...ਤਾਂ 50 ਰੁਪਏ ''ਚ ਡੀਜਲ ਤੇ 55 ਰੁਪਏ ''ਚ ਮਿਲੇਗਾ ਪੈਟਰੋਲ : ਗਡਕਰੀ

Tuesday, Sep 11, 2018 - 12:34 AM (IST)

ਦੁਰਗ— ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਕੇਂਦਰੀ ਪੀ. ਡਬਲਿਊ. ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੈਟਰੋਲੀਅਮ ਮੰਤਰਾਲਾ ਈਥਾਨੌਲ ਫੈਕਟਰੀ ਲਗਾ ਰਿਹਾ ਹੈ, ਜਿਸ ਦੀ ਮਦਦ ਨਾਲ ਡੀਜਲ 50 ਰੁਪਏ 'ਚ ਤੇ ਪੈਟਰੋਲੀਅਮ ਸਿਰਫ 55 ਰੁਪਏ 'ਚ ਮਿਲ ਸਕੇਗਾ। ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਪੈਟਰੋਲ ਤੇ ਡੀਜਲ ਦੀ ਲਗਾਤਾਰ ਵਧਦੀ ਕੀਮਤ ਦੇ ਚੱਲਦੇ ਬੀ.ਜੇ.ਪੀ. ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਨ੍ਹਾਂ ਦਿਨੀਂ ਕਾਫੀ ਨਿੰਦਾ ਦਾ ਸਾਹਮਣਾ ਕਰ ਰਹੀ ਹੈ। ਇਸੇ ਦੇ ਮੱਦੇਨਜ਼ਰ ਕਾਂਗਰਸ ਨੇ ਸੋਮਵਾਰ ਨੂੰ ਰਾਸ਼ਟਰੀ ਪੱਧਰ 'ਤੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ।

ਛੱਤੀਸਗੜ੍ਹ ਦੇ ਦੁਰਗ 'ਚ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ ਨਿਤਿਨ ਗਡਕਰੀ ਨੇ ਤੇਲ ਦੀ ਸਮੱਸਿਆ ਦੇ ਪੱਕੇ ਹੱਲ ਦੀ ਗੱਲ ਕਰਦੇ ਹੋਏ ਕਿਹਾ, 'ਸਾਡਾ ਪੈਟਰੋਲੀਅਮ ਮੰਤਰਾਲਾ ਈਥਾਨੌਲ ਬਣਾਉਣ ਲਈ ਦੇਸ਼ 'ਚ ਪੰਜ ਪਲਾਂਟ ਲਗਾ ਰਿਹਾ ਹੈ। ਲਕੜੀ ਦੀਆਂ ਚੀਜ਼ਾਂ ਤੇ ਕਚਰੇ ਨਾਲ ਈਥਾਨੌਲ ਬਣਾਇਆ ਜਾਵੇਗਾ। ਇਸ ਨਾਲ ਡੀਜਲ ਸਿਰਫ 50 ਰੁਪਏ 'ਚ ਤੇ ਪੈਟਰੋਲ 55 ਰੁਪਏ 'ਚ ਮਿਲ ਸਕੇਗਾ। ਭਾਰੀ ਮਾਤਰਾ 'ਚ ਤੇਲ ਦਰਾਮਦ ਕੀਤੇ ਜਾਣ ਬਾਰੇ ਗਡਕਰੀ ਨੇ ਕਿਹਾ, 'ਅਸੀਂ ਕਰੀਬ 8 ਲੱਖ ਕਰੋੜ ਰੁਪਏ ਦਾ ਡੀਜਲ ਤੇ ਪੈਟਰੋਲ ਦਰਾਮਦ ਕਰਦੇ ਹਾਂ। ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘੱਟ ਰਹੀ ਹੈ। ਮੈਂ ਪਿਛਲੇ 15 ਸਾਲਾਂ ਤੋਂ ਕਹਿ ਰਿਹਾ ਹਾਂ ਕਿ ਕਿਸਾਨ ਤੇ ਆਦਿਵਾਸੀ ਬਾਇਓਫਿਊਲ ਬਣਾ ਸਕਦੇ ਹਨ, ਜਿਸ ਨਾਲ ਏਅਰ ਕ੍ਰਾਫਟ ਉਡਾਇਆ ਜਾ ਸਕਦਾ ਹੈ। ਸਾਡੀ ਨਵੀਂ ਤਕਨੀਕ ਦੀ ਕੀਮਤ 'ਤੇ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਈਥਾਨੌਲ ਨਾਲ ਗੱਡੀਆਂ ਵੀ ਚਲਾਈਆਂ ਜਾ ਸਕਣਗੀਆਂ।


Related News