ਅੱਜ ਰਾਤ 9 ਵਜੇ 9 ਮਿੰਟ : PM ਮੋਦੀ ਦੀ ਅਪੀਲ ਮਗਰੋਂ ਵਧੀ ਦੀਵਿਆਂ ਦੀ ਡਿਮਾਂਡ

Sunday, Apr 05, 2020 - 03:18 PM (IST)

ਅੱਜ ਰਾਤ 9 ਵਜੇ 9 ਮਿੰਟ : PM ਮੋਦੀ ਦੀ ਅਪੀਲ ਮਗਰੋਂ ਵਧੀ ਦੀਵਿਆਂ ਦੀ ਡਿਮਾਂਡ

ਮੁਰਾਦਾਬਾਦ— ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ਭਰ 'ਚ 21 ਦਿਨਾਂ ਦਾ ਲਾਕਡਾਊਨ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਤਕ ਆਪਣੇ ਘਰਾਂ ਦੇ ਬਾਹਰ ਜਾਂ ਬਾਲਕਨੀ 'ਚ ਦੀਵੇ, ਮੋਮਬੱਤੀ ਜਾਂ ਟਾਰਚ ਨਾਲ ਰੌਸ਼ਨੀ ਕਰਨ ਦੀ ਅਪੀਲ ਕੀਤੀ ਹੈ, ਤਾਂ ਕਿ ਇਸ ਲੜਾਈ ਵਿਚ ਸਾਰੇ ਇਕ ਹੋ ਕੇ ਪੂਰੀ ਮਜ਼ਬੂਤੀ ਨਾਲ ਖੜ੍ਹੇ ਹੋ ਸਕਣ। ਪ੍ਰਧਾਨ ਮੰਤਰੀ ਦੀ ਇਸ ਅਪੀਲ ਮਗਰੋਂ ਸ਼ਹਿਰ ਵਿਚ ਮਿੱਟੀ ਦੇ ਦੀਵਿਆਂ ਦੀ ਡਿਮਾਂਡ ਵਧ ਗਈ ਹੈ। ਲਾਕਡਾਊਨ ਦੀ ਸਖਤੀ ਕਾਰਣ ਲੋਕਾਂ ਨੇ ਉਸ ਦਾ ਪਾਲਣ ਕਰਦੇ ਹੋਏ ਹੀ ਖਰੀਦਦਾਰੀ ਕੀਤੀ ਹੈ।

PunjabKesari

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਰਾਤ 9 ਵਜੇ 9 ਮਿੰਟ ਲਈ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਕੇ ਮੋਮਬੱਤੀ, ਦੀਵੇ ਜਾਂ ਮੋਬਾਇਲ ਦੀ ਟਾਰਚ ਲਾਈਟ ਜਗਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਹੈ। ਇਸ ਲਈ ਲੋਕ ਸ਼ਹਿਰ 'ਚ ਖਰੀਦਦਾਰੀ ਕਰਨ ਲਈ ਨਿਕਲ ਪਏ ਹਨ। ਲੋਕਾਂ ਵਲੋਂ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦਾ ਫਾਰਮੂਲਾ ਵੀ ਅਪਣਾਇਆ ਜਾ ਰਿਹਾ ਹੈ। 

PunjabKesari

ਦੀਵੇ ਵੇਚਣ ਦਾ ਕਾਰੋਬਾਰ ਕਰ ਰਹੇ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਆ ਗਈ ਹੈ। ਜ਼ਿਕਰਯੋਗ ਹੈ ਕਿ ਨਰਾਤਿਆਂ ਦੌਰਾਨ ਦੀਵਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਲਾਕਡਾਊਨ ਕਾਰਨ ਕਾਫੀ ਘਾਟਾ ਚੁੱਕਣਾ ਪਿਆ ਸੀ। ਲਾਕਡਾਊਨ ਕਾਰਣ ਲੋਕਾਂ ਨੂੰ ਦੀਵੇ ਮਿਲਣ 'ਚ ਪਰੇਸ਼ਾਨੀ ਜਾਂ ਮਹਿੰਗੇ ਹੋਣ ਦਾ ਖਦਸ਼ਾ ਸੀ ਪਰ ਦੀਵੇ ਵੇਚਣ ਵਾਲੇ ਲੋਕਾਂ ਨੇ ਦੱਸਿਆ ਕਿ ਲਾਕਡਾਊਨ ਕਾਰਨ ਪਹਿਲਾਂ ਤੋਂ ਹੀ ਜਨਤਾ ਪਰੇਸ਼ਾਨ ਹੈ। ਉਨ੍ਹਾਂ ਨੇ ਦੀਵਿਆਂ ਦੀ ਕੀਮਤ 'ਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਹੈ।

PunjabKesari


author

Tanu

Content Editor

Related News