। ਇਸ ਸਬੰਧ 'ਚ ਪੁਲਸ ਅਧਿਕਾਰੀ ਸ਼ਾਲਿਨੀ ਅਗਿਨੀਹੋਤਰੀ ਨੇ ਪੈਟਰੋਲ ਪੰਪ ਮਾਲਿਕਾਂ ਨੂੰ ਨਿਰਦੇਸ਼ ਦਿੱਤੇ ਹਨ। ਪੁਲਸ ਦੁਆਰਾ ਜਾਰੀ ਐਡਵਾਈਜ਼ਰੀ ਮੁਤਾਬਕ ਜੇਕਰ ਕੋਈ ਦੋਪਈਆ ਵਾਹਨ ਚਾਲਕ ਪੈਟਰੋਲ ਭਰਵਾਉਣ ਆਉਂਦਾ ਹੈ ਅਤੇ ਉਸ ਨੇ ਹੈਲਮੇਟ ਨਹੀਂ ਪਹਿਨਿਆ ਹੋਵੇਗਾ ਤਾਂ ਪੈਟਰੋਲ ਨਾ ਭਰਿਆ ਜਾਵੇ। ਨਾਲ ਹੀ ਪੁਲਸ ਨੂੰ ਵੀ ਸੂਚਿਤ ਕੀਤਾ ਜਾਵੇ ਤਾਂ ਕਿ ਉਚਿਤ ਕਾਰਵਾਈ ਅਮਲ 'ਚ ਲਿਆਈ ਜਾ ਸਕੇ। ਇਸ ਤੋਂ ਇਲਾਵਾ ਪੈਟਰੋਲ ਪੰਪ 'ਤੇ ਪੁਲਸ ਥਾਣਾ, ਚੌਕੀਆਂ ਅਕੇ ਐੱਸ.ਪੀ. ਦਾ ਨਾਂ ਵੀ ਦਰਸਾਇਆ ਜਾਵੇ। ਪੁਲਸ ਮੌਕੇ 'ਤੇ ਆ ਕੇ ਚਾਲਾਨ ਵੀ ਕਰੇਗੀ। ਐੱਸ.ਪੀ ਸ਼ਾਲਿਨੀ ਨੇ ਕਿਹਾ ਕਿ ਬਿਨਾ ਹੈਲਮੇਟ ਵਾਹਨ ਚਾਲਕਾਂ ਨੂੰ ਪਹਿਲਾਂ ਤਾਂ ਸਲਾਹ ਦਿੱਤੀ ਜਾਵੇਗੀ ਇਸ ਤੋਂ ਬਾਅਦ ਇਨ੍ਹਾਂ ਦੇ ਚਾਲਾਨ ਕੱਟੇ ਜਾਣਗੇ। ਇਸੇ ਮੁੱਦੇ ਨੂੰ ਲੈ ਕੇ ਤਮਾਮ ਡੀ.ਐੱਸ.ਪੀ. ਵੀ ਆਪਣੇ ਇਲਾਕੇ 'ਚ ਪੈਟਰੋਲ ਪੰਪ ਮਾਲਿਕਾਂ ਦੇ ਨਾਲ ਬੈਠਕ ਕਰਨਗੇ।


Neha Meniya

Content Editor

Related News